ਮੁੰਬਈ (ਯੂ. ਐੱਨ. ਆਈ.) – ਮਹਿੰਗਾਈ ’ਚ ਕਮੀ ਦੇ ਕੋਈ ਸੰਕੇਤ ਨਾ ਦਿਖਾਈ ਦੇਣ ਦਰਮਿਆਨ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਆਪਣੀ ਸੋਮਵਾਰ ਭਾਵ ਅੱਜ ਤੋਂ ਸ਼ੁਰੂ ਹੋ ਰਹੀ ਤਿੰਨ ਦਿਨਾਂ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ 'ਚ RBI ਨੀਤੀਗਤ ਦਰਾਂ ਨੂੰ ਫਿਰ ਵਧਾ ਸਕਦਾ ਹੈ। ਮੀਟਿੰਗ ਦੇ ਨਤੀਜੇ ਬੁੱਧਵਾਰ ਨੂੰ ਆਉਣਗੇ। ਇਸ ਮੁਦਰਾ ਨੀਤੀ ਸਮੀਖਿਆ ’ਚ ਨੀਤੀਗਤ ਦਰਾਂ ’ਚ ਇਕ ਹੋਰ ਵਾਧਾ ਕਰ ਸਕਦਾ ਹੈ। ਮਾਹਰਾਂ ਨੇ ਇਹ ਅਨੁਮਾਨ ਪ੍ਰਗਟਾਉਂਦੇ ਹੋਏ ਕਿਹਾ ਕਿ ਗਵਰਨਰ ਸ਼ਕਤੀਕਾਂਤ ਦਾਸ ਪਹਿਲਾਂ ਹੀ ਇਸ ਦੇ ਸੰਕੇਤ ਦੇ ਚੁੱਕੇ ਹਨ।
ਕੇਂਦਰੀ ਬੈਂਕ ਨੇ ਪਿਛਲੇ ਮਹੀਨੇ ਬਿਨਾਂ ਤੈਅ ਪ੍ਰੋਗਰਾਮ ਤੋਂ ਹੋਈ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ’ਚ ਰੇਪੋ ਦਰ ’ਚ 0.40 ਫੀਸਦੀ ਦਾ ਵਾਧਾ ਕੀਤਾ ਸੀ। ਅਜਿਹੀਆਂ ਅਟਕਲਾਂ ਹਨ ਕਿ ਇਸ ਵਾਰ ਦੀ ਸਮੀਖਿਆ ’ਚ ਦਰਾਂ ’ਚ ਘੱਟ ਤੋਂ ਘੱਟ 0.35 ਫੀਸਦੀ ਦਾ ਹੋਰ ਵਾਧਾ ਹੋ ਸਕਦਾ ਹੈ। ਮਾਹਰ ਆਉਣ ਵਾਲੇ ਮਹੀਨਿਆਂ ’ਚ ਰੇਪੋ ਦਰ ’ਚ ਹੋਰ ਵਾਧੇ ਦਾ ਅਨੁਮਾਨ ਪ੍ਰਗਟਾ ਰਹੇ ਹਨ। ਗਵਰਨਰ ਦਾਸ ਦੀ ਅਗਵਾਈ ਵਾਲੀ ਐੱਮ. ਪੀ. ਸੀ. ਦੀ ਤਿੰਨ ਦਿਨਾਂ ਦੀ ਬੈਠਕ ਭਲਕੇ ਸੋਮਵਾਰ ਨੂੰ ਸ਼ੁਰੂ ਹੋਵੇਗੀ। ਬੈਠਕ ਦੌਰਾਨ ਲਏ ਗਏ ਫੈਸਲਿਆਂ ਦਾ ਐਲਾਨ ਗਵਰਨਰ ਬੁੱਧਵਾਰ ਨੂੰ ਕਰਨਗੇ।
ਇਹ ਵੀ ਪੜ੍ਹੋ : PAN-ਆਧਾਰ ਲਿੰਕ ਕਰਨ ਦਾ ਆਖ਼ਰੀ ਮੌਕਾ! ਨਹੀਂ ਤਾਂ ਭਰਨਾ ਪਵੇਗਾ ਦੁੱਗਣਾ ਜੁਰਮਾਨਾ
ਪ੍ਰਚੂਨ ਮਹਿੰਗਾਈ 8 ਸਾਲਾਂ ਦੇ ਉੱਚ ਪੱਧਰ ’ਤੇ
ਪ੍ਰਚੂਨ ਮਹਿੰਗਾਈ ਅਪ੍ਰੈਲ ’ਚ ਲਗਾਤਾਰ 7ਵੇਂ ਮਹੀਨੇ ਵਧਦੇ ਹੋਏ 8 ਸਾਲਾਂ ਦੇ ਉੱਚ ਪੱਧਰ 7.79 ਫੀਸਦੀ ’ਤੇ ਪਹੁੰਚ ਗਈ ਹੈ। ਇਸ ਦਾ ਮੁੱਖ ਕਾਰਨ ਯੂਕ੍ਰੇਨ-ਰੂਸ ਜੰਗ ਕਾਰਨ ਈਂਧਨ ਸਮੇਤ ਜਿਣਸ ਕੀਮਤਾਂ ’ਚ ਵਾਧਾ ਹੈ। ਥੋਕ ਕੀਮਤਾਂ ’ਤੇ ਆਧਾਰਿਤ ਮਹਿੰਗਾਈ 13 ਮਹੀਨਿਆਂ ਤੋਂ ਦੋ ਅੰਕਾਂ ’ਚ ਬਣੀ ਹੋਈ ਹੈ ਅਤੇ ਅਪ੍ਰੈਲ ’ਚ ਇਹ 15.08 ਫੀਸਦੀ ਦੇ ਰਿਕਾਰਡ ਉੱਚ ਪੱਧਰ ਨੂੰ ਛੂਹ ਗਈ।
