ਨਵੀਂ ਦਿੱਲੀ (ਇੰਟ.) – ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 2 ਸਥਾਨ ਹੇਠਾਂ ਡਿਗ ਗਏ ਹਨ। ਇਸ ਲਿਸਟ ਵਿਚ ਮੈਕਸੀਕੋ ਦੇ ਕਾਰਲੋਸ ਸਲਿਮ ਅਤੇ ਦੁਨੀਆ ਦੀ ਸਭ ਤੋਂ ਅਮੀਰ ਔਰਤ ਫਰਾਂਸ ਦੀ ਫਰਾਂਸੁਆ ਬੇਟਨਕਾਟ ਮਾਇਰਸ ਉਨ੍ਹਾਂ ਤੋਂ ਅੱਗੇ ਨਿਕਲ ਗਈ ਹੈ।
ਇਹ ਵੀ ਪੜ੍ਹੋ : ਸਭ ਤੋਂ ਵਧ ਦਾਨ ਕਰਨ ਵਾਲਿਆਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਮੁਕੇਸ਼ ਅੰਬਾਨੀ, ਜਾਣੋ ਪਹਿਲੇ ਤੇ ਦੂਜੇ ਭਾਰਤੀ ਦਾ ਨਾਂ
ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 11ਵੇਂ ਤੋਂ 13ਵੇਂ ਨੰਬਰ ’ਤੇ ਖਿਸਕ ਗਏ ਹਨ। ਹੁਣ ਮੈਕਸੀਕੋ ਦੇ ਕਾਰਲੋਸ ਸਲਿਮ ਅਤੇ ਫਰਾਂਸ ਦੀ ਫਰਾਂਸੁਆ ਬੇਟਨਕਾਟ ਮਾਇਰਸ ਉਨ੍ਹਾਂ ਤੋਂ ਅੱਗੇ ਹੋ ਗਈ ਹੈ। ਮਾਇਰਸ ਦੁਨੀਆ ਦੀ ਸਭ ਤੋਂ ਅਮੀਰ ਔਰਤ ਹੈ। ਉਹ 2021 ਵਿਚ ਦੁਨੀਆ ਦੇ ਅਮੀਰਾਂ ਦੀ ਲਿਸਟ ਵਿਚ ਟੌਪ-10 ’ਚ ਵੀ ਰਹਿ ਚੁੱਕੀ ਹੈ।
ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅੰਬਾਨੀ ਦੀ ਨੈੱਟਵਰਥ 86.5 ਅਰਬ ਡਾਲਰ ਪੁੱਜ ਗਈ ਹੈ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ਵਿਚ 59.3 ਕਰੋੜ ਡਾਲਰ ਦੀ ਗਿਰਾਵਟ ਆਈ ਹੈ ਅਤੇ ਉਹ ਟੌਪ-15 ’ਚ ਨੈੱਟਵਰਥ ਗੁਆਉਣ ਵਾਲੇ ਇਕੱਲੇ ਅਰਬਪਤੀ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਬਲੋਚਿਸਤਾਨ 'ਚ ਅੱਤਵਾਦੀਆਂ ਨੇ ਫਿਰ ਕੀਤਾ ਫੌਜ ਦੇ ਵਾਹਨਾਂ 'ਤੇ ਹਮਲਾ, 14 ਜਵਾਨ ਸ਼ਹੀਦ
ਕੀ ਹੈ ਬਿਜ਼ਨੈੱਸ
ਫਰਾਂਸੁਆ ਬੇਟਨਕਾਟ ਮਾਇਰਸ ਮਹਿਲਾ ਕਾਰੋਬਾਰੀ ਹੋਣ ਦੇ ਨਾਲ-ਨਾਲ ਫਿਲੇਂਥ੍ਰਾਪਿਸਟ ਅਤੇ ਲੇਖਕ ਵੀ ਹੈ। ਉਸ ਨੂੰ ਦੁਨੀਆ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਡਾ ਕਾਸਮੈਟਿਕ ਬ੍ਰਾਂਡ ਲੋਰੀਅਲ ਵਿਰਾਸਤ ਵਿਚ ਮਿਲਿਆ ਹੈ। ਇਸ ਵਿਚ ਉਸ ਦੀ ਇਕ ਤਿਹਾਈ ਹਿੱਸੇਦਾਰੀ ਹੈ। ਉਹ ਇਸ ਦੀ ਹੋਲਡਿੰਗ ਕੰਪਨੀ ਦੀ ਚੇਅਰਪਰਸਨ ਹੈ। ਲੋਰੀਅਲ ਕੋਲ ਲੈਨਕਮ ਅਤੇ ਗਾਰਨੀਅਰ ਬ੍ਰਾਂਡ ਹਨ ਅਤੇ 2022 ਵਿਚ ਕੰਪਨੀ ਦਾ ਮਾਲੀਆ 41.9 ਅਰਬ ਡਾਲਰ ਰਿਹਾ ਸੀ।
ਕਿੰਨੀ ਹੈ ਨੈੱਟਵਰਥ
ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ 70 ਸਾਲਾਂ ਮਾਇਰਸ ਦੀ ਨੈੱਟਵਰਥ 86.8 ਅਰਬ ਡਾਲਰ ਹੈ ਅਤੇ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 12ਵੇਂ ਨੰਬਰ ’ਤੇ ਹੈ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ਵਿਚ 15.3 ਅਰਬ ਡਾਲਰ ਦੀ ਤੇਜ਼ੀ ਆਈ ਹੈ। ਲੋਰੀਅਲ ਵਿਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ 33 ਫੀਸਦੀ ਹਿੱਸੇਦਾਰੀ ਹੈ। ਲੋਰੀਅਲ ਦੇ ਸ਼ੇਅਰ ਦੀ ਕੀਮਤ ਵਿਚ ਹਾਲ ਹੀ ਦੇ ਦਿਨਾਂ ਵਿਚ ਕਾਫੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਜੰਗ 'ਚ ਅਮਰੀਕੀ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਇਜ਼ਰਾਈਲ, ਅਸਥਾਈ ਜੰਗਬੰਦੀ ਲਈ ਰੱਖੀ ਸ਼ਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਨੂੰ ਪਿਊਸ਼ ਗੋਇਲ ਦਾ ਸਖ਼ਤ ਸੰਦੇਸ਼, ਟਕਰਾਅ ’ਚ ਤੁਹਾਨੂੰ ਘਾਟਾ, ਸਾਡਾ ਕੁਝ ਨਹੀਂ ਜਾਏਗਾ
NEXT STORY