ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਅਤੇ ਖੁੱਲ੍ਹਦੇ ਹੀ ਨਿਫਟੀ ਨੇ ਅੱਜ ਰਿਕਾਰਡ ਉੱਚਾਈ ਨੂੰ ਛੂਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 151.15 ਅੰਕ ਭਾਵ 0.47 ਫੀਸਦੀ ਵਧ ਕੇ 32,423.76 'ਤੇ ਅਤੇ ਨਿਫਟੀ 67.70 ਅੰਕ ਭਾਵ 0.67 ਫੀਸਦੀ ਵਧ ਕੇ 10,153.10 'ਤੇ ਬੰਦ ਹੋਇਆ ਹੈ। 2 ਅਗਸਤ ਦੇ ਬਾਅਦ ਆਪਣੇ ਰਿਕਾਰਡ ਨੂੰ ਤੋੜਦੇ ਹੋਏ ਨਿਫਟੀ 10150 ਦੇ ਪਾਰ ਨਿਕਲ ਗਿਆ। ਅੱਜ ਸੈਂਸੈਕਸ 89 ਅੰਕ ਵਧ ਕੇ 32361 ਅੰਕ 'ਤੇ ਖੁੱਲ੍ਹਿਆ। ਉਧਰ ਨਿਫਟੀ 48 ਅੰਕ ਦੀ ਤੇਜ਼ੀ ਨਾਲ 10133 ਅੰਕ 'ਤੇ ਖੁੱਲ੍ਹਿਆ ਸੀ।
ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਉਛਾਲ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.75 ਫੀਸਦੀ ਤੱਕ ਉਛਲ ਕੇ ਬੰਦ ਹੋਇਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.75 ਫੀਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ ਵੀ 0.9 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕਿੰਗ, ਆਟੋ, ਮੀਡੀਆ, ਮੈਟਲ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ ਅਤੇ ਪਾਵਰ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 0.8 ਫੀਸਦੀ ਤੱਕ ਉਛਲ ਕੇ 25,047 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 1.25 ਫੀਸਦੀ, ਆਈ.ਟੀ. ਇੰਡੈਕਸ 'ਚ 0.5 ਫੀਸਦੀ ਮੀਡੀਆ ਇੰਡੈਕਸ 'ਚ 1.8 ਫੀਸਦੀ ਅਤੇ ਮੈਟਲ ਇੰਡੈਕਸ 'ਚ 0.75 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ. ਐੱਸ. ਈ. ਦੇ ਕੈਪੀਟਲ ਗੁਡਸ ਇੰਡੈਕਸ 'ਚ 1.5 ਫੀਸਦੀ, ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 1.5 ਫੀਸਦੀ ਅਤੇ ਪਾਵਰ ਇੰਡੈਕਸ 'ਚ 0.5 ਫੀਸਦੀ ਦੀ ਉਛਾਲ ਦੇਖਣ ਨੂੰ ਮਿਲੀ ਹੈ।
BMW ਨੇ ਭਾਰਤ 'ਚ ਬੰਦ ਕੀਤੀ ਇਸ ਲੋਕਪ੍ਰਿਅ ਕਾਰ ਦੀ ਪ੍ਰੋਡਕਸ਼ਨ
NEXT STORY