ਮੁੰਬਈ-ਰਿਹਾਇਸ਼ੀ ਪ੍ਰਾਜੈਕਟਾਂ ਨੂੰ ਸਮੇਂ ਨਾਲ ਪੂਰਾ ਕਰਨ ਦੀਆਂ ਬਿਲਡਰਾਂ ਦੀਆਂ ਕੋਸ਼ਿਸ਼ਾਂ 'ਚ ਤੇਜ਼ੀ ਦੌਰਾਨ ਮੁੰਬਈ ਮਹਾਨਗਰ ਦੇ ਦੱਖਣੀ ਤੇ ਦੱਖਣੀ-ਮੱਧ ਇਲਾਕਿਆਂ 'ਚ 4,000 ਕਰੋੜ ਰੁਪਏ ਮੁੱਲ ਦੇ ਸ਼ਾਨਦਾਰ ਕਿਸਮ ਦੇ ਮਕਾਨ ਬਿਲਕੁਲ ਤਿਆਰ ਹਾਲਤ 'ਚ ਵਿਕਣ ਲਈ ਖੜ੍ਹੇ ਹਨ। ਪਿਛਲੇ ਸਾਲ ਇਸ ਸਮੇਂ ਇਸੇ ਤਰ੍ਹਾਂ ਦੇ ਤਿਆਰ ਖੜ੍ਹੇ ਮਕਾਨਾਂ ਦਾ ਸਟਾਕ ਕਰੀਬ 2,800 ਕਰੋੜ ਰੁਪਏ ਮੁੱਲ ਦਾ ਸੀ। ਜਾਇਦਾਦ ਖੇਤਰ ਦੇ ਮਾਹਿਰਾਂ ਅਨੁਸਾਰ ਬਹੁਤ ਸਾਰੇ ਕਾਰਨਾਂ ਕਾਰਨ ਕਰੀਬ 75,000 ਕਰੋੜ ਰੁਪਏ ਦੇ ਲਗਜ਼ਰੀ ਰਿਹਾਇਸ਼ੀ ਪ੍ਰਾਜੈਕਟ 7 ਸਾਲ ਤੱਕ ਦੀ ਦੇਰੀ ਨਾਲ ਚੱਲ ਰਹੇ ਹਨ। ਇਸ 'ਚ ਸਮੇਂ 'ਤੇ ਆਗਿਆ ਨਾ ਮਿਲਣ ਵਾਲੇ ਪ੍ਰਾਜੈਕਟ ਵੀ ਸ਼ਾਮਲ ਹਨ। ਅਜਿਹੇ 'ਚ ਮਹਾਰਾਸ਼ਟਰ ਰੇਰਾ 'ਚ ਇਨ੍ਹਾਂ ਪ੍ਰਾਜੈਕਟਾਂ ਦੇ ਡਿਵੈਲਪਰਾਂ ਨੇ ਮਾਰਚ ਦੇ ਆਖਰ 'ਚ ਇਨ੍ਹਾਂ ਪ੍ਰਾਜੈਕਟਾਂ ਦੇ ਖਤਮ ਹੋਣ ਦੀ ਨਵੀਂ ਆਖਰੀ ਤਰੀਕ ਜਾਰੀ ਕੀਤੀ ਹੈ।
ਏਨਾਰਾਕ ਪ੍ਰਾਪਰਟੀ ਕੰਸਲਟੈਂਟ ਦੇ ਨਿਰਦੇਸ਼ਕ ਆਸ਼ੁਤੋਸ਼ ਲਿਮਾ ਨੇ ਕਿਹਾ, ਨਕਦੀ ਦੀ ਕਮੀ, ਆਗਿਆ ਮਿਲਣ 'ਚ ਦੇਰੀ, ਵਿਵਾਦ ਤੇ ਮਾੜੇ ਪ੍ਰਬੰਧਨ ਵਰਗੇ ਵੱਖ-ਵੱਖ ਕਾਰਨਾਂ ਕਾਰਨ ਉਸਾਰੀ 'ਚ ਦੇਰੀ ਹੁੰਦੀ ਹੈ। ਰੇਰਾ ਦੇ ਨਿਯਮਾਂ ਦੌਰਾਨ ਡਿਵੈਲਪਰ ਵੀ ਪ੍ਰਾਜੈਕਟਾਂ ਦੇ ਖਤਮ ਹੋਣ ਦੀ ਮਿਆਦ ਅਸਲ ਤੋਂ ਜ਼ਿਆਦਾ ਦੱਸ ਰਹੇ ਹਨ। ਇਸ 'ਚੋਂ ਕੁਝ ਅਜੇ ਵੀ ਪ੍ਰਾਜੈਕਟਾਂ 'ਤੇ ਕਬਜ਼ਾ ਦਿਵਾਉਣ 'ਚ ਅਯੋਗ ਹੈ।''
ਹੁਣ ਰੀਅਲ ਅਸਟੇਟ 'ਚ ਵੱਡੇ ਧਮਾਕੇ ਦੀ ਤਿਆਰੀ 'ਚ ਮੁਕੇਸ਼ ਅੰਬਾਨੀ
NEXT STORY