ਨਵੀਂ ਦਿੱਲੀ : ਆਮਦਨ ਕਰ ਵਿਭਾਗ ਟੈਕਸ ਦਾਤਿਆਂ 'ਤੇ ਸਖ਼ਤ ਹੋ ਗਿਆ ਹੈ। ਵਿਭਾਗ ਨੇ ਉਨ੍ਹਾਂ ਲੋਕਾਂ ਲਈ ਇੱਕ ਨਵਾਂ ਸਿਸਟਮ ਤਿਆਰ ਕੀਤਾ ਹੈ ਜੋ ਟੀਡੀਐਸ (ਸਰੋਤ 'ਤੇ ਟੈਕਸ ਕਟੌਤੀ) ਕੱਟਣ ਅਤੇ ਟੀਸੀਐਸ (ਸਰੋਤ 'ਤੇ ਟੈਕਸ ਇਕੱਤਰ) ਇਕੱਤਰ ਕਰਨ ਵਾਲਿਆਂ ਲ਼ਈ ਇਕ ਨਵੀਂ ਵਿਵਸਥਾ ਤਿਆਰ ਕੀਤੀ ਹੈ। ਇਸ ਦੇ ਜ਼ਰੀਏ ਉਨ੍ਹਾਂ ਵਿਅਕਤੀਆਂ ਦੀ ਪਛਾਣ ਕਰਨਾ ਸੌਖਾ ਹੋ ਜਾਵੇਗਾ ਜਿਨ੍ਹਾਂ 'ਤੇ 1 ਜੁਲਾਈ ਤੋਂ ਵੱਧ ਰੇਟ 'ਤੇ ਟੈਕਸ ਲਗਾਇਆ ਜਾਵੇਗਾ।
ਵਿੱਤੀ ਸਾਲ 2020-21 ਦੇ ਬਜਟ ਵਿੱਚ ਇਸ ਬਾਰੇ ਐਲਾਨ ਕੀਤਾ ਗਿਆ ਹੈ ਕਿ ਪਿਛਲੇ ਦੋ ਵਿੱਤੀ ਸਾਲਾਂ ਵਿੱਚ ਆਮਦਨੀ ਟੈਕਸ ਰਿਟਰਨ ਜਮ੍ਹਾਂ ਨਹੀਂ ਕਰਵਾਉਣ ਵਾਲਿਆਂ ਦੇ ਮਾਮਲੇ ਵਿੱਚ ਟੀਡੀਐਸ ਅਤੇ ਟੀਸੀਐਸ ਵਧੇਰੇ ਦਰ 'ਤੇ ਹੋਣਗੇ, ਜਿਨ੍ਹਾਂ 'ਤੇ ਹਰੇਕ ਸਾਲ 50,000 ਰੁਪਏ ਜਾਂ ਇਸ ਤੋਂ ਵੀ ਵੱਧ ਦੀ ਟੈਕਸ ਕਟੌਤੀ ਬਣਦੀ ਹੈ।
ਇਨਕਮ ਟੈਕਸ ਦੀ ਧਾਰਾ 206 ਏਬੀ 1 ਜੁਲਾਈ ਤੋਂ ਲਾਗੂ ਹੋਵੇਗੀ। ਇਸ ਧਾਰਾ ਦੇ ਲਾਗੂ ਹੁੰਦੇ ਹੀ ਜਿਹੜੇ ਕਾਰੋਬਾਰੀਆਂ, ਠੇਕੇਦਾਰਾਂ, ਕਮਿਸ਼ਨ ਏਜੰਟਾਂ ਨੇ ਦੋ ਸਾਲਾਂ ਤੋਂ ਰਿਟਰਨ ਦਾਖਲ ਨਹੀਂ ਕੀਤੀਆਂ ਹਨ, ਉਨ੍ਹਾਂ ਦੇ ਟੀਡੀਐਸ ਕਟੌਤੀ ਕਰਨ ਵੇਲੇ ਜਿੰਨੀ ਵੀ ਟੈਕਸ ਦਰ ਹੋਵੇਗੀ ਉਸ ਦਾ ਦੁੱਗਣਾ ਟੀਡੀਐਸ ਕੱਟਿਆ ਜਾਵੇਗਾ। ਇਸ ਵਿਚ ਇਕ ਹੋਰ ਗੱਲ ਇਹ ਵੀ ਹੈ ਕਿ ਕਿਸੇ ਵੀ ਤਰ੍ਹਾਂ ਇਹ ਪੰਜ ਪ੍ਰਤੀਸ਼ਤ ਤੋਂ ਹੇਠਾਂ ਨਹੀਂ ਹੋਵੇਗਾ ਯਾਨੀ ਕਿ ਸੈਕਸ਼ਨ 194 ਕਿਊ ਦੇ ਤਹਿਤ 0.1 ਫੀਸਦ ਟੈਕਸ ਕਟਿਆ ਜਾਂਦਾ ਹੈ ਪਰ ਦੁਗਣਾ 0.2 ਪ੍ਰਤੀਸ਼ਤ ਹੋ ਜਾਂਦਾ ਹੈ। ਇਸ ਲਈ ਇਸ ਵਿਚ 5% ਟੈਕਸ ਕਟੌਤੀ ਕੀਤੀ ਜਾਏਗੀ।
ਟੈਕਸ ਸਲਾਹਕਾਰਾਂ ਅਨੁਸਾਰ ਜੇ ਇਹ 5 ਪ੍ਰਤੀਸ਼ਤ ਤੋਂ ਘੱਟ ਬਣ ਰਿਹਾ ਹੈ, ਤਾਂ ਇਹ ਪੰਜ ਪ੍ਰਤੀਸ਼ਤ ਬਣ ਜਾਵੇਗਾ। ਇਸ ਵਿੱਚ ਪੰਜ ਪ੍ਰਤੀਸ਼ਤ ਜਾਂ ਦੋਹਰਾ ਜੋ ਵੀ ਵੱਧ ਹੋਵੇਗਾ ਉਹ ਹੀ ਲਾਗੂ ਹੋਵੇਗਾ। ਜਿਨ੍ਹਾਂ ਮਾਮਲਿਆਂ ਵਿੱਚ 10 ਪ੍ਰਤੀਸ਼ਤ ਟੀ.ਡੀ.ਐਸ. ਕਟੌਤੀ ਕੀਤੀ ਜਾਂਦੀ ਹੈ, ਇਹ 20 ਪ੍ਰਤੀਸ਼ਤ ਹੋਵੇਗੀ। ਛੋਟ 206 ਏਬੀ ਦੇ ਅਧੀਨ ਤਨਖਾਹ ਦੇ ਸੰਬੰਧ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਪ੍ਰੋਵੀਡੈਂਟ ਫੰਡ ਦੀ ਇਕੱਠੀ ਕੀਤੀ ਰਕਮ 'ਤੇ ਕੋਈ ਕਟੌਤੀ ਨਹੀਂ ਕੀਤੀ ਜਾਏਗੀ।
ਸੈਂਸੈਕਸ 52550 ਦੇ ਪੱਧਰ 'ਤੇ ਹੋਇਆ ਬੰਦ ਤੇ ਨਿਫਟੀ 66 ਅੰਕ ਟੁੱਟਿਆ
NEXT STORY