ਨਵੀਂ ਦਿੱਲੀ– ਭਾਰਤ ’ਚ ਜ਼ਿਆਦਾਤਰ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਨਿਵੇਸ਼ ਕਰਨ ਵਾਲੇ (ਲਾਰਜ ਕੈਪ) ਇਕਵਿਟੀ ਮਿਊਚੁਅਲ ਫੰਡ 2022 ’ਚ ਪ੍ਰਮੁੱਖ ਸੂਚਕ ਅੰਕਾਂ ਨੂੰ ਰਿਟਰਨ ਦੇਣ ਦੇ ਮਾਮਲੇ ’ਚ ਪਿੱਛੇ ਛੱਡਣ ’ਚ ਅਸਫਲ ਰਹੇ। ਐੱਸ. ਐਂਡ ਪੀ. ਡਾਓ ਜੋਨਸ ਇੰਡੈਕਸ ਨੇ ਮੰਗਲਵਾਰ ਨੂੰ ਜਾਰੀ ਇਕ ਅਧਿਐਨ ’ਚ ਕਿਹਾ ਕਿ 88 ਫੀਸਦੀ ਸਰਗਰਮ ਤੌਰ ’ਤੇ ਮੈਨੇਜਡ ਫੰਡ ਨੇ 2022 ’ਚ ਐੱਸ. ਐਂਡ ਪੀ. ਬੀ. ਐੱਸ. ਈ. 100 ਤੋਂ ਖਰਾਬ ਪ੍ਰਦਰਸ਼ਨ ਕੀਤਾ।
ਅਧਿਐਨ ਮੁਤਾਬਕ ਇਸ ਦੌਰਾਨ ਭਾਰਤੀ ਸ਼ੇਅਰਾਂ (ਮਿਡ/ਸਮਾਲ ਕੈਪ ਫੰਡ) ਲਈ ਪ੍ਰਮੁੱਖ ਸੂਚਕ ਅੰਕ ਐੱਸ. ਐਂਡ ਪੀ. ਬੀ. ਐੱਸ. ਈ. 400 ਮਿਡਕੈਪ ਇੰਡੈਕਸ 2 ਫੀਸਦੀ ਵਧਿਆ। ਮਾਰਕੀਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਕਰੈਕਸ਼ਨ ਆਉਣ ਨਾਲ ਮਿਊਚੁਅਲ ਫੰਡ ਕੰਪਨੀਆਂ ਨੂੰ ਇਹ ਨੁਕਸਾਨ ਉਠਾਉਣਾ ਪਿਆ ਹੈ।
ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਸੂਚਕ ਅੰਕ ਤੋਂ ਘੱਟ ਦਰਸਾਇਆ
ਦੂਜੇ ਪਾਸੇ 55 ਫੀਸਦੀ ਐਕਟਿਵ ਪ੍ਰਬੰਧਕਾਂ ਨੇ ਇਸ ਮਿਆਦ ’ਚ ਸੂਚਕ ਅੰਕ ਤੋਂ ਘੱਟ ਦਰਸਾਇਆ। ਇਸ ਤੋਂ ਇਲਾਵਾ 2022 ’ਚ ਐੱਸ. ਐਂਡ ਪੀ. ਬੀ. ਐੱਸ. ਈ. 6 ਫੀਸਦੀ ਵਧਿਆ ਅਤੇ 77 ਫੀਸਦੀ ਭਾਰਤੀ ਈ. ਐੱਲ. ਐੱਸ. ਐੱਸ. (ਇਕਵਿਟੀ ਨਾਲ ਜੁੜੀਆਂ ਬੱਚਤ ਯੋਜਨਾਵਾਂ) ਫੰਡ ਨੇ ਸੂਚਕ ਅੰਕ ਨੂੰ ਘੱਟ ਦਰਸਾਇਆ। ਐੱਸ. ਐਂਡ ਪੀ. ‘ਇੰਡੈਕਸ ਵਰਸਿਜ਼ ਐਕਵਿਟ ਫੰਡ ਇੰਡੀਆ ਸਕੋਰ ਕਾਰਡ’ ਮੁਤਾਬਕ 2022 ’ਚ ਇੰਡੀਅਨ ਕੰਪੋਜ਼ਿਟ ਬਾਂਡ ਫੰਡ ਦਾ ਪ੍ਰਦਰਸ਼ਨ ਉਮੀਦ ਤੋਂ ਬਿਹਤਰ ਰਿਹਾ ਅਤੇ ਉਸ ਨੇ ਐੱਸ. ਐਂਡ ਪੀ. ਬੀ. ਐੱਸ. ਈ. ਇੰਡੀਆ ਬਾਂਡ ਸੂਚਕ ਅੰਕ ਦੀ ਤੁਲਣਾ ’ਚ 45 ਫੀਸਦੀ ਘੱਟ ਦਰਸਾਇਆ।
ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਨਿੱਜੀ ਇਕਵਿਟੀ ਨਿਵੇਸ਼ 75 ਫੀਸਦੀ ਘਟਿਆ
ਨਿੱਜੀ ਇਕਵਿਟੀ ਨਿਵੇਸ਼ ਮਾਰਚ ਤਿਮਾਹੀ ’ਚ 75.4 ਫੀਸਦੀ ਘਟ ਕੇ 2.2 ਅਰਬ ਡਾਲਰ ਰਿਹਾ। ਗਲੋਬਲ ਪੱਧਰ ’ਤੇ ਆਰਥਿਕ ਅਤੇ ਭੂ-ਸਿਆਸੀ ਹਾਲਾਤਾਂ ਦੇ ਉਲਟ ਰਹਿਣ ਦਰਮਿਆਨ ਲਗਾਤਾਰ ਛੇਵੀਂ ਤਿਮਾਹੀ ’ਚ ਗਿਰਾਵਟ ਹੋਈ ਹੈ। ਵਿੱਤੀ ਅੰਕੜੇ ਮੁਹੱਈਆ ਕਰਵਾਉਣ ਵਾਲੀ ਕੰਪਨੀ ਰਿਫਿਨੀਟਿਵ ਨੇ ਇਕ ਰਿਪੋਰਟ ’ਚ ਦੱਸਿਆ ਕਿ 2.2 ਅਰਬ ਅਮਰੀਕੀ ਡਾਲਰ ਦੇ ਪੂੰਜੀ ਪ੍ਰਵਾਹ ਦੇ ਨਾਲ ਇਹ 2018 ਤੋਂ ਬਾਅਦ ਦੇਸ਼ ’ਚ ਸਭ ਤੋਂ ਘੱਟ ਨਿੱਜੀ ਇਕਵਿਟੀ ਨਿਵੇਸ਼ ਹੈ।
ਰਿਪੋਰਟ ਮੁਤਾਬਕ ਇੰਟਰਨੈੱਟ-ਆਧਾਰਿਤ ਅਤੇ ਕੰਪਿਊਟਰ ਸਾਫਟਵੇਅਰ ਕੰਪਨੀਆਂ ਨੇ ਨਿੱਜੀ ਇਕਵਿਟੀ ਪੂੰਜੀ ਦਾ ਸਭ ਤੋਂ ਵੱਡਾ ਹਿੱਸਾ ਆਕਰਸ਼ਿਤ ਕੀਤਾ। ਹਾਲਾਂਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਨ੍ਹਾਂ ਦੀ ਹਿੱਸੇਦਾਰੀ 75 ਫੀਸਦੀ ਤੋਂ ਘਟ ਕੇ 58 ਫੀਸਦੀ ਰਹਿ ਗਈ। ਅਜਿਹਾ ਮੁੱਖ ਤੌਰ ’ਤੇ ਘੱਟ ਸੌਦਿਆਂ ਕਾਰਣ ਹੋਇਆ। ਬਾਜ਼ਾਰ ’ਚ ਅਨਿਸ਼ਚਿਤਤਾ ਨਾਲ ਨਿੱਜੀ ਇਕਵਿਟੀ ਨਿਵੇਸ਼ ਹਾਸਲ ਕਰਨ ਦੀਆਂ ਗਤੀਵਿਧੀਆਂ ਵੀ 2022 ਦੀ ਪਹਿਲੀ ਤਿਮਾਹੀ ਦੀ ਤੁਲਣਾ ’ਚ ਇਸ ਸਾਲ 41 ਫੀਸਦੀ ਘਟ ਗਈਆਂ। ਦੂਜੇ ਪਾਸੇ 2022 ਦੀ ਅੰਤਿਮ ਤਿਮਾਹੀ ਦੇ ਮੁਕਾਬਲੇ ਇਸ ’ਚ 45 ਫੀਸਦੀ ਗਿਰਾਵਟ ਦੇਖੀ ਗਈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ
NEXT STORY