ਨਵੀਂ ਦਿੱਲੀ— ਅਮਰੀਕਾ ਦੀ ਦਿਗੱਜ ਸਾਫਟਵੇਅਰ ਕੰਪਨੀ ਮਾਈਕਰੋਸਾਫਟ ਦੇ ਮੁੱਖ ਸੂਚਨਾ ਅਧਿਕਾਰੀ (ਸੀ.ਈ.ਓ) ਜਿਮ ਡੁਵੋਇਸ ਨੇ ਅਸਤੀਫਾ ਦੇਣ ਦੀ ਘੋਸ਼ਣਾ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਉਹ 2013 ਵਿਚ ਮਾਈਕਰੋਸਾਫਟ ਦੇ ਸੀ.ਈ.ਓ. ਬਣੇ ਡੁਵੇਇਸ 1993 ਤੋਂ ਮਾਈਕਰੋਸੌਫਟ ਨਾਲ ਜੁੜੇ ਹੋਏ ਸਨ, ਜਿੱਥੇ ਉਨ੍ਹਾਂ ਨੇ ਕਈ ਭੂਮੀਕਾਵਾਂ ਨਿਭਾਈਆਂ। ਮਾਈਕਰੋਸਾਫਟ ਦੇ ਸੀਨੀਅਰ ਕਰਮਚਾਰੀ ਕੋਰਟ ਡੇਲਬੇਨ ਮੁੱਖ ਡਿਜੀਟਲ ਅਧਿਕਾਰੀ ( ਸੀ.ਈ.ਓ) ਦੇ ਰੂਪ 'ਚ ਡੁਵੇਇਸ ਦੀ ਥਾਂ ਲੈਣਗੇ।
ਮਾਈਕਰੋਸਾਫਟ ਨੇ ਹਾਲ ਹੀ 'ਚ 4,000 ਕਰਮਚਾਰੀਆਂ ਨੂੰ ਹਟਾਉਣ ਦੀ ਘੋਸ਼ਣਾ ਕੀਤੀ ਹੈ। ਮਾਈਕਰੋਸਾਫਟ ਆਪਣੇ ਕਲਾਉਡ ਵਪਾਰ ਦੇ ਪ੍ਰਸਾਰ 'ਤੇ ਆਪਣਾ ਪੂਰਾ ਧਿਆਨ ਲਗਾਉਣ ਦੇ ਉਦੇਸ਼ ਨਾਲ ਕਰਮਚਾਰੀਆਂ ਦੀ ਸੰਖਿਆ 'ਚ ਕਟੌਤੀ ਕਰਨੀ ਚਾਹੀਦੀ ਹੈ। ਕੰਪਨੀ ਦੇ ਕੁਲ ਕਰਮਚਾਰੀਆਂ 'ਚ ਇਹ ਕਟੌਤੀ 10 ਪ੍ਰਤੀਸ਼ਤ ਤੋਂ ਵੀ ਘੱਟ ਹੈ। ਮਾਈਕਰੋਸਾਫਟ ਦੇ ਕਲਾਉਡ ਅਤੇ ਸਰਵਰ ਸੇਵਾਵਾਂ ਦੇ ਰਾਜਸਵ 'ਚ ਹਾਲ ਦੇ ਸਮੇਂ 'ਚ ਤੇਜੀ ਆਈ ਹੈ ਜਿੱਥੇ ਕੰਪਨੀ ਦੇ ਸਰਵਰ ਉਤਪਾਦਕਾਂ ਅਤੇ ਕਲਾਉਡ ਸੇਵਾਵਾਂ ਦੇ ਰੇਵੇਨਿਊ 'ਚ 15 ਪ੍ਰਤੀਸ਼ਤ ਦਾ ਉਛਾਲ ਆਇਆ ਹੈ, ਉੱਥੇ ਉਦਯੋਗ ਨੂੰ ਕਲਾਉਡ ਸੇਵਾਵਾਂ ਦੇਣ ਦੇ ਲਈ ਸਥਾਪਿਤ ਮਾਈਕਰੋਸਾਫਟ ਅਜੂਰੇ ਦੇ ਰੇਵੇਨਿਊ 'ਚ ਹਾਲ ਦੀ ਤਿਮਾਹੀ 'ਚ 93 ਪ੍ਰਤੀਸ਼ਤ ਦਾ ਉਛਾਲ ਆਇਆ ਹੈ।
ਮਹਿੰਗਾਈ ਦੇ ਅੰਕੜਿਆਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ
NEXT STORY