ਨਵੀਂ ਦਿੱਲੀ — ਐਨ.ਐਸ. ਵਿਸ਼ਵਨਾਥਨ ਨੂੰ ਫਿਰ ਤੋਂ ਇਕ ਹੋਰ ਸਾਲ ਲਈ ਭਾਰਤੀ ਰਿਜ਼ਰਵ ਬੈਂਕ ਦਾ ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਹੈ। ਇਕ ਸਰਕਾਰੀ ਆਦੇਸ਼ ਵਿਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਪ੍ਰਸੋਨਲ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਆਦੇਸ਼ ਦੇ ਅਨੁਸਾਰ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਵਿਸ਼ਵਨਾਥਨ ਦੀ ਇਕ ਸਾਲ ਲਈ ਅਤੇ ਡਿਪਟੀ ਗਵਰਨਰ ਅਹੁਦੇ 'ਤੇ ਫਿਰ ਤੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੀ ਇਹ ਨਿਯੁਕਤੀ 4 ਜੁਲਾਈ ਤੋਂ ਲਾਗੂ ਹੋਵੇਗੀ। ਉਨ੍ਹਾਂ ਦਾ ਮੌਜੂਦਾ ਕਾਰਜਕਾਲ ਤਿੰਨ ਜੁਲਾਈ ਨੂੰ ਪੂਰਾ ਹੋ ਰਿਹਾ ਹੈ। ਵਿਸ਼ਵਨਾਥਨ ਦੇ ਇਲਾਵਾ ਇਸ ਸਮੇਂ ਬੀ.ਪੀ. ਕਾਨੂਨਗੋ ਅਤੇ ਐਮ.ਕੇ. ਜੈਨ ਕੇਂਦਰੀ ਬੈਂਕ ਦੇ ਡਿਪਟੀ ਗਵਰਨਰ ਹਨ। ਚੌਥੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਪਿਛਲੇ ਮਹੀਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਰਿਜ਼ਰਵ ਬੈਂਕ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਅਤੇ ਹੁਣ ਉਹ ਆਪਣੇ ਅਹੁਦੇ 'ਤੇ ਜੁਲਾਈ ਦੇ ਆਖੀਰ ਤੱਕ ਹੀ ਬਣੇ ਰਹਿਣਗੇ।
GST ਦੀ 12%, 18% ਦਰ ਦੇ ਰਲੇਵੇਂ ਦੇ ਬਾਅਦ ਇਹ ਦੋ ਦਰ ਵਾਲੀ ਪ੍ਰਣਾਲੀ ਬਣ ਸਕਦੀ ਹੈ : ਜੇਤਲੀ
NEXT STORY