ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਿੰਗ ਧੋਖਾਦੇਹੀ ਨੂੰ ਰੋਕਣ ਲਈ ਇਕ ਵੱਡੀ ਕਾਰਵਾਈ ਕਰਦੇ ਹੋਏ ਇਕ ਯੋਜਨਾ ਬਣਾਈ ਹੈ। ਆਰ. ਬੀ. ਆਈ. ਨੇ ਐਲਾਨ ਕੀਤਾ ਕਿ ਭਾਰਤੀ ਬੈਂਕਾਂ ਲਈ ਇਕ ਵਿਸ਼ੇਸ਼ ਇੰਟਰਨੈੱਟ ਡੋਮੇਨ ‘ਬੈਂਕਡਾਟਇਨ’ ਅਤੇ ਗੈਰ-ਬੈਂਕ ਵਿੱਤੀ ਸੰਸਥਾਵਾਂ (ਐੱਨ. ਬੀ. ਐੱਫ. ਸੀ.) ਲਈ ‘ਐੱਫ ਆਈ ਐੱਨ ਡਾਟਇਨ’ ਹੋਵੇਗਾ।
ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ‘ਬੈਂਕਡਾਟਇਨ’ ਲਈ ਰਜਿਸਟ੍ਰੇਸ਼ਨ ਅਪ੍ਰੈਲ 2025 ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ‘ਐੱਫਆਈਐੱਨਡਾਟਇਨ’ ਵੀ ਲਾਗੂ ਕੀਤਾ ਜਾਵੇਗਾ। ਪਿਛਲੇ ਕੁਝ ਸਾਲਾਂ ਵਿਚ ਡਿਜੀਟਲ ਭੁਗਤਾਨਾਂ ਵਿਚ ਧੋਖਾਦੇਹੀ ਦੀਆਂ ਘਟਨਾਵਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਇਸ ਨਾਲ ਬੈਂਕਿੰਗ ਧੋਖਾਦੇਹੀ ’ਤੇ ਰੋਕ ਲੱਗੇਗੀ।
ਭੁਗਤਾਨ ਸੇਵਾਵਾਂ ’ਚ ਵਿਸ਼ਵਾਸ ਵਧੇਗਾ
ਇਹ ਕਦਮ ਸਾਈਬਰ ਸੁਰੱਖਿਆ ਵਧਾਉਣ ਅਤੇ ਧੋਖਾਦੇਹੀ ਨੂੰ ਘਟਾਉਣ ਵਿਚ ਮਦਦ ਕਰੇਗਾ। ਇਸ ਨਾਲ ਡਿਜੀਟਲ ਬੈਂਕਿੰਗ ਅਤੇ ਭੁਗਤਾਨ ਸੇਵਾਵਾਂ ਵਿਚ ਵਿਸ਼ਵਾਸ ਵਧੇਗਾ। ਇਸ ਡੋਮੇਨ ਲਈ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਰਿਸਰਚ ਇਨ ਬੈਂਕਿੰਗ ਤਕਨਾਲੋਜੀ (ਆਈ. ਡੀ. ਆਰ. ਬੀ. ਟੀ.) ਨੂੰ ਵਿਸ਼ੇਸ਼ ਰਜਿਸਟਰਾਰ ਵਜੋਂ ਨਿਯੁਕਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਰ. ਬੀ. ਆਈ. ਨੇ ਕ੍ਰਾਸ-ਬਾਰਡਰ ‘ਕਾਰਡ ਨਾਟ ਪ੍ਰੈਜ਼ੈਂਟ’(ਸੀ. ਐੱਨ. ਪੀ.) ਲੈਣ-ਦੇਣ ਲਈ ਵੀ ਫੈਸਲਾ ਲਿਆ ਹੈ।
ਕੌਮਾਂਤਰੀ ਆਨਲਾਈਨ ਲੈਣ-ਦੇਣ ’ਚ ਵੀ ਨਿਯਮ ਹੋਣਗੇ ਲਾਗੂ