ਦਾਸ ਨੇ ਹਾਲ ਹੀ ’ਚ ਇਕ ਟੀ. ਵੀ. ਇੰਟਰਵਿਊ ’ਚ ਕਿਹਾ ਕਿ ਰੇਪੋ ਦਰਾਂ ’ਚ ਕੁੱਝ ਵਾਧਾ ਹੋਵੇਗਾ ਪਰ ਹਾਲੇ ਮੈਂ ਨਹੀਂ ਦੱਸ ਸਕਾਂਗਾ ਕਿ ਇਹ ਕਿੰਨਾ ਵਾਧਾ ਹੋਵੇਗਾ। ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਨੇ ਐੱਮ. ਪੀ. ਸੀ. ਦੀ ਬੈਠਕ ’ਤੇ ਕਿਹਾ ਕਿ ਇਹ ਸਮੀਖਿਆ ਵਾਧੇ ਅਤੇ ਮਹਿੰਗਾਈ ’ਤੇ ਕੇਂਦਰੀ ਬੈਂਕਦੇ ਵਿਚਾਰ ਦੇ ਲਿਹਾਜ ਨਾਲ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਰੇਪੋ ਦਰ ’ਚ ਵਾਧਾ ਤਾਂ ਹੋਵੇਗਾ ਪਰ ਇਹ 0.25-0.35 ਫੀਸਦੀ ਤੋਂ ਵੱਧ ਨਹੀਂ ਹੋਵੇਗੀ ਕਿਉਂਕਿ ਮਈ ’ਚ ਹੋਈ ਬੈਠਕ ਦੀਆਂ ਟਿੱਪਣੀਆਂ ’ਚ ਇਹ ਸੰਕੇਤ ਦਿੱਤਾ ਗਿਆ ਸੀ ਕਿ ਐੱਮ. ਪੀ. ਸੀ. ਰੇਪੋ ਦਰ ’ਚ ਵੱਡਾ ਵਾਧਾ ਕਰਨ ਦੇ ਪੱਖ ’ਚ ਨਹੀਂ ਸੀ।
ਇਹ ਵੀ ਪੜ੍ਹੋ : 71 ਫ਼ੀਸਦੀ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਪੌਸ਼ਟਿਕ ਆਹਾਰ , ਖ਼ੁਰਾਕ ਦੀ ਕਮੀ ਕਾਰਨ ਹੋ ਰਹੇ ਬਿਮਾਰੀਆਂ ਦਾ ਸ਼ਿਕਾਰ
ਸਰਕਾਰ ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਚੁੱਕੇ ਕਦਮ
ਸਰਕਾਰ ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਪੈਟਰੋਲ-ਡੀਜ਼ਲ ’ਤੇ ਟੈਕਸ ’ਚ ਕਟੌਤੀ, ਕੁੱਝ ਖਾਣ ਵਾਲੇ ਤੇਲਾਂ ’ਚ ਇੰਪੋਰਟ ਡਿਊਟੀ ’ਚ ਕਮੀ ਅਤੇ ਕਣਕ ਦੀ ਐਕਸਪੋਰਟ ’ਤੇ ਪਾਬੰਦੀ ਲਗਾਉਣ ਸਮੇਤ ਕਈ ਕਦਮ ਚੁੱਕੇ ਹਨ। ਬੋਫਾ ਸਕਿਓਰਿਟੀਜ਼ ਨੇ ਇਕ ਰਿਪੋਰਟ ’ਚ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਆਰ. ਬੀ. ਆਈ. ਜੂਨ ’ਚ ਰੇਪੋ ਦਰ ’ਚ 0.40 ਫੀਸਦੀ ਅਤੇ ਅਗਸਤ ’ਚ 0.35 ਫੀਸਦੀ ਦਾ ਵਾਧਾ ਕਰੇਗਾ।
ਹਾਊਸਿੰਗ ਡਾਟ ਕਾਮ, ਪ੍ਰਾਪਟਾਈਗਰ ਡਾਟ ਕਾਮ ਅਤੇ ਮਕਾਨ ਡਾਟ ਕਾਮ ਦੇ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਧਰੁਵ ਅੱਗਰਵਾਲ ਨੇ ਕਿਹਾ ਕਿ ਰਿਜ਼ਰਵ ਬੈਂਕ ਵਲੋਂ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਇਕ ਵਾਰ ਮੁੜ ਰੇਪੋ ਦਰ ’ਚ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਨਾਲ ਹੀ ਜੋੜਿਆ ਕਿ ਦਰਾਂ ’ਚ ਵਾਧਾ ਹੌਲੀ-ਹੌਲੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਰੀਅਲ ਅਸਟੇਟ ਖੇਤਰ ਦਾ ਵਾਧਾ ਵੀ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਕੋਲ ਹੈ ਸਭ ਤੋਂ ਵੱਧ ਸੋਨਾ, ਟੌਪ-10 ਦੇਸ਼ਾਂ ’ਚ ਭਾਰਤ ਵੀ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 159 ਅੰਕ ਟੁੱਟਿਆ ਤੇ ਨਿਫਟੀ ਵੀ 16550 ਦੇ ਹੇਠਾਂ ਖੁੱਲ੍ਹਿਆ
NEXT STORY