ਕਾਸ਼ੀਪੁਰ (ਇੰਟ)-ਖਪਤਕਾਰ ਫੋਰਮ ਨੇ ਵੀਗੋ ਹੋਮ ਸਾਇੰਸ ਪ੍ਰਾਈਵੇਟ ਲਿਮਟਿਡ ਅਤੇ ਜੀ. ਵੀ. ਇਲੈਕਟ੍ਰਾਨਿਕ ਵਰਲਡ ਯੂਨਿਟ ਨੂੰ ਨਵੇਂ ਕੂਲਰ 'ਚ ਅੱਗ ਲੱਗਣ ਨਾਲ ਘਰ ਦਾ ਸਾਮਾਨ ਸੜ ਜਾਣ 'ਤੇ ਪੀੜਤ ਨੂੰ ਇਕ ਮਹੀਨੇ ਦੇ ਅੰਦਰ 26,500 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਜਸਪੁਰ ਖੁਰਦ ਕਾਸ਼ੀਪੁਰ ਨਿਵਾਸੀ ਮਨੋਜ ਅਧਿਕਾਰੀ ਨੇ 15 ਅਪ੍ਰੈਲ 2016 ਨੂੰ ਜੀ. ਵੀ. ਇਲੈਕਟ੍ਰਾਨਿਕ ਵਰਲਡ ਯੂਨਿਟ ਰਾਮਨਗਰ ਰੋਡ ਕਾਸ਼ੀਪੁਰ ਤੋਂ 8500 ਰੁਪਏ 'ਚ ਵੀਗੋ ਆਪਟੀਮਾ ਥ੍ਰੀ-ਡੀ ਕੂਲਰ ਖਰੀਦਿਆ ਸੀ। ਮਨੋਜ ਦੇ ਮੁਤਾਬਕ 26 ਜੂਨ 2016 ਨੂੰ ਕੂਲਰ ਅਚਾਨਕ ਬੰਦ ਹੋ ਗਿਆ।
ਉਸ ਨੇ 27 ਜੂਨ ਨੂੰ ਇਸਦੀ ਸ਼ਿਕਾਇਤ ਦਰਜ ਕਰਵਾਈ। ਕੰਪਨੀ ਨੇ 48 ਘੰਟਿਆਂ 'ਚ ਸ਼ਿਕਾਇਤ ਦੇ ਨਿਪਟਾਰੇ ਦਾ ਵਾਅਦਾ ਕੀਤਾ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਇਸ ਦੌਰਾਨ 6 ਜੁਲਾਈ ਨੂੰ ਕੂਲਰ 'ਚ ਅੱਗ ਲੱਗ ਗਈ। ਇਸ ਨਾਲ ਕੂਲਰ ਦੇ ਨਾਲ ਟੀ. ਵੀ. ਅਤੇ ਪਰਦੇ ਆਦਿ ਸੜ ਗਏ। ਮਨੋਜ ਨੇ ਜਦੋਂ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਤਾਂ ਉਸ ਨੇ ਸਾਫ ਮਨ੍ਹਾ ਕਰ ਦਿੱਤਾ। ਇਸ 'ਤੇ ਮਨੋਜ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਖਪਤਕਾਰ ਫੋਰਮ ਨੇ ਵੀਗੋ ਹੋਮ ਸਾਇੰਸ ਪ੍ਰਾਈਵੇਟ ਲਿਮਟਿਡ ਤੇ ਜੀ. ਵੀ. ਇਲੈਕਟ੍ਰਾਨਿਕ ਵਰਲਡ ਯੂਨਿਟ ਦੇ ਡਾਇਰੈਕਟਰ ਵਿਮਲ ਸੇਠੀ ਅਤੇ ਮੈਨੇਜਰ ਗੌਰਵ ਕਾਲੜਾ ਨੂੰ ਨੋਟਿਸ ਭੇਜਿਆ ਪਰ ਕੋਈ ਵੀ ਸੁਣਵਾਈ 'ਤੇ ਪੇਸ਼ ਨਹੀਂ ਹੋਇਆ। ਇਸ 'ਤੇ ਖਪਤਕਾਰ ਫੋਰਮ ਦੇ ਪ੍ਰਧਾਨ ਆਰ. ਡੀ. ਪਾਲੀਵਾਲ, ਮੈਂਬਰ ਨਰੇਸ਼ ਕੁਮਾਰੀ ਛਾਬੜਾ ਤੇ ਸਬਾਹਤ ਹੁਸੈਨ ਖਾਨ ਨੇ ਇਕ ਪੱਖੀ ਫੈਸਲਾ ਸੁਣਾਇਆ। ਖਪਤਕਾਰ ਫੋਰਮ ਨੇ ਫੈਸਲੇ 'ਚ ਕੰਪਨੀ ਨੂੰ ਕੂਲਰ ਦੀ ਕੀਮਤ 8500, ਟੀ. ਵੀ. ਅਤੇ ਪਰਦੇ ਸੜ ਜਾਣ ਨਾਲ ਹੋਏ ਨੁਕਸਾਨ ਦਾ 13,000, ਮਾਨਸਿਕ ਪ੍ਰੇਸ਼ਾਨੀ ਲਈ 3000, ਕੇਸ ਖਰਚ ਲਈ 2000 ਕੁੱਲ 26,500 ਰੁਪਏ ਮੁਆਵਜ਼ੇ ਦੇ ਰੂਪ 'ਚ ਪੀੜਤ ਨੂੰ ਦੇਣ ਦੇ ਹੁਕਮ ਦਿੱਤੇ ਹਨ।
Auto Expo 2018: ਟਾਟਾ ਪੇਸ਼ ਕਰੇਗੀ ਆਪਣੀ ਇਹ ਬਿਹਤਰੀਨ ਕਾਰ
NEXT STORY