ਨਵੀਂ ਦਿੱਲੀ - ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਦੀ ਭਾਰਤੀ ਬਾਜ਼ਾਰ 'ਚ ਚੰਗੀ ਵਿਕਰੀ ਹੁੰਦੀ ਹੈ। ਮਾਰੂਤੀ ਸੁਜ਼ੂਕੀ ਡਿਜ਼ਾਇਰ ਇੱਕ ਵਾਰ ਫਿਰ ਸਭ ਤੋਂ ਵੱਧ ਵਿਕਣ ਵਾਲੀ ਕਾਰ ਬਣ ਗਈ ਹੈ। ਜੂਨ 'ਚ ਇਸ ਕਾਰ ਦੇ 9,322 ਯੂਨਿਟ ਵਿਕ ਚੁੱਕੇ ਹਨ। ਜਦੋਂ ਕਿ ਜੂਨ 2022 ਵਿੱਚ, ਇਸ ਵਿੱਚ 26% ਦੀ ਸਾਲਾਨਾ ਗਿਰਾਵਟ ਸੀ।
ਆਓ ਜਾਣਦੇ ਹਾਂ ਲੋਕ ਇਸ ਕਾਰ ਨੂੰ ਇੰਨਾ ਕਿਉਂ ਪਸੰਦ ਕਰ ਰਹੇ ਹਨ...
ਇਹ ਵੀ ਪੜ੍ਹੋ : ਆਈਫੋਨ ਦਾ ਹੁਣ ਭਾਰਤ ’ਚ ਹੋਵੇਗਾ ਬੰਪਰ ਉਤਪਾਦਨ, ਫਾਕਸਕਾਨ ਨੂੰ ਮਿਲੇਗੀ 300 ਏਕੜ ਜ਼ਮੀਨ
ਪਾਵਰਟ੍ਰੇਨ
ਮਾਰੂਤੀ ਸੁਜ਼ੂਕੀ ਡਿਜ਼ਾਇਰ ਇੱਕ ਸਬ 4 ਮੀਟਰ ਕੰਪੈਕਟ ਸੇਡਾਨ ਹੈ। ਲੋਕ ਇਸ ਦੇ ਸੀਐਨਜੀ ਮਾਡਲ ਨੂੰ ਕਾਫੀ ਪਸੰਦ ਕਰਦੇ ਹਨ। ਇਸ 'ਚ 1.2-ਲੀਟਰ K12C ਡਿਊਲਜੈੱਟ ਇੰਜਣ ਦਿੱਤਾ ਗਿਆ ਹੈ, ਜੋ 76 bhp ਅਤੇ 98.5 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ CNG ਵੇਰੀਐਂਟ ਦੀ ਕੀਮਤ 8.22 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਕਾਰ ਨੂੰ ਐਂਡਰਾਇਡ ਆਟੋ, ਐਪਲ ਕਾਰਪਲੇ ਅਤੇ ਮਿਰਰਲਿੰਕ ਦੇ ਨਾਲ 7-ਇੰਚ ਸਮਾਰਟਪਲੇ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ।
ਫੀਚਰਸ
ਮਾਰੂਤੀ ਸੁਜ਼ੂਕੀ ਡਿਜ਼ਾਇਰ 'ਚ ਸਟੀਅਰਿੰਗ ਵ੍ਹੀਲ, ਰੀਅਰ ਏਸੀ ਵੈਂਟਸ, ਆਟੋਮੈਟਿਕ ਕਲਾਈਮੇਟ ਕੰਟਰੋਲ, ਇਲੈਕਟ੍ਰਿਕਲੀ ਐਡਜਸਟੇਬਲ ORVM ਅਤੇ 10-ਸਪੋਕ 15-ਇੰਚ ਅਲੌਏ ਵ੍ਹੀਲ, ਡਿਊਲ ਫਰੰਟ ਏਅਰਬੈਗਸ, ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਨਾਲ EBD, ਬ੍ਰੇਕ ਅਸਿਸਟ ਅਤੇ ISOFIX ਚਾਈਲਡ ਸੀਟ ਮਾਊਂਟ ਦਿੱਤਾ ਗਿਆ ਹੈ। ਇਸ ਕਾਰ ਦੇ ਟਾਪ ਵੇਰੀਐਂਟ 'ਚ ਰਿਵਰਸ ਪਾਰਕਿੰਗ ਕੈਮਰਾ ਅਤੇ ਸੈਂਸਰ ਵੀ ਮਿਲਦਾ ਹੈ।
ਇਹ ਵੀ ਪੜ੍ਹੋ : ਆਯੁਸ਼ਮਾਨ ਭਾਰਤ ਯੋਜਨਾ 'ਚ ਧੋਖਾਧੜੀ ਦਾ ਪਰਦਾਫਾਸ਼, 210 ਹਸਪਤਾਲ ਕੀਤੇ ਡੀ-ਇੰਪੈਨਲ ਤੇ 5 ਲੱਖ ਕਾਰਡ ਹੋਏ ਅਯੋਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਟਮਾਟਰਾਂ ਦੀਆਂ ਕੀਮਤਾਂ ਨੂੰ ਲੈ ਕੇ ਆਈ ਖ਼ੁਸ਼ਖ਼ਬਰੀ, ਦਿੱਲੀ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ 'ਚ ਵੀ 80 ਰੁਪਏ ਕਿਲੋ ਵੇਚੇਗ
NEXT STORY