ਨਵੀਂ ਦਿੱਲੀ - ਆਮ ਆਦਮੀ ਨਾਲ ਜੁੜੇ ਕੁਝ ਅਜਿਹੇ ਨਿਯਮ ਹਨ ਜੋ 1 ਜੁਲਾਈ 2021 ਤੋਂ ਬਦਲ ਜਾਣਗੇ। ਜਿਸਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਅਤੇ ਘਰੇਲੂ ਬਜਟ 'ਤੇ ਪੈਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਐਲਪੀਜੀ ਸਿਲੰਡਰ ਭਾਵ ਰਸੌਈ ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਬਦਲਦੀਆਂ ਹਨ। ਐਸਬੀਆਈ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਅਤੇ ਚੈੱਕ ਨੂੰ ਲੈ ਕੇ ਇਹ ਨਿਯਮ ਬਦਲਣ ਵਾਲੇ ਹਨ।
1. ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ
ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰ ਅਤੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਇਸ ਨਵੇਂ ਵਾਧੇ ਦੀ ਗੱਲ ਕਰੀਏ ਤਾਂ ਇਸ ਤੋਂ ਬਾਅਦ ਜਿਥੇ ਘਰੇਲੂ ਗੈਸ ਸਿਲੰਡਰ 25.50 ਰੁਪਏ ਮਹਿੰਗਾ ਹੋ ਗਿਆ ਹੈ, ਉਥੇ ਵਪਾਰਕ ਸਿਲੰਡਰ ਦੀ ਕੀਮਤ ਵਿਚ 84 ਰੁਪਏ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਹੁਣ ਪੂਰੇ ਦੇਸ਼ 'ਚ ਸਾਰੇ ਵਾਹਨਾਂ ਲਈ ਬਣੇਗਾ ਇਕੋ ਜਿਹਾ PUC ਸਰਟੀਫਿਕੇਟ, ਜਾਣੋ ਨਿਯਮ
2. ਸਟੇਟ ਬੈਂਕ ਦੇ ਇਹ ਨਿਯਮ ਬਦਲ ਜਾਣਗੇ
ਸਟੇਟ ਬੈਂਕ ਆਫ਼ ਇੰਡੀਆ ਆਪਣੇ ਏ.ਟੀ.ਐਮ. ਤੋਂ ਪੈਸੇ ਕਢਵਾਉਣ, ਬੈਂਕ ਬ੍ਰਾਂਚ ਤੋਂ ਪੈਸੇ ਕਢਵਾਉਣ ਅਤੇ ਚੈੱਕ ਬੁੱਕ ਬਾਰੇ ਨਿਯਮਾਂ ਨੂੰ ਬਦਲਣ ਜਾ ਰਿਹਾ ਹੈ। ਇਹ ਨਵੇਂ ਨਿਯਮ ਅਗਲੇ ਮਹੀਨੇ ਤੋਂ 1 ਜੁਲਾਈ ਤੋਂ ਲਾਗੂ ਹੋਣਗੇ। ਐਸਬੀਆਈ ਬੇਸਿਕ ਸੇਵਿੰਗਜ਼ ਬੈਂਕ ਜਮ੍ਹਾ ਖਾਤਾ (ਬੀਐਸਬੀਡੀ) ਖਾਤਾ ਧਾਰਕਾਂ ਹਰ ਮਹੀਨੇ ਚਾਰ ਮੁਫਤ ਨਕਦ ਕਢਵਾ ਸਕਣ ਦੀ ਇਜਾਜ਼ਤ ਹੋਵੇਗੀ। ਇਸ ਵਿਚ ਏ.