ਨਵੀਂ ਦਿੱਲੀ– ਮਾਰੂਤੀ ਸੁਜ਼ੂਕੀ ਦੀ ਕਾਰ ਅਰਟਿਗਾ ਭਾਰਤ ’ਚ ਜਲਦੀ ਹੀ ਦਸਤਕ ਦੇਣ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਦੀ ਇਹ ਕਾਰ ਭਾਰਤ ’ਚ ਐੱਮ.ਪੀ.ਵੀ. ਸੈਗਮੈਂਟ ਦੀ ਸ਼ਾਨਦਾਰ ਕਾਰ ਹੈ। ਲਾਂਚ ਹੋਣ ਤੋਂ ਪਹਿਲਾਂ ਇਸ ਕਾਰ ਨੂੰ ਕਈ ਵਾਰ ਭਾਰਤੀ ਸੜਕਾਂ ’ਤੇ ਦੇਖਿਆ ਜਾ ਚੁੱਕਾ ਹੈ। 2018 ਮਾਰੂਤੀ ਅਰਟਿਗਾ ਐੱਮ.ਪੀ.ਵੀ. ਨੂੰ ਨਵੇਂ HEARTECT ਪਲੇਟਫਾਰਮ ’ਤੇ ਤਿਆਰ ਕੀਤਾ ਗਿਆ ਹੈ। ਆਟੋਕਾਰ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਇਸ ਕਾਰ ਨੂੰ 21 ਨਵੰਬਰ 2018 ਨੂੰ ਲਾਂਚ ਕਰਨ ਕਰਨ ’ਤੇ ਵਿਚਾਰ ਕਰ ਰਹੀ ਹੈ। ਦੱਸ ਦੇਈਏ ਕਿ ਲਾਂਚ ਹੋਣ ਵਾਲਾ ਇਹ ਮਾਡਲ ਪਹਿਲਾਂ ਤੋਂ ਹੀ ਇੰਡੋਨੇਸ਼ੀਆ ’ਚ ਵਿਕ ਰਿਹਾ ਹੈ। ਨਵੀਂ ਅਰਟਿਗਾ ਮੌਜੂਦ ਮਾਡਲ ਤੋਂ ਕਾਫੀ ਚੌੜੀ ਅਤੇ ਲੰਬੀ ਹੋਵੇਗੀ।
ਕਾਰ ਦੇ ਇੰਟੀਰੀਅਰ ’ਚ ਫਾਕਸ ਵੁੱਡ ਦੇ ਇਸਤੇਮਾਲ ਦੇ ਨਾਲ ਹੀ ਇਸ ਵਿਚ 6.8-ਇੰਚ ਦਾ ਨਵਾਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਰੂਫ ਮਾਊਂਟੇਡ ਏਸੀ ਵੈਂਟਸ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਕਾਰ ’ਚ ਪ੍ਰਾਜੈਕਟਰ ਹੈੱਡਲੈਂਪ, ਫਾਗ ਲੈਂਪ, ਪੁੱਸ਼ ਸਟਾਰਟਯਸਟਾਪ ਬਟਨ, ਨਵਾਂ ਲੈਦਰ ਰੈਪਡ ਸਟੀਅਰਿੰਗ ਵ੍ਹੀਲ ਵਰਗੇ ਫੀਚਰਸ ਵੀ ਸ਼ਮਾਲ ਕੀਤੇ ਗਏ ਹਨ।
ਨਵੀਂ ਅਰਟਿਗਾ ’ਚ ਮਾਰੂਤੀ ਦੀ ਸਵਿਫਟ ਅਤੇ ਡਿਜ਼ਾਇਰ ਦੇ ਕਈ ਪਾਰਟਸ ਲੱਗੇ ਹਨ ਜਿਸ ਨਾਲ ਇਸ ਦਾ ਇੰਟੀਰੀਅਰ ਇਨ੍ਹਾਂ ਸੇਡਾਨ ਕਾਰਾਂ ਨਾਲ ਮਿਲਦਾ-ਜੁਲਦਾ ਦਿਸੇਗਾ। 2018 ਮਾਰੂਤੀ ਅਰਟਿਗਾ ਐੱਮ.ਪੀ.ਵੀ. ’ਚ ਸੁਰੱਖਿਆ ਦੇ ਲਿਹਾਜ ਨਾਲ ਡਿਊਲ ਫਰੰਟ ਏਅਰਬੈਗ, ਏ.ਬੀ.ਐੱਸ., ਈ.ਬੀ.ਡੀ., ਚੀਲਡ ਸੀਟ ਐਂਕਰ ਅਤੇ ਇਲੈਕਟ੍ਰੋਨਿਕ ਸਟੇਬਿਲਿਟੀ ਪ੍ਰੋਗਰਾਮ ਆਦਿ ਦਿੱਤੇ ਗਏ ਹਨ। ਕਾਰ ਦੇ ਟਾਪ ਵੇਰੀਐਂਟ ’ਚ ਰਿਵਰਸ ਕੈਮਰਾ ਵੀ ਦਿੱਤੇ ਜਾਣ ਦੀ ਉਮੀਦ ਹੈ।

ਇੰਜਣ
ਨਵੀਂ ਅਰਟਿਗਾ ਕਾਰ ’ਚ 1.5 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ ਕਿ 104hp ਦੀ ਪਾਵਰ ਜਨਰੇਟ ਕਰਦਾ ਹੈ। ਇੰਜਣ ਦੇ ਨਾਲ 5-ਸਪੀਡ ਮੈਨੁਅਲ ਅਤੇ 4-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਵੀ ਦਿੱਤਾ ਜਾਵੇਗਾ। ਡੀਜ਼ਲ ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ ਮੌਜੂਦਾ ਮਾਡਲ ਵਾਲਾ ਹੀ 1.3 ਲੀਟਰ ਇੰਜਣ ਦਿੱਤਾ ਜਾਵੇਗਾ ਜੋ ਕਿ 89 hp ਦੀ ਪਾਵਰ ਪੈਦਾ ਕਰਦਾ ਹੈ।
ਸਤੰਬਰ 'ਚ ਮਿਊਚੁਅਲ ਫੰਡ ਕੰਪਨੀਆਂ ਨੇ ਸਿਪ ਤੋਂ 7,727 ਕਰੋੜ ਰੁਪਏ ਜੁਟਾਏ
NEXT STORY