ਨਵੀਂ ਦਿੱਲੀ (ਭਾਸ਼ਾ) – ਆਟੋ ਕੰਪਨੀਆਂ ਦੇ ਜੂਨ ’ਚ ਵਿਕਰੀ ਦੇ ਅੰਕੜੇ ਆ ਗਏ ਹਨ। ਇਸ ਦੌਰਾਨ ਸਾਰੀਆਂ ਕੰਪਨੀਆਂ ਦੀ ਬੱਲੇ-ਬੱਲੇ ਹੈ। ਦੇਸ਼ ਦੀ ਸਭ ਤੋਂ ਵੱਡੀ ਆਟੋ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਜੂਨ ’ਚ ਵਿਕਰੀ 3 ਗੁਣਾ ਦੇ ਵਾਧੇ ਨਾਲ 1,47,368 ਯੂਨਿਟ ਰਹੀ ਜੋ ਮਈ ’ਚ 46,555 ਇਕਾਈ ਸੀ।
ਕੰਪਨੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਨਾਲ ਸਬੰਧਤ ਪਾਬੰਦੀਆਂ ’ਚ ਢਿੱਲ ਕਾਰਨ ਉਸ ਨੂੰ ਡੀਲਰਸ਼ਿਪ ਤੱਕ ਵਧੇਰੇ ਯੂਨਿਟਸ ਭੇਜਣ ’ਚ ਮਦਦ ਮਿਲੀ। ਮਾਰੂਤੀ ਨੇ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਘਰੇਲੂ ਮੋਰਚੇ ’ਤੇ ਡੀਲਰਾਂ ਨੂੰ 1,30,348 ਗੱਡੀਆਂ ਭੇਜੀਆਂ, ਜਦ ਕਿ ਮਈ ’ਚ ਇਹ ਅੰਕੜਾ 35,293 ਇਕਾਈ ਸੀ। ਕੰਪਨੀ ਨੇ ਦੱਸਿਆ ਕਿ ਆਲਟੋ ਅਤੇ ਐੱਸ. ਪ੍ਰੈੱਸੋ ਸਮੇਤ ਛੋਟੀਆਂ ਕਾਰਾਂ ਦੀ ਵਿਕਰੀ ਜੂਨ ’ਚ ਵਧ ਕੇ 17,439 ਇਕਾਈ ਹੋ ਗਈ ਜੋ ਇਸ ਸਾਲ ਮਈ ’ਚ 4,760 ਇਕਾਈ ਸੀ। ਇਸ ਤਰ੍ਹਾਂ ਕੰਪੈਕਟ ਸੈਗਮੈਂਟ ਸਮੇਤ ਹੋਰ ਸਾਰੇ ਸੈਗਮੈਂਟਸ ’ਚ ਵਿਕਰੀ ’ਚ ਵਾਧਾ ਹੋਇਆ। ਸਮੀਖਿਆ ਅਧੀਨ ਮਿਆਦ ’ਚ ਬਰਾਮਦ 17020 ਇਕਾਈ ਰਹੀ ਜੋ ਇਸ ਸਾਲ ਮਈ ’ਚ 11262 ਇਕਾਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਹੁਣ ਭਾਰਤੀ ਕਰ ਸਕਣਗੇ ਯੂਰਪੀਅਨ ਦੇਸ਼ਾਂ ਦੀ ਯਾਤਰਾ, 'ਕੋਵਿਸ਼ੀਲਡ' ਨੂੰ ਮਿਲੀ ਮਨਜ਼ੂਰੀ
ਹੁੰਡਈ ਦੀ ਵਿਕਰੀ 77 ਫੀਸਦੀ ਵਧੀ
ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਨੇ ਕਿਹਾ ਕਿ ਜੂਨ ’ਚ ਉਸ ਦੀ ਥੋਕ ਵਿਕਰੀ 54,474 ਇਕਾਈ ਰਹੀ ਜੋ ਮਈ ਦੀਆਂ 30,703 ਇਕਾਈਆਂ ਦੇ ਮੁਕਾਬਲੇ 77 ਫੀਸਦੀ ਵੱਧ ਹੈ। ਐੱਚ. ਐੱਮ. ਆਈ. ਐੱਲ. ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਘਰੇਲੂ ਡੀਲਰਸ਼ਿਪ ਨੂੰ 40,496 ਗੱਡੀਆਂ ਭੇਜੀਆਂ ਜਦ ਕਿ ਮਈ 2021 ’ਚ ਇਹ ਅੰਕੜਾ 25,001 ਇਕਾਈ ਸੀ। ਜੂਨ ’ਚ ਬਰਾਮਦ ਵਧ ਕੇ 13,978 ਇਕਾਈ ਹੋ ਗਈ ਜੋ ਮਈ ’ਚ 5,702 ਇਕਾਈ ਸੀ।