ਟੀ.ਐਮਜ਼. ਅਤੇ ਬੈਂਕ ਸ਼ਾਖਾਵਾਂ ਸ਼ਾਮਲ ਹਨ। ਬੈਂਕ ਮੁਫਤ ਲਿਮਟ ਤੋਂ ਬਾਅਦ ਹਰ ਟ੍ਰਾਂਜੈਕਸ਼ਨ 'ਤੇ 15 ਰੁਪਏ+ਜੀਐਸਟੀ ਲੱਗੇਗਾ। ਨਕਦ ਕਢਵਾਉਣ ਦੇ ਚਾਰਜ ਹੋਮ ਸ਼ਾਖਾ ਅਤੇ ਏਟੀਐਮ ਅਤੇ ਗੈਰ ਐਸ.ਬੀ.ਆਈ. ਏਟੀਐਮ 'ਤੇ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਲਈ ਚਾਰਟਡ ਫਲਾਈਟਸ ’ਤੇ ਕਈ ਗੁਣਾ ਖਰਚ ਕਰਨ ਨੂੰ ਤਿਆਰ ਅਮੀਰ ਤਬਕਾ
3. ਚੈੱਕ ਬੁੱਕ ਫੀਸ
1. ਐਸ.ਬੀ.ਆਈ. ਬੀ.ਐਸ.ਬੀ.ਡੀ. ਖਾਤਾ ਧਾਰਕਾਂ ਨੂੰ ਵਿੱਤੀ ਸਾਲ ਵਿਚ 10 ਚੈੱਕ ਦੀ ਕਾਪੀ ਮਿਲਦੀ ਹੈ। ਹੁਣ 10 ਚੈੱਕ ਵਾਲੀ ਚੈੱਕ ਬੁੱਕ 'ਤੇ ਚਾਰਜ ਭਰਨੇ ਪੈਣਗੇ। 10 ਚੈੱਕ ਵਾਲੀ ਕਾਪੀ ਲਈ ਬੈਂਕ 40 ਰੁਪਏ + ਜੀ.ਐਸ.ਟੀ. ਲਵੇਗਾ।
2. 25 ਚੈੱਕ ਵਾਲੀ ਕਾਪੀ ਲਈ ਬੈਂਕ 75 ਰੁਪਏ + ਜੀ.ਐਸ.ਟੀ. ਲਵੇਗਾ।
3. ਐਮਰਜੈਂਸੀ ਚੈੱਕ ਬੁੱਕ ਲਈ 10 ਚੈੱਕਾਂ ਦੀ ਕਾਪੀ ਲਈ 50 ਰੁਪਏ + ਜੀ.ਐੱਸ.ਟੀ. ਲੱਗੇਗਾ।
4. ਬਜ਼ੁਰਗ ਨਾਗਰਿਕਾਂ ਨੂੰ ਚੈੱਕ ਬੁੱਕਾਂ 'ਤੇ ਨਵੇਂ ਸਰਵਿਸ ਚਾਰਜ ਤੋਂ ਛੋਟ ਮਿਲੇਗੀ।
5. ਬੈਂਕ ਬੀ.ਬੀ.ਐਸ.ਡੀ. ਖਾਤਾ ਧਾਰਕਾਂ ਦੁਆਰਾ ਘਰ ਅਤੇ ਉਨ੍ਹਾਂ ਦੀ ਆਪਣੀ ਜਾਂ ਹੋਰ ਬੈਂਕ ਸ਼ਾਖਾ ਤੋਂ ਪੈਸੇ ਕਢਵਾਉਣ ਲਈ ਕੋਈ ਖਰਚਾ ਨਹੀਂ ਲਵੇਗਾ।
ਇਹ ਵੀ ਪੜ੍ਹੋ : ਚੀਨ ਨੂੰ ਸਵੀਡਨ ਤੋਂ ਵੀ ਝਟਕਾ, Huawei 'ਤੇ ਇਸ ਪਾਬੰਦੀ ਨੂੰ ਰੱਖਿਆ ਬਰਕਰਾਰ
4. ਆਮਦਨੀ ਟੈਕਸ
