ਨਵੀਂ ਦਿੱਲੀ- ਭਾਰਤ ਦੀਆਂ ਕੁਝ ਪ੍ਰਮੁੱਖ ਧਾਤੂ ਕੰਪਨੀਆਂ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਚੀਨ 'ਚ ਆਰਥਿਕ ਗਤੀਵਿਧੀਆਂ 'ਚ ਸੁਧਾਰ ਹੋਣ ਨਾਲ ਕਮੋਡਿਟੀ ਕੀਮਤਾਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲੇਗੀ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਫਿਰ ਤੋਂ ਪਟੜੀ 'ਤੇ ਪਰਤਣਾ, ਖ਼ਾਸ ਕਰਕੇ ਅਜਿਹੇ ਸਮੇਂ 'ਚ ਮੰਗ ਦੇ ਲਿਹਾਜ਼ ਨਾਲ ਸਕਾਰਾਤਮਕ ਹੈ, ਜਦੋਂ ਅਮਰੀਕਾ ਅਤੇ ਯੂਰਪ ਵਰਗੇ ਬਾਜ਼ਾਰਾਂ 'ਤੇ ਕੁਝ ਸਮੇਂ ਤੋਂ ਮੰਦੀ ਦੀਆਂ ਚਿੰਤਾਵਾਂ ਹਾਵੀ ਹਨ।
ਇਹ ਵੀ ਪੜ੍ਹੋ- ਮਹਿੰਗੀਈ ਨੂੰ ਤੈਅ ਸੀਮਾ 'ਚ ਰੱਖਣ ਲਈ ਜ਼ਰੂਰੀ ਕਦਮ ਚੁੱਕੇਗਾ RBI: ਸੀਤਾਰਮਣ
ਹਿੰਡਾਲਕੋ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਸਤੀਸ਼ ਪਾਈ ਨੇ ਕਿਹਾ, ''ਧਾਤੂ ਕਾਰੋਬਾਰ 'ਚ ਸਾਡੇ 'ਚੋਂ ਜ਼ਿਆਦਾਤਰ ਦਾ ਮੰਨਣਾ ਹੈ ਕਿ ਚੀਨ ਦੀ ਅਰਥਵਿਵਸਥਾ 'ਚ ਸੁਧਾਰ ਹੋਇਆ ਹੈ, ਕਿਉਂਕਿ ਕਿਸੇ ਵੀ ਕਿਸਮ ਦੀ ਧਾਤੂ (ਐਲੂਮੀਨੀਅਮ ਸਮੇਤ) ਦੀ 50 ਫ਼ੀਸਦੀ ਮੰਗ ਚੀਨ ਤੋਂ ਆਉਂਦੀ ਹੈ। ,
ਮੰਗਲਵਾਰ ਨੂੰ ਹਿੰਦੁਸਤਾਨ ਜ਼ਿੰਕ, ਹਿੰਡਾਲਕੋ, ਨੈਸ਼ਨਲ ਐਲੂਮੀਨੀਅਮ ਕੰਪਨੀ (ਨਾਲਕੋ), ਟਾਟਾ ਸਟੀਲ ਅਤੇ ਸਟੀਲ ਅਥਾਰਟੀ ਆਫ ਇੰਡੀਆ (ਸੇਲ) ਦੇ ਸ਼ੇਅਰ ਬੀ.ਐੱਸ.ਈ 'ਤੇ ਵਾਧੇ ਦੇ ਨਾਲ ਬੰਦ ਹੋਏ ਕਿਉਂਕਿ ਇਸ ਸੈਕਟਰ 'ਚ ਧਾਰਨਾ ਸਕਾਰਾਤਮਕ ਬਣੀ ਹੋਈ ਹੈ। ਹਾਲਾਂਕਿ ਬੀ.ਐੱਸ.ਈ ਧਾਤੂ ਸੂਚਕਾਂਕ ਪਿਛਲੇ ਦਿਨ ਦੇ ਬੰਦ ਮੁੱਲ ਦੇ ਮੁਕਾਬਲੇ 0.3 ਫ਼ੀਸਦੀ ਡਿੱਗ ਕੇ ਬੰਦ ਹੋਇਆ, ਬੁੱਧਵਾਰ ਨੂੰ ਯੂ.ਐੱਸ ਫੈਡਰਲ ਰਿਜ਼ਰਵ ਦੀ ਨਿਰਧਾਰਤ ਮੀਟਿੰਗ ਤੋਂ ਪਹਿਲਾਂ ਬਾਜ਼ਾਰ 'ਚ ਅਨਿਸ਼ਚਿਤਤਾ ਬਣੀ ਰਹੀ।
ਇਹ ਵੀ ਪੜ੍ਹੋ- SEBI ਦਾ ਆਦੇਸ਼, ਨਵੀਆਂ ਸੂਚੀਬੱਧ ਕੰਪਨੀਆਂ 'ਚ 3 ਮਹੀਨੇ ਤੋਂ ਜ਼ਿਆਦਾ ਖਾਲੀ ਨਹੀਂ ਰਹਿ ਸਕਦੇ ਇਹ ਅਹੁਦੇ