ਟੋਯੋਟਾ ਨੇ ਡੀਲਰਾਂ ਨੂੰ 8,801 ਗੱਡੀਆਂ ਭੇਜੀਆਂ
ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਕਿਹਾ ਕਿ ਵੱਖ-ਵੱਖ ਸੂਬਿਆਂ ’ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਪਾਬੰਦੀਆਂ ਹਟਾਉਣ ਦੇ ਨਾਲ ਜੂਨ ’ਚ ਉਸ ਨੇ ਡੀਲਰਾਂ ਨੂੰ 8,801 ਗੱਡੀਆਂ ਭੇਜੀਆਂ ਜੋ ਇਸ ਸਾਲ ਮਈ ਦੇ ਮੁਕਾਬਲੇ 13 ਗੁਣਾ ਵਾਧੇ ਨੂੰ ਦਰਸਾਉਂਦਾ ਹੈ। ਕੰਪਨੀ ਨੇ ਮਈ ’ਚ 707 ਗੱਡੀਆਂ ਭੇਜੀਆਂ ਸਨ ਜਦ ਕਿ ਪਿਛਲੇ ਸਾਲ ਜੂਨ ’ਚ ਇਹ ਅੰਕੜਾ 3,866 ਇਕਾਈਆਂ ਦਾ ਸੀ। ਕੰਪਨੀ ਨੇ ਕਰਨਾਟਕ ’ਚ ਹੌਲੀ-ਹੌਲੀ ਅਨਲਾਕ ਹੋਣ ਤੋਂ ਬਾਅਦ ਪਿਛਲੇ ਮਹੀਨੇ 50 ਫੀਸਦੀ ਕਰਮਚਾਰੀਆਂ ਦੇ ਨਾਲ ਉਤਪਾਦਨ ਮੁੜ ਸ਼ੁਰੂ ਕੀਤਾ ਗਿਆ ਅਤੇ ਗਾਹਕਾਂ ਦੇ ਪੈਂਡਿੰਗ ਆਰਡਰ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ’ਤੇ ਜ਼ੋਰ ਦਿੱਤਾ ਗਿਆ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ, ਘਰੇਲੂ ਬਜਟ 'ਤੇ ਪਵੇਗਾ ਅਸਰ
ਬਜਾਜ ਆਟੋ ਦੀ ਵਿਕਰੀ 24 ਫੀਸਦੀ ਵਧੀ
ਬਜਾਜ ਆਟੋ ਨੇ ਦੱਸਿਆ ਕਿ ਜੂਨ 2021 ’ਚ ਉਸ ਦੀ ਵਿਕਰੀ 24 ਫੀਸਦੀ ਵਧ ਕੇ 3,46,136 ਇਕਾਈ ਰਹੀ। ਕੰਪਨੀ ਨੇ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 2,78,097 ਇਕਾਈਆਂ ਦੀ ਵਿਕਰੀ ਕੀਤੀ ਸੀ। ਬਜਾਜ ਆਟੋ ਨੇ ਦੱਸਿਆ ਕਿ ਇਸ ਸਾਲ ਜੂਨ ’ਚ ਉਸ ਦੀ ਘਰੇਲੂ ਵਿਕਰੀ 1,61,836 ਇਕਾਈ ਰਹੀ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 1,51,189 ਇਕਾਈ ਸੀ। ਇਸ ਤਰ੍ਹਾਂ ਘਰੇਲੂ ਵਿਕਰੀ ’ਚ 7 ਫੀਸਦੀ ਦਾ ਵਾਧਾ ਹੋਇਆ।
