ਨਵੀਂ ਦਿੱਲੀ — GST ਰਿਟਰਨ ਫਾਇਲਿੰਗ ਦੀ ਨਵੀਂ ਵਿਵਸਥਾ ਅਕਤੂਬਰ 2019 ਤੋਂ ਲਾਗੂ ਹੋ ਜਾਵੇਗੀ। ਜੁਲਾਈ ਤੋਂ ਆਫ ਲਾਈਨ ਟੂਲਸ ਦੇ ਜ਼ਰੀਏ ਇਸ ਦਾ ਟ੍ਰਾਇਲ ਸ਼ੁਰੂ ਹੋਵੇਗਾ। 5 ਕਰੋੜ ਤੋਂ ਜ਼ਿਆਦਾ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਮਹੀਨਾਵਾਰ ਅਤੇ ਇਸ ਤੋਂ ਛੋਟੇ ਕਾਰੋਬਾਰੀਆਂ ਨੂੰ ਤਿਮਾਹੀ ਆਧਾਰ 'ਤੇ ਰਿਟਰਨ ਭਰਨਾ ਹੋਵੇਗਾ। ਮੌਜੂਦਾ ਫਾਰਮ GSTR-1 ਅਤੇ GSTR-3B1 ਕ੍ਰਮਵਾਰ ਅਕਤੂਬਰ ਅਤੇ ਦਸੰਬਰ ਤੋਂ ਖਤਮ ਹੋ ਜਾਣਗੇ, ਜਿਨ੍ਹਾਂ ਦੀ ਥਾਂ GST ANX-1 ਅਤੇ और GST RET-1 ਲੈ ਲੈਣਗੇ।
ਵਿੱਤ ਮੰਤਰਾਲੇ ਵਲੋਂ ਮੰਗਲਵਾਰ ਨੂੰ ਨਵੇਂ GST ਰਿਟਰਨ ਫਾਰਮ ਲਾਗੂ ਕਰਨ ਦਾ ਰੋਡਮੈਪ ਜਾਰੀ ਕੀਤਾ ਗਿਆ। ਇਸ ਦੇ ਤਹਿਤ ਨਵੇਂ ਰਿਟਰਨ ਫਾਰਮ ਦੇ ਤਿੰਨ ਮੁੱਖ ਭਾਗ ਹੋਣਗੇ। ਇਕ ਮੇਨ ਰਿਟਰਨ ਫਾਰਮ(GST RET-1) ਅਤੇ ਦੋ ਅਨੈਕਸਚਰ ਫਾਰਮ (GST ANX-1 and GST ANX-2) ਹੋਣਗੇ। ਦੋਵੇਂ ਫਾਰਮ ਜੁਲਾਈ ਤੋਂ ਸਤੰਬਰ ਵਿਚਕਾਰ ਟ੍ਰਾਇਲ ਲਈ ਆਫ ਲਾਈਨ ਟੂਲ ਦੇ ਰੂਪ ਵਿਚ ਉਪਲੱਬਧ ਹੋਣਗੇ। ANX-1 'ਚ ਕਰਦਾਤਾ ਟ੍ਰਾਇਲ ਦੇ ਤੌਰ 'ਤੇ ਇਨਵੁਆਇਸੇਜ ਅਪਲੋਡ ਕਰਨਾ ਸ਼ੁਰੂ ਕਰ ਦੇਣਗੇ ਅਤੇ ANX-2 ਦੇ ਜ਼ਰੀਏ ਉਹ ਇਨਵਰਡ ਸਪਲਾਈ ਦਾ ਡਾਟਾ ਦੇਖ ਅਤੇ ਅਪਲੋਡ ਕਰ ਸਕਣਗੇ।
ਡੀਲਰ ਆਫਲਾਈਨ ਟੂਲ 'ਤੇ ਆਪਣੇ ਖਰੀਦ ਰਜਿਸਟਰ ਵੀ ਇੰਪੋਰਟ ਕਰ ਸਕਣਗੇ, ਜਿਸ ਨਾਲ ਡਾਊਨਲੋਡ ਕੀਤੇ ਗਏ ਮਾਲ ਖਰੀਦਣ ਦੇ ਚਲਾਨ ਨੂੰ ਮੈਚ ਕਰਕੇ ਦੇਖ ਸਕਣਗੇ ਕਿ ਕੋਈ ਮਿਸਮੈਚ ਤਾਂ ਨਹੀਂ ਆ ਰਿਹਾ। ਟ੍ਰਾਇਲ ਦੇ ਦੌਰਾਨ ਕਰਦਾਤਾ ਦੀ ਪਿਛਲੀ ਟੈਕਸ ਦੇਣਦਾਰੀ ਅਤੇ ਇਨਪੁਟ ਟੈਕਸ ਦੇਣਦਾਰੀ 'ਤੇ ਕੋਈ ਅਸਰ ਨਹੀਂ ਹੋਵੇਗਾ। ਪਰ ਟ੍ਰਾਇਲ ਦੇ ਤਿੰਨ ਮਹੀਨੇ ਦੌਰਾਨ ਟੈਕਸਦਾਤਾ ਮੌਜੂਦਾ GSTR-1 ਅਤੇ GSTR-3B ਦੀ ਫਾਇਲਿੰਗ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣਗੇ। ਅਜਿਹਾ ਨਾ ਕਰਨ 'ਤੇ ਸਜ਼ਾ ਦੇ ਨਿਯਮ ਲਾਗੂ ਹੋਣਗੇ।
