ਨਵੀਂ ਦਿੱਲੀ — ਭਾਰਤ ਵਰਗੇ ਤੇਜ਼ੀ ਨਾਲ ਉਭਰ ਰਹੇ ਅਰਥਚਾਰੇ 'ਚ ਅਗਲੇ ਸਾਲ ਵੀ ਮੌਦਰਿਕ ਨੀਤੀਆਂ 'ਚ ਸਖਤੀ ਬਣੇ ਰਹਿਣ ਦੀ ਉਮੀਦ ਹੈ। ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੂਡੀਜ਼ ਨੇ ਆਪਣੀ ਰਿਪੋਰਟ 'ਚ ਕਿਹਾ ਭਾਰਤ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਵਿਚ ਘਰੇਲੂ ਅਤੇ ਬਾਹਰੀ ਮੋਰਚਿਆਂ 'ਤੇ ਚੁਣੌਤੀਆਂ ਦੇ ਬਾਵਜੂਦ ਮੌਜੂਦਾ ਰਫਤਾਰ ਦੇ ਆਸ-ਪਾਸ ਹੀ ਵਾਧਾ ਰਹਿਣ ਦੀ ਉਮੀਦ ਹੈ। ਸਾਨੂੰ ਉਮੀਦ ਹੈ ਕਿ ਭਾਰਤ, ਇੰਡੋਨੇਸ਼ੀਆ, ਬ੍ਰਾਜ਼ੀਲ, ਤੁਰਕੀ ਅਤੇ ਅਰਜਨਟੀਨਾ ਵਰਗੇ ਉਭਰਦੇ ਅਰਥਚਾਰੇ 2019 'ਚ ਵੀ ਮੌਦਰਿਕ ਨੀਤੀਆਂ ਵਿਚ ਸਖਤੀ ਕਰਨਾ ਜਾਰੀ ਰੱਖਣਗੇ।
ਮੂਡੀ ਨੇ 2018-19 ਲਈ ਆਪਣੀ ਗਲੋਬਲ ਮੈਕਰੋ ਆਰਥਿਕ ਦ੍ਰਿਸ਼ 'ਚ ਕਿਹਾ ਗਿਆ ਹੈ ਕਿ 2018-19 'ਚ ਭਾਰਤ ਦਾ ਆਰਥਿਕ ਵਾਧਾ ਕਰੀਬ 7.5 ਫੀਸਦੀ ਦੇ ਆਸਪਾਸ ਰਹਿਣ ਦੀ ਉਮੀਦ ਹੈ ਕਿਉਂਕਿ ਇਹ ਕੱਚੇ ਤੇਲ ਦੀਆਂ ਉੇੱਚੀਆਂ ਕੀਮਤਾਂ ਵਰਗੇ ਬਾਹਰੀ ਕਾਰਕਾਂ ਨੂੰ ਸਹਿਣ 'ਚ ਕਾਫੀ ਹੱਦ ਤੱਕ ਸਮਰੱਥ ਹਨ। ਜਨਵਰੀ-ਮਾਰਚ ਤਿਮਾਹੀ 'ਚ ਭਾਰਤ ਦੀ ਆਰਥਿਕ ਵਾਧਾ ਦਰ 7.7 ਫੀਸਦੀ ਰਹੀ ਸੀ ਅਤੇ ਅਪ੍ਰੈਲ-ਜੂਨ ਤਿਮਾਹੀ 'ਚ ਇਹ ਵਧ ਕੇ 8.2 ਫੀਸਦੀ ਤੱਕ ਪਹੁੰਚ ਗਈ।
ਏਜੰਸੀ ਨੇ ਕਿਹਾ ਕਿ ਅਗਲੇ ਸਾਲ ਆਮ ਚੋਣਾਂ ਦੇ ਮੱਦੇਨਜ਼ਰ ਭਾਰਤ ਨੂੰ ਸਿਆਸੀ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਆਰਥਿਕ ਅਤੇ ਵਿੱਤੀ ਸੁਧਾਰਾਂ ਵਿਚ ਅਨਿਸ਼ਚਿਤਤਾ ਹੋ ਸਕਦੀ ਹੈ। ਮੂਡੀ ਦਾ ਅੰਦਾਜ਼ਾ ਹੈ ਕਿ ਜੀ -20 ਗਰੁੱਪ ਦੇ ਦੇਸ਼ਾਂ ਦਾ ਆਰਥਿਕ ਵਾਧਾ 2018 ਵਿਚ 3.3 ਫ਼ੀਸਦੀ ਤੋਂ ਘਟ ਕੇ 2.9 ਫ਼ੀਸਦੀ ਰਹਿ ਸਕਦਾ ਹੈ। ਮੂਡੀ ਦਾ ਮੰਨਣਾ ਹੈ ਕਿ 2018 ਵਿਚ ਜੀ -20 ਅਰਥਚਾਰਿਆਂ ਦਾ ਆਰਥਿਕ ਵਿਕਾਸ 2018 ਵਿਚ 2.3 ਫੀਸਦੀ ਤੋਂ ਘਟ ਕੇ 1.9 ਫੀਸਦੀ ਰਹਿ ਜਾਵੇਗੀ। ਇਸੇ ਤਰ੍ਹਾਂ ਜੀ -20 ਵਿਚ ਉਭਰ ਰਹੇ ਅਰਥਚਾਰਿਆਂ ਦੀ ਕੁੱਲ ਵਿਕਾਸ ਦਰ 2018 ਵਿਚ 5% ਤੋਂ ਘਟ ਕੇ 2019 ਵਿਚ 4.6% ਰਹਿ ਸਕਦੀ ਹੈ।
ਕਈਆਂ ਨੂੰ ਅਜੇ ਤਕ ਨਹੀਂ ਭੁੱਲੀ ਹੋਵੇਗੀ 'ਨੋਟਬੰਦੀ', ਦੇਖੋ ਲੇਖਾ-ਜੋਖਾ
NEXT STORY