ਬਿਜਨੈੱਸ ਡੈਸਕ - ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਅੱਜ ਭਾਰਤ-ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਨੂੰ 60 ਜਿਮਨੀ ਵਾਹਨ ਸੌਂਪੇ ਜਾਣ ਦਾ ਐਲਾਨ ਕੀਤਾ, ਜੋ ਸੀ. ਆਰ. ਪੀ. ਐੱਫ. ਵਿਚ ਜਿਮਨੀ ਨੂੰ ਪਹਿਲੀ ਵਾਰ ਸ਼ਾਮਲ ਕੀਤੇ ਜਾਣ ਦੀ ਪ੍ਰਤੀਕ ਹੈ। ਇਨ੍ਹਾਂ ਵਾਹਨਾਂ ਨੂੰ ਲੇਹ-ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਵਿਚ ਤਾਇਨਾਤ ਕੀਤਾ ਜਾਏਗਾ।
ਨਵੀਂ ਦਿੱਲੀ ਵਿਚ ਆਈ. ਟੀ. ਬੀ. ਪੀ. ਹੈੱਡਕੁਆਰਟਰ ਵਿਚ ਸ਼੍ਰੀ ਅਬਦੁਲ ਗਨੀ ਮੀਰ (ਆਈ. ਪੀ. ਐੱਸ.), ਵਧੀਕ ਡਾਇਰੈਕਟਰ ਜਨਰਲ (ਹੈੱਡਕੁਆਰਟਰ) ਭਾਰਤ-ਤਿੱਬਤ ਸਰਹੱਦ ਪੁਲਸ ਅਤੇ ਸ਼੍ਰੀ ਪਾਰਥੋ ਬੈਨਰਜੀ, ਸੀਨੀਅਰ ਕਾਰਜਕਾਰੀ ਅਧਿਕਾਰੀ, ਮਾਰਕੀਟਿੰਗ ਅਤੇ ਵਿਕਰੀ, ਮਾਰੂਤੀ ਸੁਜ਼ੂਕੀ ਦੀ ਮੌਜੂਦਗੀ ਵਿਚ ਹੈਂਡਓਵਰ ਸਮਾਰੋਹ ਆਯੋਜਿਤ ਕੀਤਾ ਗਿਆ।
ਆਈ. ਟੀ. ਬੀ. ਪੀ. ਭਾਰਤ ਦੇ ਕੁਝ ਸਭ ਤੋਂ ਚੁਣੌਤੀਪੂਰਨ ਇਲਾਕਿਆਂ ਵਿਚ ਕੰਮ ਕਰਦੀ ਹੈ, ਜਿਸ ਵਿਚ ਵੱਧ ਤੋਂ ਵੱਧ ਉੱਚਾਈ ਵਾਲੇ ਹਿਮਾਲੀਆਈ ਖੇਤਰ ਸ਼ਾਮਲ ਹਨ, ਜਿਥੇ ਮੌਸਮ ਦੀ ਸਥਿਤੀ ਬਹੁਤ ਖਰਾਬ ਹੁੰਦੀ ਹੈ ਅਤੇ ਸਰਦੀਆਂ ਵਿਚ ਤਾਪਮਾਨ -45 ਡਿਗਰੀ ਸੈਲਸੀਅਤ ਤੱਕ ਪਹੁੰਚ ਜਾਂਦਾ ਹੈ।
RBI ਦਾ ਐਲਾਨ, ਬਦਲ ਜਾਵੇਗਾ ਸਾਰੇ ਬੈਂਕਾਂ ਦਾ ਵੈੱਬ ਐਡਰੈੱਸ
NEXT STORY