ਅਕਤੂਬਰ 2019 ਤੋਂ ਵੱਡੇ ਕਾਰੋਬਾਰੀਆਂ(ਜਿਨ੍ਹਾਂ ਦਾ ਟਰਨਓਵਰ ਪਿਛਲੇ ਵਿੱਤੀ ਸਾਲ 'ਚ 5 ਕਰੋੜ ਤੋਂ ਜ਼ਿਆਦਾ ਸੀ) ਲਈ ਫਾਰਮ GST ANX-1 ਲਾਜ਼ਮੀ ਹੋ ਜਾਵੇਗਾ ਅਤੇ ਮੌਜੂਦਾ ਫਾਰਮ GSTR-1 ਦੀ ਥਾਂ ਲੈ ਲਵੇਗਾ। ਹਾਲਾਂਕਿ ਤਿਮਾਹੀ ਰਿਟਰਨ ਵਾਲੇ ਛੋਟੇ ਕਾਰੋਬਾਰੀਆਂ(5 ਕਰੋੜ ਤੋਂ ਘੱਟ ਟਰਨਓਵਰ) ਲਈ ਇਸ ਦੀ ਆਖਰੀ ਤਾਰੀਖ ਦਸੰਬਰ ਤਿਮਾਹੀ ਦੇ ਅਗਲੇ ਮਹੀਨੇ ਯਾਨੀ 20 ਜਨਵਰੀ 2020 ਹੋਵੇਗੀ। ਹਾਲਾਂਕਿ ਛੋਟੇ ਅਤੇ ਵੱਡੇ ਦੋਵਾਂ ਤਰ੍ਹਾਂ ਦੇ ਕਾਰੋਬਾਰੀਆਂ ਨੂੰ ਇਸ ਦੌਰਾਨ ਲਗਾਤਾਰ ਚਲਾਨ ਅਪਲੋਡ ਕਰਦੇ ਰਹਿਣਾ ਹੋਵੇਗਾ। ਉਹ ਇਨ੍ਹਾਂ ਨੂੰ ਦੇਖ ਅਤੇ ਅਪਲੋਡ ਵੀ ਕਰ ਸਕਣਗੇ। ਇਸ ਮਿਆਦ ਦੌਰਾਨ ANX-2 'ਤੇ ਕੁਝ ਨਹੀਂ ਕਰਨਾ ਹੋਵੇਗਾ।
ਜਿਥੋਂ ਤੱਕ ਮੌਜੂਦਾ ਮਹੀਨਾਵਾਰ ਫਾਰਮ GSTR-3B ਦੀ ਗੱਲ ਹੈ ਵੱਡੇ ਕਾਰੋਬਾਰੀ ਇਸ ਨੂੰ ਅਕਤੂਬਰ ਅਤੇ ਨਵੰਬਰ ਦੇ ਮਹੀਨੇ 'ਚ ਭਰਨਾ ਜਾਰੀ ਰਖਣਗੇ। ਨਵੇਂ ਫਾਰਮੈਟ 'ਚ ਉਹ ਆਪਣਾ ਪਹਿਲਾ ਰਿਟਰਨ GST RET-01 ਦਸੰਬਰ ਮਹੀਨੇ ਲਈ 20 ਜਨਵਰੀ ਤੱਕ ਭਰਨਗੇ।
ਛੋਟੇ ਕਾਰੋਬਾਰੀ ਅਕਤੂਬਰ 2019 ਤੋਂ GSTR-3B ਦੀ ਥਾਂ ਇਕ ਨਵਾਂ ਫਾਰਮ GST PMT-08 ਭਰਨਗੇ। ਉਹ ਆਪਣਾ ਪਹਿਲਾ GST-RET-01 ਅਕਤੂਬਰ ਤੋਂ ਦਸੰਬਰ ਤਿਮਾਹੀ ਲਈ 20 ਜਨਵਰੀ ਤੱਕ ਭਰਨਗੇ। 20 ਜਨਵਰੀ ਦੇ ਬਾਅਦ ਤੋਂ ਫਾਰਮ GSTR-3B ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਅਤੇ ਛੋਟੇ ਅਤੇ ਵੱਡੇ ਦੋਵੇਂ ਕਾਰੋਬਾਰੀ(ਤਿਮਾਹੀ ਅਤੇ ਮਹੀਨਾਵਾਰ ਆਧਾਰ 'ਤੇ) FORM GST RET-01 ਫਾਈਲ ਕਰਨਗੇ। ਅਕਤੂਬਰ ਤੋਂ ਦਸੰਬਰ ਦੇ ਵਿਚਕਾਰ ਰਿਫੰਡ ਕਲੇਮ ਕਰਨ ਦੀ ਪ੍ਰਕਿਰਿਆ ਬਾਰੇ ਸਰਕਾਰ ਵੱਖ ਤੋਂ ਰੋਡਮੈਪ ਜਾਰੀ ਕਰੇਗੀ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ, ਜਾਣੋ ਅੱਜ ਦੇ ਭਾਅ
NEXT STORY