ਜੇ ਤੁਸੀਂ ਅਜੇ ਵੀ ਇਨਕਮ ਟੈਕਸ ਰਿਟਰਨ ਨਹੀਂ ਭਰਿਆ ਹੈ, ਤਾਂ ਜਿੰਨੀ ਜਲਦੀ ਹੋ ਸਕੇ ਇਸ ਨੂੰ ਭਰ ਦਿਓ। ਇਨਕਮ ਟੈਕਸ ਦੇ ਨਿਯਮਾਂ ਅਨੁਸਾਰ ਜੇ ਤੁਸੀਂ 30 ਜੂਨ ਤੱਕ ਆਪਣੀ ਰਿਟਰਨ ਜਮ੍ਹਾ ਨਹੀਂ ਕਰਦੇ ਤਾਂ 1 ਜੁਲਾਈ ਤੋਂ ਤੁਹਾਨੂੰ ਦੋਹਰਾ ਟੀ.ਡੀ.ਐੱਸ. ਦਾ ਭੁਗਤਾਨ ਕਰਨਾ ਪਏਗਾ। ਇਹੀ ਕਾਰਨ ਹੈ ਕਿ ਇਸ ਨਿਯਮ ਨੇ ਆਈਟੀਆਰ ਦਾਇਰ ਕਰਨ ਦਾ ਦੂਜਾ ਮੌਕਾ ਦਿੱਤਾ ਹੈ। ITR ਦਾਖਲ ਕਰਨ ਦੀ ਆਖ਼ਰੀ ਤਰੀਕ 31 ਜੁਲਾਈ ਹੈ ਪਰ ਇਸ ਤਰੀਕ ਨੂੰ 30 ਸਤੰਬਰ ਤੱਕ ਵਧਾਇਆ ਗਿਆ ਹੈ।
5. ਕੇਨਰਾ ਬੈਂਕ ਦਾ ਆਈਐਫਐਸਸੀ ਕੋਡ
ਕੇਨਰਾ ਬੈਂਕ 1 ਜੁਲਾਈ 2021 ਤੋਂ ਸਿੰਡੀਕੇਟ ਬੈਂਕ ਦਾ ਆਈਐਫਐਸਸੀ ਕੋਡ ਬਦਲਣ ਜਾ ਰਿਹਾ ਹੈ। ਸਿੰਡੀਕੇਟ ਬੈਂਕ ਦੇ ਸਾਰੇ ਗਾਹਕਾਂ ਨੂੰ ਆਪਣੀ ਸ਼ਾਖਾ ਤੋਂ ਅਪਡੇਟ ਕੀਤੇ ਆਈਐਫਐਸਸੀ ਕੋਡ ਅਪਡੇਟ ਕਰਨ ਲਈ ਕਿਹਾ ਗਿਆ ਹੈ। ਕੇਨਰਾ ਬੈਂਕ ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਸਿੰਡੀਕੇਟ ਬੈਂਕ ਦੇ ਰਲੇਵੇਂ ਤੋਂ ਬਾਅਦ ਸਾਰੀਆਂ ਸ਼ਾਖਾਵਾਂ ਦਾ ਆਈਐਫਸੀ ਕੋਡ ਬਦਲਿਆ ਗਿਆ ਹੈ। ਬੈਂਕ ਨੇ ਗਾਹਕਾਂ ਨੂੰ ਆਈਐਫਐਸਸੀ ਕੋਡ ਨੂੰ ਅਪਡੇਟ ਕਰਨ ਲਈ ਕਿਹਾ ਹੈ। ਅਜਿਹਾ ਨਾ ਕਰ ਸਕਣ ਦੀ ਸਥਿਤੀ ਵਿਚ ਐਨ.ਈ.ਐਫ.ਟੀ., ਆਰ.ਟੀ.ਜੀ.ਐਸ. ਅਤੇ ਆਈ.ਐਮ.ਪੀ.ਐਸ. ਵਰਗੀਆਂ ਸਹੂਲਤਾਂ ਦਾ ਲਾਭ 1 ਜੁਲਾਈ ਤੋਂ ਉਪਲਬਧ ਨਹੀਂ ਹੋਣਗੇ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਕੱਟੇਗਾ ਦੁੱਗਣਾ TDS, ਅਜਿਹੇ ਲੋਕਾਂ ਦੀ ਪਛਾਣ ਲਈ ਬਣਾਇਆ ਨਵਾਂ ਸਿਸਟਮ
6. ਘਰ ਬੈਠੇ ਡਰਾਈਵਿੰਗ ਲਾਇਸੈਂਸ ਬਣਵਾਓ
ਹੁਣ ਤੁਸੀਂ ਘਰ ਬੈਠ ਕੇ ਲਰਨਿੰਗ ਲਾਇਸੈਂਸ ਪ੍ਰਾਪਤ ਕਰ ਸਕਦੇ ਹੋ। ਲਰਨਿੰਗ ਲਾਇਸੈਂਸ ਲੈਣ ਲਈ ਤੁਹਾਨੂੰ ਹੁਣ ਆਰਟੀਓ ਦਫਤਰ ਜਾਣ ਦੀ ਜ਼ਰੂਰਤ ਨਹੀਂ ਹੋਏਗੀ। ਤੁਸੀਂ ਘਰ ਵਿਚ ਹੀ ਆਨ ਲਾਈਨ ਟੈਸਟ ਦੇ ਕੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਸਕੋਗੇ। ਟੈਸਟ ਪਾਸ ਕਰਨ ਤੋਂ ਬਾਅਦ ਤੁਸੀਂ ਆਪਣੇ ਡ੍ਰਾਇਵਿੰਗ ਲਾਇਸੈਂਸ ਦਾ ਪ੍ਰਿੰਟ ਆਉਟ ਡਾਊਨਲੋਡ ਕਰ ਸਕੋਗੇ। ਬਾਅਦ ਵਿਚ ਵਾਹਨ ਦੇ ਸਥਾਈ ਡਰਾਈਵਿੰਗ ਲਾਇਸੈਂਸ ਲਈ ਵਾਹਨ ਚਲਾ ਕੇ ਦਿਖਾਉਣਾ ਪਏਗਾ। ਹੁਣ ਤੱਕ ਸਿਸਟਮ ਇਹ ਸੀ ਕਿ ਤੁਹਾਨੂੰ ਆਪਣਾ ਨੰਬਰ ਆਉਣ 'ਤੇ ਹੀ ਆਰ.ਟੀ.ਓ. ਦਫ਼ਤਰ ਜਾਣਾ ਹੁੰਦਾ ਸੀ ਅਤੇ ਆਨਲਾਈਨ ਟੈਸਟ ਦੇਣਾ ਹੁੰਦਾ ਸੀ।
ਇਹ ਵੀ ਪੜ੍ਹੋ : ਮਾਰੂਤੀ ਨੇ ਚਾਰ ਹੋਰ ਸ਼ਹਿਰਾਂ ’ਚ ਸ਼ੁਰੂ ਕੀਤੀ ਵਾਹਨ ‘ਕਿਰਾਏ’ ਉੱਤੇ ਦੇਣ ਦੀ ਯੋਜਨਾ
7. ਹੀਰੋ ਬਾਈਕ ਅਤੇ ਸਕੂਟਰ ਹੋਣਗੇ ਮਹਿੰਗੇ
ਦੁਨੀਆ ਦੀ ਸਭ ਤੋਂ ਵੱਡੀ ਦੁਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਨੇ 1 ਜੁਲਾਈ ਤੋਂ ਆਪਣੇ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਦੇ ਦੋ ਪਹੀਆ ਵਾਹਨਾਂ ਦੀਆਂ ਕੀਮਤਾਂ ਅੱਜ ਤੋਂ 3,000 ਰੁਪਏ ਤੱਕ ਵਧਣਗੀਆਂ। ਕੰਪਨੀ ਨੇ ਕਿਹਾ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਵਿਚ ਨਿਰੰਤਰ ਵਾਧੇ ਕਾਰਨ ਕੀਮਤਾਂ ਵਧਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੀਮਤਾਂ ਵਿਚ ਵਾਧਾ ਮਾਡਲਾਂ ਅਨੁਸਾਰ ਵੱਖਰਾ ਹੋਵੇਗਾ।
8. ਮਾਰੂਤੀ ਕਾਰਾਂ ਮਹਿੰਗੀਆਂ ਹੋਣਗੀਆਂ
ਦੇਸ਼ ਦੀ ਸਭ ਤੋਂ ਵੱਡੀ ਆਟੋ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਆਪਣੀਆਂ ਕਾਰਾਂ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਜਨਵਰੀ 2021 ਅਤੇ ਅਪ੍ਰੈਲ 2021 ਵਿਚ ਵੀ ਮਾਰੂਤੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ। ਇਸ ਸਾਲ ਮਾਰੂਤੀ ਦੀਆਂ ਕਾਰਾਂ ਦੀ ਤੀਜੀ ਵਾਰ ਵਾਧਾ ਹੋਣ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਮਾਡਲਾਂ ਦੇ ਅਧਾਰ 'ਤੇ ਕੀਮਤਾਂ ਵੱਖ-ਵੱਖ ਹੋਣਗੀਆਂ। ਹਾਲਾਂਕਿ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਕੀਮਤ ਕਿੰਨੀ ਵਧੇਗੀ।
ਇਹ ਵੀ ਪੜ੍ਹੋ : ‘ਕੇਅਰਨ ਐਨਰਜੀ 12 ਅਰਬ ਡਾਲਰ ਵਸੂਲਣ ਲਈ ਵਿਦੇਸ਼ ’ਚ ਭਾਰਤੀ ਕੰਪਨੀਆਂ ’ਤੇ ਕਰੇਗੀ ਮੁਕੱਦਮਾ’
9. ਅਮੂਲ ਦਾ ਦੁੱਧ ਮਹਿੰਗਾ
ਦੇਸ਼ ਦੇ ਸਭ ਤੋਂ ਵੱਡੇ ਡੇਅਰੀ ਬ੍ਰਾਂਡ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦੁੱਧ ਦੇ ਇਹ ਵਧੇ ਭਾਅ ਅੱਜ 1 ਜੁਲਾਈ, 2021 ਤੋਂ ਲਾਗੂ ਹੋਣਗੇ। ਨਵੀਂ ਕੀਮਤਾਂ ਰਾਜਧਾਨੀ ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਲਾਗੂ ਹੋਣਗੀਆਂ। ਅਮੂਲ ਦੇ ਸਾਰੇ ਦੁੱਧ ਉਤਪਾਦ ਅਮੂਲ ਗੋਲਡ, ਅਮੂਲ ਸ਼ਕਤੀ, ਅਮੂਲ ਤਾਜ਼ਾ, ਅਮੁੱਲ ਚਾਹ-ਵਿਸ਼ੇਸ਼, ਅਮੂਲ ਸਲਿਮ ਅਤੇ ਟ੍ਰਿਮ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਹੁਣ ਅਮੂਲ ਗੋਲਡ 58 ਰੁਪਏ ਪ੍ਰਤੀ ਲੀਟਰ 'ਤੇ ਉਪਲੱਬਧ ਹੋਵੇਗਾ। ਅਮੂਲ ਕੋ-ਆਪਰੇਟਿਵ ਸੁਸਾਇਟੀ ਨੇ ਲਾਗਤ ਵਿੱਚ ਵਾਧੇ ਕਾਰਨ ਦੁੱਧ ਦੀ ਕੀਮਤ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਅਰਬਪਤੀ ਵਾਰਨ ਬਫੇ ਨੇ ਗੇਟਸ ਫਾਉਂਡੇਸ਼ਨ ਦੇ ਟਰੱਸਟੀ ਵਜੋਂ ਦਿੱਤਾ ਅਸਤੀਫਾ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗ੍ਰੋਸਰੀ ਕੰਪਨੀਆਂ ਦੇ ਸ਼ੇਅਰਾਂ ’ਚ ਅਮਰੀਕੀ ਨਿਵੇਸ਼ਕਾਂ ਨੇ ਨਹੀਂ ਦਿਖਾਈ ਰੁਚੀ
NEXT STORY