ਜੈਪੁਰ(ਇੰਟ.)-ਜ਼ਿਲਾ ਖਪਤਕਾਰ ਫੋਰਮ ਜੈਪੁਰ ਨੇ ਪ੍ਰਤਾਪ ਨਗਰ ਸਥਿਤ ਮੇਵਾੜ ਅਪਾਰਟਮੈਂਟ 'ਚ ਫਲੈਟ ਦੇਣ ਵੇਲੇ ਤੈਅ ਕੀਤੀਆਂ ਸਹੂਲਤਾਂ ਨਾ ਦੇਣ 'ਤੇ ਰਾਜਸਥਾਨ ਹਾਊਸਿੰਗ ਬੋਰਡ 'ਤੇ ਹਰਜਾਨਾ ਲਾਇਆ ਹੈ।
ਕੀ ਹੈ ਮਾਮਲਾ
ਐਡਵੋਕੇਟ ਅਸ਼ਵਿਨੀ ਬੋਹਰਾ ਨੇ ਦੱਸਿਆ ਕਿ ਉਸਨੇ ਪ੍ਰਤਾਪ ਨਗਰ 'ਚ ਬਹੁਮੰਜ਼ਿਲਾ ਮੇਵਾੜ ਅਪਾਰਟਮੈਂਟ 'ਚ ਫਲੈਟ ਸਾਲ 2007 'ਚ ਸਵੈ-ਵਿੱਤ ਪੋਸ਼ਣ ਪ੍ਰੋਜੈਕਟ 'ਚ 21,000 ਰੁਪਏ ਜਮ੍ਹਾ ਕਰਵਾ ਕੇ ਉੱਚ ਆਮਦਨ ਵਰਗ 'ਚ ਰਜਿਸਟਰਡ ਕਰਵਾਇਆ ਸੀ। ਹਾਊਸਿੰਗ ਬੋਰਡ ਨੇ ਉਸ ਨੂੰ 2008 'ਚ ਫਲੈਟ ਅਲਾਟ ਕੀਤਾ ਅਤੇ 2011 'ਚ ਸ਼ਿਕਾਇਤਕਰਤਾ ਨੂੰ ਕਬਜ਼ਾ ਪੱਤਰ ਦਿੱਤਾ । ਉਸ ਨੇ ਦੋਸ਼ ਲਾਇਆ ਕਿ ਹਾਊਸਿੰਗ ਬੋਰਡ ਨੇ ਉਸ ਨੂੰ ਬੁੱਕਲੈੱਟ 'ਚ ਵਿਖਾਈਆਂ ਸਹੂਲਤਾਂ ਨਹੀਂ ਦਿੱਤੀਆਂ।
ਇਹ ਕਿਹਾ ਫੋਰਮ ਨੇ
ਫੋਰਮ ਨੇ ਖਪਤਕਾਰ ਨੂੰ ਸਹੂਲਤਾਂ ਨਾ ਦੇਣ 'ਤੇ ਹਾਊਸਿੰਗ ਬੋਰਡ ਨੂੰ ਸੇਵਾ 'ਚ ਕਮੀ ਦਾ ਜ਼ਿੰਮੇਵਾਰ ਮੰਨਦਿਆਂ ਬੋਰਡ 'ਤੇ 2 ਲੱਖ ਰੁਪਏ ਦਾ ਹਰਜਾਨਾ ਲਾਇਆ । ਨਾਲ ਹੀ ਉਸ ਨੂੰ 21 ਅਪ੍ਰੈਲ ਤੋਂ 30 ਜੂਨ 2011 ਤੱਕ ਜਮ੍ਹਾ ਕਰਵਾਈ ਗਈ ਰਾਸ਼ੀ 2,11,100 ਰੁਪਏ 'ਤੇ 6 ਫ਼ੀਸਦੀ ਸਾਲਾਨਾ ਦਰ ਨਾਲ ਵਿਆਜ ਅਤੇ ਅਦਾਲਤੀ ਖ਼ਰਚਾ 10,000 ਰੁਪਏ ਦੇਣ ਦਾ ਵੀ ਹੁਕਮ ਦਿੱਤਾ ਹੈ।
HMSI ਬਾਈਕ ਵਿਕਰੀ ਦੇ ਮਾਮਲੇ 'ਚ ਬਜਾਜ ਨੂੰ ਪਿੱਛੇ ਛੱਡਦੀ ਹੋਈ ਪਹੁੰਚੀ ਦੂਜੇ ਸਥਾਨ 'ਤੇ
NEXT STORY