ਜਲੰਧਰ- ਮੋਬਾਇਲ ਫੋਨ ਸਬਸਕ੍ਰਾਈਬਰਸ ਦਾ ਬਿੱਲ ਆਉਣ ਵਾਲੇ ਸਮੇਂ 'ਚ ਕਾਫੀ ਘੱਟ ਹੋ ਸਕਦਾ ਹੈ। ਅਗਲੇ ਸਾਲ ਇਸ ਵਿਚ ਔਸਤਨ ਕਰੀਬ 25 ਤੋਂ 30 ਫੀਸਦੀ ਦੀ ਕਮੀ ਆ ਸਕਦੀ ਹੈ। ਜ਼ਿਆਦਾ ਡਾਟਾ ਖਪਤ ਕਰਨ ਵਾਲੇ ਯੂਜ਼ਰਸ ਦੇ ਬਿੱਲ 'ਚ ਭਾਰੀ ਕਮੀ ਹੋ ਸਕਦੀ ਹੈ। ਐਨਾਲਿਸਟਾਂ ਅਤੇ ਇੰਡਸਟਰੀ ਇਨਸਾਈਡਰਸ ਇਸ ਦਾ ਕਾਰਨ ਟੈਲੀਕਾਮ ਕੰਪਨੀਆਂ 'ਚ ਚੱਲ ਰਹੀ ਪ੍ਰਾਈਸ ਵਾਰ ਨੂੰ ਦੱਸ ਰਹੇ ਹਨ।
ਸਬਸਕ੍ਰਾਈਬਰ ਦਾ ਮੋਬਾਇਲ ਬਿੱਲ ਪਿਛਲੇ ਇਕ ਸਾਲ 'ਚ ਔਸਤਨ 25-32 ਫੀਸਦੀ ਘੱਟ ਚੁੱਕਾ ਹੈ। ਸਭ ਤੋਂ ਜ਼ਿਆਦਾ ਫਾਇਦਾ ਡਾਟਾ ਦੇ ਹੈਵੀ ਪ੍ਰੀਪੇਡ ਯੂਜ਼ਰਸ ਨੂੰ ਹੋਇਆ ਹੈ ਜਿਨ੍ਹਾਂ ਦੇ ਬਿੱਲ 'ਚ 60-70 ਫੀਸਦੀ ਦੀ ਕਮੀ ਆਈ ਹੈ। ਇਹ ਭਾਰਤੀ ਏਅਰਟੈੱਲ, ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੂਲਰ ਦੇ ਵੌਇਸ ਅਤੇ ਡਾਟਾ ਰੇਟ ਘਟਾਉਣ ਕਾਰਨ ਹੋਇਆ ਹੈ। ਇਨ੍ਹਾਂ ਕੰਪਨੀਆਂ ਨੇ ਰਿਲਾਇੰਸ ਜਿਓ ਕਾਰਨ ਰੇਟ ਘਟਾਏ ਹਨ। ਉਂਝ ਜਿਓ ਦਾ ਡਾਟਾ ਰੇਟ ਹੁਣ ਵੀ ਬਾਜ਼ਾਰ ਰੇਟ ਤੋਂ ਘੱਟ ਹੈ ਜਦ ਕਿ ਇਹ ਵੌਇਸ ਕਾਲ ਫਰੀ 'ਚ ਮੁਹੱਈਆ ਕਰਵਾ ਰਹੀ ਹੈ।
ਡੇਲਾਇਟ ਹੈਕਸਿੰਗ ਐਂਡ ਸੇਲਸ ਐੱਲ.ਐੱਲ.ਪੀ. ਦੇ ਪਾਰਟਨਰ ਹੇਮੰਤ ਜੋਸ਼ੀ ਮੁਤਾਬਕ, ਐਵਰੇਜ ਮੰਥਲੀ ਮੋਬਾਇਲ ਬਿੱਲ 2016 ਦੇ 349 ਰੁਪਏ ਤੋਂ ਘੱਟ ਕੇ 2017 'ਚ ਕਰੀਬ 240-280 ਰੁਪਏ ਰਹਿ ਗਿਆ ਹੈ। ਆਪਰੇਟਰਸ ਨੂੰ ਬਣਾਈ ਰੱਖਣ ਲਈ ਬੰਡਲਡ ਡਾਟਾ ਅਤੇ ਵੌਇਸ ਪੈਕੇਜ ਦਾ ਇਸਤੇਮਾਲ ਕਰ ਰਹੇ ਹਨ। ਜੋਸ਼ੀ ਨੇ ਕਿਹਾ ਕਿ ਨਵੇਂ ਬਿਜ਼ਨੈੱਸ ਮਾਡਲ ਅਤੇ ਅਗਰੈਸਿਵ ਟੈਰਿਫ ਵਾਰ ਦੇ ਚੱਲਦੇ ਐਵਰੇਜ ਮੋਬਾਇਲ ਮੰਥਲੀ ਬਿੱਲ ਹੋਰ 30 ਫੀਸਦੀ ਘੱਟ ਸਕਦਾ ਹੈ। ਬਿਗ ਫੋਰ ਕੰਸਲਟਿੰਗ ਕੰਪਨੀਆਂ 'ਚ ਸ਼ਾਮਲ ਕੇ.ਪੀ.ਐੱਮ.ਜੀ. ਦਾ ਅਨੁਮਾਨ ਹੈ ਕਿ ਬਿੱਲ 'ਚ ਡਬਲ ਡਿਜੀਟ 'ਚ ਗਿਰਾਵਟ ਆ ਸਕਦੀ ਹੈ। ਪਿਛਲੇ ਇਕ ਸਾਲ 'ਚ ਮੰਥਲੀ ਮੋਬਾਇਲ ਬਿੱਲ 3--32 ਫੀਸਦੀ ਘੱਟ ਚੁੱਕਾ ਹੈ।
