ਨਵੀਂ ਦਿੱਲੀ (ਇੰਟ.) - ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਬਲੋਚਿਸਤਾਨ 'ਚ ਅੱਤਵਾਦੀਆਂ ਨੇ ਫਿਰ ਕੀਤਾ ਫੌਜ ਦੇ ਵਾਹਨਾਂ 'ਤੇ ਹਮਲਾ, 14 ਜਵਾਨ ਸ਼ਹੀਦ
ਭਾਰਤ ਸਰਕਾਰ ਨੇ ਵੀ ਦੇਸ਼ ਵਿੱਚ ਮੌਜੂਦ ਕਈ ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਅਲਟੀਮੇਟਮ ਦੇ ਕੇ ਜਵਾਬੀ ਕਾਰਵਾਈ ਕੀਤੀ। ਉਸ ਤੋਂ ਬਾਅਦ 41 ਡਿਪਲੋਮੈਟਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜਿਆ ਗਿਆ।
ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਹੁਣ ਮੋਦੀ ਸਰਕਾਰ ਨੇ ਕੈਨੇਡਾ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਨੇ ਹੀ ਸਬੰਧਾਂ ਨੂੰ ਵਿਗਾੜਿਅਾ ਹੈ। ਇਸ ਨਾਲ ਭਾਰਤ ਦਾ ਨਹੀਂ ਸਗੋਂ ਕੈਨੇਡਾ ਦਾ ਹੀ ਨੁਕਸਾਨ ਹੋਵੇਗਾ। ਕੈਨੇਡਾ ਦੇ ਮੁੱਦੇ ’ਤੇ ਪਿਊਸ਼ ਗੋਇਲ ਕੋਲੋਂ ਸਵਾਲ ਪੁੱਛੇ ਗਏ ਸਨ।
ਇਹ ਵੀ ਪੜ੍ਹੋ : ਸਭ ਤੋਂ ਵਧ ਦਾਨ ਕਰਨ ਵਾਲਿਆਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਮੁਕੇਸ਼ ਅੰਬਾਨੀ, ਜਾਣੋ ਪਹਿਲੇ ਤੇ ਦੂਜੇ ਭਾਰਤੀ ਦਾ ਨਾਂ
ਇਸ ’ਤੇ ਉਨ੍ਹਾਂ ਠੋਕਵਾਂ ਜਵਾਬ ਦਿੱਤਾ ਕਿ ਅਸੀਂ ਕੈਨੇਡਾ ਨਾਲ ਕੋਈ ਗੱਲਬਾਤ ਨਹੀਂ ਰੋਕੀ। ਕੈਨੇਡਾ ਨੇ ਹੀ ਰੋਕੀ ਹੈ। ਉੱਥੇ ਕੁਝ ਭੁਲੇਖੇ ਹਨ। ਇਹ ਭੁਲੇਖੇ ਬਿਨਾਂ ਕਿਸੇ ਆਧਾਰ ਦੇ ਹਨ। ਇਸ ਨਾਲ ਉਨ੍ਹਾਂ ਦਾ ਹੀ ਨੁਕਸਾਨ ਹੋਵੇਗਾ, ਭਾਰਤ ਦਾ ਨਹੀਂ। ਸਾਡੀ ਮਾਰਕੀਟ ਵਧੀ ਹੈ। ਨੁਕਸਾਨ ਕੈਨੇਡਾ ਅਤੇ ਉਸ ਦੀ ਆਰਥਿਕਤਾ ਨੂੰ ਹੀ ਝੱਲਣਾ ਪਵੇਗਾ।
ਪਿਊਸ਼ ਗੋਇਲ ਨੇ ਇਹ ਵੀ ਕਿਹਾ ਕਿ ਯੂ. ਕੇ. ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਅਤੇ ਵਧੀਅਾ ਢੰਗ ਨਾਲ ਚੱਲ ਰਹੀ ਹੈ। ਉਸ ਵਿੱਚ ਅਸੀਂ, ਜੈਸ਼ੰਕਰ ਅਤੇ ਨਿਰਮਲਾ ਜੀ ਮਿਲ ਕੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲੈਂਦੇ ਹਾਂ। ਲੋਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ। ਇਹ ਪੁਰਾਣੇ ਐਫ. ਏ. ਟੀ. ਏ. ਨਹੀਂ ਹਨ, ਜੋ ਕਾਂਗਰਸ ਦੇ ਸਮੇਂ ਹੁੰਦੇ ਸਨ।
ਇਹ ਵੀ ਪੜ੍ਹੋ : ਜੰਗ 'ਚ ਅਮਰੀਕੀ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਇਜ਼ਰਾਈਲ, ਅਸਥਾਈ ਜੰਗਬੰਦੀ ਲਈ ਰੱਖੀ ਸ਼ਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ ਬਣੇਗਾ ਆਈਫੋਨ 17, ਚੀਨ ਨੂੰ ਲੱਗੇਗਾ ਵੱਡਾ ਝਟਕਾ
NEXT STORY