ਇਹ ਸੁਰੱਖਿਆ ਪ੍ਰਣਾਲੀ ਹੁਣ ਸਿਰਫ਼ ਘਰੇਲੂ ਲੈਣ-ਦੇਣ ਲਈ ਲਾਜ਼ਮੀ ਹੈ। ਜਲਦੀ ਹੀ ਇਸ ਨੂੰ ਕੌਮਾਂਤਰੀ ਆਨਲਾਈਨ ਲੈਣ-ਦੇਣ ਵਿਚ ਵੀ ਲਾਗੂ ਕੀਤਾ ਜਾਵੇਗਾ। ਆਰ. ਬੀ. ਆਈ. ਵੱਲੋਂ ਇਸ ਸਬੰਧ ਵਿਚ ਜਲਦੀ ਹੀ ਇਕ ਸਰਕੂਲਰ ਜਾਰੀ ਕੀਤਾ ਜਾਵੇਗਾ। ਇਸ ਕਦਮ ਨਾਲ ਡਿਜੀਟਲ ਭੁਗਤਾਨਾਂ ਵਿਚ ਧੋਖਾਦੇਹੀ ਦੀਆਂ ਘਟਨਾਵਾਂ ਘਟਣਗੀਆਂ।
ਚੁਣੌਤੀਪੂਰਨ ਵਿਸ਼ਵ ਆਰਥਿਕ ਮਾਹੌਲ ਨੇ ਭਾਰਤੀ ਮੁਦਰਾ ’ਤੇ ਪਾਇਆ ਦਬਾਅ
ਆਰ. ਬੀ. ਆਈ. ਨੇ ਕਿਹਾ ਕਿ ਚੁਣੌਤੀਪੂਰਨ ਵਿਸ਼ਵ ਆਰਥਿਕ ਦ੍ਰਿਸ਼ ਦੇ ਬਾਵਜੂਦ ਭਾਰਤੀ ਅਰਥਵਿਵਸਥਾ ‘ਮਜ਼ਬੂਤ ਅਤੇ ਲਚੀਲੀ’ ਬਣੀ ਹੋਈ ਹੈ, ਹਾਲਾਂਕਿ, ਭਾਰਤੀ ਅਰਥਵਿਵਸਥਾ ਇਨ੍ਹਾਂ ਵਿਸ਼ਵਵਿਆਪੀ ਮੁਸੀਬਤਾਂ ਤੋਂ ਅਛੂਤੀ ਨਹੀਂ ਰਹੀ ਹੈ ਅਤੇ ਹਾਲ ਹੀ ਦੇ ਮਹੀਨਿਆਂ ਵਿਚ ਭਾਰਤੀ ਰੁਪਏ ’ਤੇ ਦਬਾਅ ਬਣਿਆ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਸ ਦਿਨ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਐਲਾਨ ਕੀਤੇ ਗਏ ਸਨ ਉਸ ਦਿਨ ਤੋਂ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ 3.2 ਫੀਸਦੀ ਘਟੀ ਹੈ, ਜਦੋਂ ਕਿ ਕਾਫੀ ਹੱਦ ਤੱਕ ਇਸੇ ਸਮੇਂ ਦੌਰਾਨ ਡਾਲਰ ਸੂਚਕਾਂਕ ਵਿਚ 2.4 ਫੀਸਦੀ ਦਾ ਵਾਧਾ ਹੋਇਆ ਹੈ।
ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਮਜ਼ਬੂਤ ਅਤੇ ਲਚੀਲੀ ਬਣੀ ਹੋਈ ਹੈ, ਪਰ ਇਹ ਇਨ੍ਹਾਂ ਵਿਸ਼ਵਵਿਆਪੀ ਰੁਕਾਵਟਾਂ ਤੋਂ ਵੀ ਬਚੀ ਨਹੀਂ ਹੈ, ਹਾਲ ਹੀ ਦੇ ਮਹੀਨਿਆਂ ਵਿਚ ਭਾਰਤੀ ਰੁਪਇਆ ਗਿਰਾਵਟ ਦੇ ਦਬਾਅ ਹੇਠ ਆ ਇਆ ਹੈ। ਅਸੀਂ ਬਹੁਪੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੇ ਕੋਲ ਮੌਜੂਦ ਸਾਰੇ ਸਾਧਨਾਂ ਦੀ ਵਰਤੋਂ ਕਰ ਰਹੇ ਹਾਂ।
ਸੋਨੇ ਨੇ ਬਣਾਇਆ ਨਵਾਂ ਰਿਕਾਰਡ, ਜਾਣੋ ਕਿੰਨੀ ਹੋਈ 10 ਗ੍ਰਾਮ Gold ਦੀ ਕੀਮਤ
NEXT STORY