ਬਿਜਨੈੱਸ ਡੈਸਕ- ਕੁਦਰਤੀ ਗੈਸ ਦੇ ਭਾਅ ਇਸ ਹਫ਼ਤੇ ਹੋਣ ਵਾਲੀ ਸਮੀਖਿਆ ਤੋਂ ਬਾਅਦ ਰਿਕਾਰਡ ਪੱਧਰ 'ਤੇ ਪਹੁੰਚ ਸਕਦੇ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਕੁਦਰਤੀ ਗੈਸ ਦਾ ਇਸਤੇਮਾਲ ਬਿਜਲੀ ਉਤਪਾਦਨ, ਖਾਧ ਅਤੇ ਵਾਹਨਾਂ ਲਈ ਸੀ.ਐੱਨ.ਜੀ. ਉਤਪਾਦਨ 'ਚ ਹੁੰਦਾ ਹੈ। ਦੇਸ਼ 'ਚ ਉਤਪਾਦਿਤ ਗੈਸ ਦੀ ਕੀਮਤ ਸਰਕਾਰ ਤੈਅ ਕਰਦੀ ਹੈ। ਸਰਕਾਰ ਨੂੰ ਗੈਸ ਦੀਆਂ ਕੀਮਤਾਂ 'ਚ ਅਗਲਾ ਸੰਸ਼ੋਧਨ ਇਕ ਅਕਤੂਬਰ ਨੂੰ ਕਰਨਾ ਹੈ। ਊਰਜਾ ਦੀਆਂ ਕੀਮਤਾਂ 'ਚ ਹਾਲ ਹੀ 'ਚ ਆਏ ਉਛਾਲ ਨੂੰ ਜੋੜਣ ਤੋਂ ਬਾਅਦ ਜਨਤਕ ਖੇਤਰ ਦੀ ਆਇਲ ਐਂਡ ਕੁਦਰਤੀ ਗੈਸ ਕਾਰਪੋਰੇਸ਼ਨ (ਓ.ਐੱਨ.ਜੀ.ਸੀ.) ਦੇ ਪੁਰਾਣੇ ਖੇਤਰਾਂ ਤੋਂ ਉਤਪਾਦਿਤ ਗੈਸ ਲਈ ਭੁਗਤਾਨ ਕੀਤੀ ਜਾਣ ਵਾਲੀ ਦਰ 6.1 ਡਾਲਰ ਪ੍ਰਤੀ ਇਕਾਈ (ਬ੍ਰਿਟਿਸ਼ ਥਰਮਲ ਯੂਨਿਟ) ਤੋਂ ਵਧ ਕੇ ਨੌ ਡਾਲਾਰ ਪ੍ਰਤੀ ਇਕਾਈ 'ਤੇ ਪਹੁੰਚ ਸਕਦੀ ਹੈ। ਇਹ ਨਿਯਮਨ ਵਾਲੇ ਖੇਤਰਾਂ ਲਈ ਹੁਣ ਤੱਕ ਦੀ ਸਭ ਤੋਂ ਉੱਚੀ ਦਰ ਹੋਵੇਗੀ।
ਬੇਂਚਮਾਰਕ ਕੌਮਾਂਤਰੀ ਕੀਮਤਾਂ 'ਚ ਉਛਾਲ ਦੇ ਵਿਚਾਲੇ ਇਹ ਅਪ੍ਰੈਲ 2019 ਤੋਂ ਕੁਦਰਤੀ ਗੈਸ ਕੀਮਤਾਂ 'ਚ ਤੀਜਾ ਵਾਧਾ ਹੋਵੇਗਾ। ਸਰਕਾਰ ਹਰੇਕ ਛੇ ਮਹੀਨੇ (ਇਕ ਅਪ੍ਰੈਲ ਅਤੇ ਇਕ ਅਕਤੂਬਰ) 'ਚ ਗੈਸ ਦੇ ਭਾਅ ਤੈਅ ਕਰਦੀ ਹੈ। ਇਹ ਕੀਮਤ, ਕੈਨੇਡਾ ਅਤੇ ਰੂਸ ਵਰਗੇ ਗੈਸ ਸਰਪਲੱਸ ਵਾਲੇ ਦੇਸ਼ਾਂ ਦੀ ਪਿਛਲੇ ਇਕ ਸਾਲ ਦੀਆਂ ਦਰਾਂ ਦੇ ਆਧਾਰ 'ਤੇ ਇਕ ਤਿਮਾਹੀ ਦੇ ਅੰਤਰਾਲੇ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ। ਅਜਿਹੇ 'ਚ ਇਕ ਅਕਤੂਬਰ ਤੋਂ 31 ਮਾਰਚ 2023 ਤੱਕ ਲਈ ਗੈਸ ਦਾ ਭਾਅ ਜੁਲਾਈ 2021 ਤੋਂ ਜੂਨ 2022 ਦੀ ਕੀਮਤ ਦੇ ਆਧਾਰ 'ਤੇ ਤੈਅ ਕੀਤਾ ਜਾਵੇਗਾ। ਇਸ ਸਮੇਂ ਗੈਸ ਦੀਆਂ ਕੀਮਤਾਂ ਉੱਚਾਈਆਂ 'ਤੇ ਸਨ।
ਇਕ ਸੂਤਰ ਨੇ ਕਿਹਾ ਕਿ ਸਰਕਾਰ ਨੇ ਘਰੇਲੂ ਪੱਧਰ 'ਤੇ ਉਤਪਾਦਿਤ ਕੁਦਰਤੀ ਗੈਸ ਦੇ ਮੁੱਲ ਦੀ ਸਮੀਖਿਆ ਦਾ ਫਾਰਮੂਲਾ ਤੈਅ ਕਰਨ ਦੇ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਦੇ ਸਮਰਥ ਇਹ ਮੁੱਦਾ ਲੰਬਿਤ ਹੋਣ ਦੀ ਵਜ੍ਹਾ ਨਾਲ ਇਹ ਵਿਵਹਾਰਿਕ ਕਾਰਨ ਹੋਵੇਗਾ ਕਿ ਇਕ ਅਕਤੂਬਰ ਨੂੰ ਗੈਸ ਦੀਆਂ ਕੀਮਤਾਂ 'ਚ ਸੰਸ਼ੋਧਨ ਨਹੀਂ ਕੀਤਾ ਜਾਵੇ। ਪੈਟਰੋਲੀਅਮ ਮੰਤਰਾਲੇ ਦੇ ਇਕ ਆਦੇਸ਼ ਦੇ ਅਨੁਸਾਰ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਕਿਰੀਟ ਐੱਸ ਪਾਰੇਖ ਦੀ ਪ੍ਰਧਾਨਤਾ ਵਾਲੀ ਕਮੇਟੀ ਨੂੰ ਅੰਤਿਮ ਉਪਭੋਗਤਾ ਦੇ ਲਈ ਗੈਸ ਦੇ ਉਚਿਤ ਮੁੱਲ ਦਾ ਸੁਝਾਅ ਦੇਣ ਨੂੰ ਕਿਹਾ ਗਿਆ ਹੈ।
ਲੰਡਨ ਤੋਂ ਪਾਕਿਸਤਾਨ ਪਰਤ ਕੇ ਅਗਲੇ ਹਫਤੇ ਫਿਰ ਤੋਂ ਵਿੱਤ ਮੰਤਰਾਲਾ ਸੰਭਾਲ ਸਕਦੇ ਹਨ ਇਸ਼ਾਕ ਡਾਰ
NEXT STORY