ਆਉਣ ਵਾਲੇ ਸਮੇਂ 'ਚ 'ਚ ਮੰਥਲੀ ਮੋਬਾਇਲ ਬਿੱਲ 'ਚ ਕਮੀ ਕੰਜ਼ਿਊਮਰ ਨੂੰ ਮਿਲਣ ਵਾਲੇ ਡਿਫਰੈਂਸ਼ੀਏਟਰ ਦੇ ਅਸਰ 'ਤੇ ਡਿਪੈਂਡ ਕਰੇਗੀ। ਕੁਝ ਡਿਫਰੈਂਸ਼ੀਏਟਰ ਖਾਸ ਕਸਟਮਰ ਸੈਗਮੇਂਟ ਲਈ ਪੇਸ਼ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਕਾਮਯਾਬੀ ਖਾਸਤੌਰ 'ਤੇ ਰੂਰਲ ਇਲਾਕਿਆਂ 'ਚ ਪਹੁੰਚ ਅਤੇ ਗਾਹਕਾਂ ਦੀ ਸਵਿਕਾਰਤਾ 'ਤੇ ਨਿਰਭਰ ਕਰੇਗੀ। ਮੋਬਾਇਲ ਆਪਰੇਟਰ 28, 56 ਅਤੇ 84 ਦਿਨਾਂ ਲਈ 250 ਤੋਂ 500 ਰੁਪਏ ਦੀ ਰੇਂਜ 'ਚ 1ਜੀ.ਬੀ./2ਜੀ.ਬੀ. ਫੇਅਰ ਯੂਸੇਜ਼ ਪਾਲਿਸੀ ਦੇ ਨਾਲ ਅਨਲਿਮਟਿਡ ਡਾਟਾ ਅਤੇ ਵੌਇਸ ਸਰਵਿਸ ਮੁਹੱਈਆ ਕਰਵਾ ਰਹੇ ਹਨ। ਜਿਨ੍ਹਾਂ ਸਬਸਕ੍ਰਾਈਬਰਸ ਦਾ ਡੇਲੀ ਖਪਤ 8ਜੀ.ਬੀ. ਤੋਂ ਜ਼ਿਆਦਾ ਹੁੰਦੀ ਹੈ, ਉਨ੍ਹਾਂ ਨੂੰ ਹੈਵੀ ਡਾਟਾ ਯੂਜ਼ਰਸ ਕੈਟਾਗਿਰੀ 'ਚ ਰੱਖਿਆ ਜਾਂਦਾ ਹੈ।
ਈਵਾਈ 'ਚ ਗਲੋਬਲ ਟੈਲੀਕਮਿਊਨੀਕੇਸ਼ੰਸ ਰਾਹੀਂ ਲੀਡਰ ਪ੍ਰਸ਼ਾਂਤ ਸਿੰਘਲ ਨੇ ਕਿਹਾ ਕਿ ਹੈਵੀ ਡਾਟਾ ਯੂਜ਼ਰਸ ਦੇ ਬਿੱਲ 'ਚ ਤਾਂ 60 ਤੋਂ 70 ਫੀਸਦੀ ਮੰਥਲੀ ਗਿਰਾਵਟ ਆਈ ਹੈ ਪਰ ਪਿਓਰ ਵੌਇਸ ਸਬਸਕ੍ਰਾਈਬਰਸ ਦੇ ਬਿੱਲ 'ਚ ਆਈ ਕਮੀ 10 ਤੋਂ 15 ਫੀਸਦੀ ਮੰਥਲੀ ਤੱਕ ਸੀਮਿਤ ਰਹੀ ਹੈ। ਰਿਸਰਚਰ ਫਰਮ ਕਾਊਂਟਰਪੁਆਇੰਟ ਮੁਤਾਬਕ ਮੰਥਲੀ ਬਿੱਲ 'ਚ ਕਮੀ ਦਾ ਸਭ ਤੋਂ ਜ਼ਿਆਦਾ ਫਾਇਦਾ ਪ੍ਰੀਪੇਡ ਗਾਹਕਾਂ ਨੂੰ ਹੋਇਆ ਹੈ। ਉਨ੍ਹਾਂ ਦੇ ਐਵਰੇਜ ਮੰਥਲੀ ਬਿੱਲ 'ਚ 22 ਫੀਸਦੀ ਕਮੀ ਆਈ ਹੈ ਜਦ ਕਿ ਪੋਸਟ ਪੇਡ ਗਾਹਕਾਂ ਦਾ ਬਿੱਲ 10 ਤੋਂ 15 ਫੀਸਦੀ ਘਟਿਆ ਹੈ। ਇਕ ਟੈਲੀਕਾਮ ਆਪਰੇਟਰ ਦੇ ਸੀਨੀਅਰ ਐਗਜ਼ੀਕਿਊਟਿਵ ਨੇ ਕਿਹਾ ਕਿ ਅਸੀਂ ਸੈਕਟਰ 'ਚ ਸਥਿਰਤਾ ਆਉਣ ਅਤੇ ਬਿੱਲ 'ਚ ਗਿਰਾਵਟ ਰਹਿਣ ਦੀ ਉਮੀਦ ਕਰ ਰਹੇ ਹਾਂ।
ਸੋਨਾ ਹੋਇਆ ਸਸਤਾ, ਜਾਣੋ ਅੱਜ ਦਾ ਰੇਟ
NEXT STORY