ਕੰਪਨੀ ਨੇ ਦੱਸਿਆ ਕਿ ਜੂਨ ’ਚ ਬਰਾਮਦ 45 ਫੀਸਦੀ ਵਧ ਕੇ 1,84,300 ਇਕਾਈ ਹੋ ਗਈ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 1,26,908 ਇਕਾਈ ਸੀ। ਖੇਤੀਬਾੜੀ ਉਪਕਰਨ ਨਿਰਮਾਤਾ ਐਸਕਾਰਟਸ ਅੈਗਰੀ ਮਸ਼ੀਨਰੀ (ਈ. ਏ. ਐੱਮ.) ਨੇ ਕਿਹਾ ਕਿ ਜੂਨ ’ਚ ਟਰੈਕਟਰ ਾਂ ਦੀ ਵਿਕਰੀ 12,533 ਇਕਾਈ ਰਹੀ। ਕੰਪਨੀ ਨੇ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 10,851 ਟਰੈਕਟਰ ਵੇਚੇ ਸਨ। ਐੱਮ. ਜੀ. ਮੋਟਰ ਇੰਡੀਆ ਨੇ ਦੱਸਿਆ ਕਿ ਜੂਨ ’ਚ ਉਸ ਨੇ 3,558 ਇਕਾਈਅ ਾਂ ਦੀ ਪ੍ਰਚੂਨ ਵਿਕਰੀ ਕੀਤੀ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 1,867 ਇਕਾਈਆਂ ਵੇਚੀਆਂ ਸਨ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਆਦੇਸ਼ :31 ਜੁਲਾਈ ਤਕ ਲਾਗੂ ਹੋਵੇ ‘ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ’ ਯੋਜਨਾ
ਦੋਪਹੀਆ ਵਾਹਨਾਂ ਦੀ ਵਿਕਰੀ ’ਚ 12-14 ਫੀਸਦੀ ਵਾਧੇ ਦੀ ਉਮੀਦ
ਇਸ ਦਰਮਿਆਨ ਰੇਟਿੰਗ ਏਜੰਸੀ ਇਕਰਾ ਨੇ ਚਾਲੂ ਵਿੱਤੀ ਸਾਲ ਦੌਰਾਨ ਦੋਪਹੀਆ ਵਾਹਨਾਂ ਦੀ ਵਿਕਰੀ ’ਚ 12-14 ਫੀਸਦੀ ਦੇ ਵਾਧੇ ਦਾ ਅਨੁਮਾਨ ਬਰਕਰਾਰ ਰੱਖਿਆ, ਹਾਲਾਂਕਿ ਇਸ ਦੌਰਾਨ ਗੈਰ-ਮੈਟਰੋ ਅਤੇ ਛੋਟੇ ਸ਼ਹਿਰਾਂ ’ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੇਂਡੂ ਖਪਤਕਾਰਾਂ ਦੀਆਂ ਭਾਵਨਾਵਾਂ ਪ੍ਰਭਾਵਿਤ ਹੋਈਆਂ। ਇਕਰਾ ਨੇ ਕਿਹਾ ਕਿ ਘੱਟ ਆਧਾਰ ਪ੍ਰਭਾਵ, ਗ੍ਰਾਮੀਣ ਖੇਤਰਾਂ ’ਚ ਨਕਦੀ ਪ੍ਰਵਾਹ ਅਤੇ ਨਿੱਜੀ ਵਾਹਨਾਂ ਦੇ ਇਸਤੇਮਾਲ ਨੂੰ ਤਰਜੀਹ ਦੇਣ ਕਾਰਨ ਤਿਓਹਾਰੀ ਸੀਜ਼ਨ ’ਚ ਦੋਪਹੀਆ ਵਾਹਨਾਂ ਦੀ ਮੰਗ ਨੂੰ ਸਮਰਥਨ ਮਿਲੇਗਾ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਕੱਟੇਗਾ ਦੁੱਗਣਾ TDS, ਅਜਿਹੇ ਲੋਕਾਂ ਦੀ ਪਛਾਣ ਲਈ ਬਣਾਇਆ ਨਵਾਂ ਸਿਸਟਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਘਰੇਲੂ ਉਦਯੋਗ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ, ਚੀਨ ਤੋਂ ਵਧਿਆ ਇਲੈਕਟ੍ਰਾਨਿਕਸ ਆਯਾਤ
NEXT STORY