ਨਵੀਂ ਦਿੱਲੀ -ਮੋਟਰ-ਗੱਡੀਆਂ ਦੀ ਚੋਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਈਕ੍ਰੋਡਾਟ ਤਕਨੀਕ ਨੂੰ ਮਦਦਗਾਰ ਬਣਾਉਣ ਲਈ ਕੇਂਦਰ ਸਰਕਾਰ ਦੀ ਪਹਿਲ ਨੂੰ ਦਿੱਲੀ ਤੋਂ ਲਾਗੂ ਕੀਤਾ ਜਾਵੇਗਾ। ਲੇਜ਼ਰ ਆਧਾਰਿਤ ਅਤਿਅੰਤ ਸੂਖਮ ਡਾਟਸ ਲੈਸ ਮੋਟਰ-ਗੱਡੀ ਨੂੰ ਸੜਕਾਂ ’ਤੇ ਤਾਇਨਾਤ ਪੁਲਸ ਦੀ ਨਜ਼ਰ ਵਿਚ ਰੱਖਣ ਵਾਲੀ ਮਾਈਕ੍ਰੋਡਾਟ ਤਕਨੀਕ ਨੂੰ ਲਾਗੂ ਕਰਨ ਲਈ ਪ੍ਰਸਤਾਵਤ ਖਰੜਾ ਗ੍ਰਹਿ ਮੰਤਰਾਲਾ ਨੇ ਜਾਰੀ ਕਰ ਦਿੱਤਾ ਹੈ। ਦਿੱਲੀ ਵਿਚ ਮੋਟਰ-ਗੱਡੀਆਂ ਦੀ ਸਭ ਤੋਂ ਵੱਧ ਚੋਰੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਪਹਿਲਾਂ ਇਥੇ ਹੀ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਕੀ ਹੈ ਮਾਈਕ੍ਰੋਡਾਟ ਤਕਨੀਕ
ਕੇਂਦਰੀ ਗ੍ਰਹਿ ਮੰਤਰਾਲਾ ਵਿਚ ਐਡੀਸ਼ਨਲ ਸਕੱਤਰ ਓ. ਪੀ. ਮਿਸ਼ਰਾ ਨੇ ਮਾਈਕ੍ਰੋਡਾਟ ਤਕਨੀਕ ਬਾਰੇ ਦੱਸਦਿਆਂ ਕਿਹਾ ਕਿ ਮਾਈਕ੍ਰੋਡਾਟ ਸਪ੍ਰੇਅ ਦੀ ਮਦਦ ਨਾਲ ਮੋਟਰ-ਗੱਡੀ ਦੇ ਇੰਜਣ ਸਮੇਤ ਪੂਰੀ ਸਤ੍ਹਾ ’ਤੇ ਅਤਿਅੰਤ ਸੂਖਮ ਡਾਟਸ ਦਾ ਛਿੜਕਾਅ ਕੀਤਾ ਜਾਂਦਾ ਹੈ। ਅੱਖਾਂ ਰਾਹੀਂ ਨਜ਼ਰ ਨਾ ਆਉਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਇਹ ਡਾਟ ਮੋਟਰ-ਗੱਡੀ ਦੀ ਸਤ੍ਹਾ ਨਾਲ ਹਮੇਸ਼ਾ ਲਈ ਚਿਪਕ ਜਾਂਦੇ ਹਨ। ਇਨ੍ਹਾਂ ਨੂੰ ਗਰਮ ਅਤੇ ਠੰਡੇ ਪਾਣੀ ਦੇ ਨਾਲ-ਨਾਲ ਕਿਸੇ ਵੀ ਰਸਾਇਣਕ ਪਦਾਰਥ ਨਾਲ ਵੀ ਹਟਾਇਆ ਨਹੀਂ ਜਾ ਸਕਦਾ। ਹਰ ਮੋਟਰ-ਗੱਡੀ ਲਈ ਮਾਈਕ੍ਰੋਡਾਟ ਸਪ੍ਰੇਅ ਦਾ ਗੁਪਤ ਕੋਡ ਹੁੰਦਾ ਹੈ। ਮੋਟਰ-ਗੱਡੀ ਦੇ ਮਾਈਕ੍ਰੋ ਚਿਪ ਵਾਲੇ ਰਜਿਸਟਰੇਸ਼ਨ ਕਾਰਡ (ਆਰਸੀ) ਨਾਲ ਮਾਈਕ੍ਰੋਡਾਟ ਸਪ੍ਰੇਅ ਦੇ ਕੋਡ ਦਾ ਮਿਲਾਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਿੱਲੀ ਪੁਲਸ ਦੇ ਨੈੱਟਵਰਕ ਵਿਚ ਪਹਿਲਾਂ ਤੋਂ ਦਰਜ ਮੋਟਰ-ਗੱਡੀ ਦੀ ਆਰਸੀ ਨਾਲ ਮਾਈਕ੍ਰੋਡਾਟ ਦਾ ਕੋਡ ਵੀ ਪੁਲਸ ਦੇ ਨੈੱਟਵਰਕ ਦਾ ਹਿੱਸਾ ਬਣ ਜਾਂਦਾ ਹੈ। ਮੋਟਰ-ਗੱਡੀ ਦੇ ਚੋਰੀ ਹੋਣ ’ਤੇ ਮਾਲਕ ਮੋਬਾਇਲ ਐਪ ਰਾਹੀਂ ਪੁਲਸ ਨੂੰ ਅਲਰਟ ਭੇਜ ਸਕਦਾ ਹੈ। ਅਲਰਟ ਮਿਲਦਿਆਂ ਹੀ ਲੇਜ਼ਰ ਲੈਸ ਮਾਈਕ੍ਰੋਡਾਟ ਦੀ ਮਦਦ ਨਾਲ ਮੋਟਰ-ਗੱਡੀ ਦੀ ਲੋਕੇਸ਼ਨ ਪੁਲਸ ਦੇ ਨੈੱਟਵਰਕ ਵਿਚ ਦਰਜ ਹੋਣ ਲੱਗਦੀ ਹੈ। ਸ਼ਹਿਰ ਵਿਚ ਤਾਇਨਾਤ ਪੀ. ਸੀ. ਆਰ. ਦੇ ਨੈੱਟਵਰਕ ਖੇਤਰ ਵਿਚ ਚੋਰੀ ਹੋਈ ਉਕਤ ਮੋਟਰ-ਗੱਡੀ ਦੀ ਲੋਕੇਸ਼ਨ ਦਾ ਪਤਾ ਲਾ ਕੇ ਮੋਟਰ-ਗੱਡੀ ਨੂੰ ਜ਼ਬਤ ਕਰ ਲੈਣਗੇ। ਦੱਸਣਯੋਗ ਹੈ ਕਿ ਪੂਰੇ ਦੇਸ਼ ਵਿਚ ਹਰ ਸਾਲ 2 ਲੱਖ ਤੋਂ ਵੱਧ ਮੋਟਰ-ਗੱਡੀਆਂ ਚੋਰੀ ਹੁੰਦੀਆਂ ਹਨ।
2019 Ducati Scrambler ਜਲਦ ਹੋਵੇਗੀ ਭਾਰਤ 'ਚ ਲਾਂਚ, ਜਾਣੋ ਖੂਬੀਆਂ
NEXT STORY