ਬੀ.ਐੱਸ. ਰਿਸਰਚ ਬਿਊਰੋ ਦੁਆਰਾ ਸੰਕਲਿਤ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਲੰਡਨ ਮੈਟਲ ਐਕਸਚੇਂਜ (ਐੱਲ.ਐੱਮ.ਈ.) 'ਤੇ 20 ਫਰਵਰੀ ਦੀ ਬੰਦ ਕੀਮਤ ਦੇ ਮੁਕਾਬਲੇ ਜ਼ਿੰਕ, ਲੀਡ, ਨਿਕਲ, ਐਲੂਮੀਨੀਅਮ ਅਤੇ ਤਾਂਬਾ ਵਰਗੀਆਂ ਧਾਤਾਂ 1.4-2.4 ਫੀਸਦੀ ਵਧੀਆਂ, ਟਿਨ ਵਰਗੀਆਂ ਵਸਤੂਆਂ 'ਚ 1.6 ਦੀ ਕਮਜ਼ੋਰੀ ਦੇਖਣ ਨੂੰ ਮਿਲੀ। ਉਸੇ ਸਮੇਂ ਦੌਰਾਨ ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤੱਕ ਐੱਲ.ਐੱਮ.ਈ 'ਤੇ ਜ਼ਿੰਕ, ਐਲੂਮੀਨੀਅਮ, ਤਾਂਬੇ ਦੀਆਂ ਕੀਮਤਾਂ 'ਚ 3-7 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਸੀਸੇ ਅਤੇ ਨਿਕਲ 'ਚ 10-14 ਫ਼ੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ- ਅਕਤੂਬਰ ਤੱਕ ਦੁੱਧ ਦੀਆਂ ਉੱਚੀਆਂ ਕੀਮਤਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ
ਵਿਸ਼ਲੇਸ਼ਕਾਂ ਦੀ ਤਾਜ਼ਾ ਮੀਟਿੰਗ 'ਚ ਵੇਦਾਂਤਾ ਦੇ ਸੀ.ਈ.ਓ ਸੁਨੀਲ ਦੁੱਗਲ ਨੇ ਕਿਹਾ ਕਿ ਚੀਨ 'ਚ ਆਰਥਿਕ ਗਤੀਵਿਧੀਆਂ ਫਿਰ ਤੋਂ ਆਮ ਹੋ ਰਹੀਆਂ ਹਨ, ਜਿਸ ਨਾਲ ਧਾਤੂ ਖੇਤਰ 'ਚ ਵਿਕਾਸ ਦੇ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਨੇ ਚੀਨ ਦੇ "ਜ਼ੀਰੋ-ਕੋਵਿਡ ਨੀਤੀ ਤੋਂ ਬਾਹਰ ਨਿਕਲਣ ਨਾਲ ਬੁਨਿਆਦੀ ਢਾਂਚੇ ਅਤੇ ਨਿਰਮਾਣ ਖੇਤਰਾਂ 'ਚ ਨਿਵੇਸ਼ ਕਰਨ 'ਚ ਮਦਦ ਮਿਲ ਸਕਦੀ ਹੈ, ਜੋ ਕਿ ਗਲੋਬਲ ਧਾਤੂਆਂ ਦੀ ਮੰਗ ਲਈ ਸਕਾਰਾਤਮਕ ਹੈ। ਹਿੰਦੁਸਤਾਨ ਜ਼ਿੰਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਰੁਣ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਗਲੋਬਲ ਖਪਤ ਕੈਲੰਡਰ ਸਾਲ 2023 'ਚ ਸਾਲਾਨਾ ਆਧਾਰ 'ਤੇ 1.4 ਫ਼ੀਸਦੀ ਤੱਕ ਵਧ ਕਿ 1.4 ਕਰੋੜ ਟਨ ਪਹੁੰਚਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ 1.38 ਕਰੋੜ ਟਨ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਵਿਸ਼ਵ ਵਿਕਾਸ 'ਚ ਭਾਰਤ ਦੀ ਹੋ ਸਕਦੀ ਹੈ 15 ਫ਼ੀਸਦੀ ਹਿੱਸੇਦਾਰੀ, IMF ਨੇ ਕਿਹਾ-ਮਹਿੰਗਾਈ ਦਰ ਬਣੀ ਰਹੇਗੀ ਚੁਣੌਤੀ
NEXT STORY