ਨਵੀਂ ਦਿੱਲੀ — ਜਾਪਾਨੀ ਬ੍ਰੋਕਰੇਜ ਕੰਪਨੀ ਨੋਮੁਰਾ ਨੇ ਭਾਰਤ ਦੀ ਵਾਧਾ ਦਰ ਦੇ ਅਨੁਮਾਨ ਨੂੰ ਘਟਾ ਦਿੱਤਾ ਹੈ। ਨੋਮੁਰਾ ਨੇ ਕਿਹਾ ਹੈ ਕਿ ਭਾਰਤ ਦੀ ਚਾਲੂ ਵਿੱਤੀ ਸਾਲ 'ਚ ਵਾਧਾ ਦਰ(GDP) 4.9 ਫੀਸਦੀ ਰਹੇਗੀ। ਫਿਲਹਾਲ ਭਾਰਤ ਦੀ ਅਰਥਵਿਵਸਥਾ ਭਾਰੀ ਸੁਸਤੀ ਦੇ ਦੌਰ ਵਿਚੋਂ ਲੰਘ ਰਹੀ ਹੈ ਜਿਸ ਕਾਰਨ ਪਹਿਲਾਂ ਦੇ ਅਨੁਮਾਨ 'ਚ ਹੁਣ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਨੋਮੁਰਾ ਨੇ ਵਿਕਾਸ ਦਰ ਦੇ 5.7 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਸੀ।
ਜ਼ਿਕਰਯੋਗ ਹੈ ਕਿ ਜਿਥੇ ਰਿਜ਼ਰਵ ਬੈਂਕ ਨੇ ਵਿਕਾਸ ਦਰ ਦੇ 6.1 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਸੀ, ਉਥੇ ਹੁਣ ਨੋਮੁਰਾ ਦਾ ਅਨੁਮਾਨ ਸਭ ਤੋਂ ਘੱਟ ਹੋ ਗਿਆ ਹੈ। ਸ਼ੁੱਕਰਵਾਰ ਨੂੰ ਹੀ ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੀ ਅਰਥਵਿਵਸਥਾ ਦਾ ਆਊਟਲੁੱਕ ਪਾਜ਼ਟਿਵ ਤੋਂ ਨੈਗੇਟਿਵ ਕੀਤਾ ਸੀ। ਜੂਨ ਤਿਮਾਹੀ 'ਚ ਅਰਥਵਿਵਸਥਾ ਨੇ ਪੰਜ ਫੀਸਦੀ ਦੀ ਵਿਕਾਸ ਦਰ ਹਾਸਲ ਕੀਤੀ ਸੀ ਜਿਹੜੀ ਕਿ ਪਿਛਲੇ 6 ਸਾਲਾਂ 'ਚ ਸਭ ਤੋਂ ਘੱਟ ਰਹੀ ਸੀ।
2021 ਲਈ ਨੋਮੁਰਾ ਨੇ 6 ਫੀਸਦੀ ਵਾਧਾ ਦਰ ਰਹਿਣ ਅਨੁਮਾਨ ਲਗਾਇਆ ਹੈ। ਇਸਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਫਿਸਕਲ ਘਾਟਾ ਜੀ.ਡੀ.ਪੀ. ਦਾ 3.7 ਫੀਸਦੀ ਰਹੇਗਾ। ਮੂਡੀਜ਼ ਨੇ ਵਿਦੇਸ਼ੀ ਮੁਦਰਾ ਰੇਟਿੰਗ ਨੂੰ ਬੀਏਏ2 ਨੂੰ ਬਰਕਰਾਰ ਰੱਖਿਆ, ਪਰ ਮਾਰਚ 2020 'ਚ ਖਤਮ ਵਿੱਤੀ ਸਾਲ ਲਈ ਕੁੱਲ ਘਰੇਲੂ ਉਤਪਾਦ(ਜੀ.ਡੀ.ਪੀ.) ਦੀ ਤੁਲਨਾ 'ਚ 3.7 ਫੀਸਦੀ ਫਿਸਕਲ ਘਾਟਾ ਰਹਿਣ ਦਾ ਅਨੁਮਾਨ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਦਾ ਅੰਦਾਜ਼ਾ 3.3 ਫੀਸਦੀ ਫਿਸਕਲ ਘਾਟਾ ਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸੁਸਤ ਵਾਧਾ ਦਰ ਅਤੇ ਕਾਰਪੋਰੇਟ ਟੈਕਸ 'ਚ ਕਟੌਤੀ ਦੇ ਕਾਰਨ ਮਾਲਿਆ ਘਾਟੇ ਦੇ ਨਾਲ ਫਿਸਕਲ ਘਾਟੇ ਦੇ ਮੋਰਚੇ 'ਤੇ ਸਰਕਾਰ ਨੂੰ ਝਟਕਾ ਲਗ ਸਕਦਾ ਹੈ।
ਮੂਡੀਜ਼ ਨੇ ਇਕ ਬਿਆਨ 'ਚ ਕਿਹਾ ਕਿ ਇਸ ਆਊਟਲੁੱਕ ਚੋਂ ਆਰਥਿਕ ਕਮਜ਼ੋਰੀ ਦਾ ਹੱਲ ਕੱਢਣ 'ਚ ਸਰਕਾਰ ਅਤੇ ਨੀਤੀਆਂ ਦਾ ਅਸਰ ਜ਼ਾਹਰ ਹੁੰਦਾ ਹੈ ਜਿਸ ਨਾਲ ਪਹਿਲਾਂ ਤੋਂ ਉੱਚੇ ਪੱਧਰ 'ਤੇ ਬਣਿਆ ਹੋਇਆ ਕਰਜ਼ਾ ਹੋਰ ਵਧ ਸਕਦਾ ਹੈ। ਇਸ ਤੋਂ ਪਹਿਲਾਂ ਗਲੋਬਲ ਵਪਾਰ ਗਤੀਰੋਧ ਵਿਚਕਾਰ ਉਪਭੋਗਤਾ ਮੰਗ ਅਤੇ ਸਰਕਾਰੀ ਖਰਚ 'ਚ ਕਮੀ ਦੇ ਕਾਰਨ ਅਪ੍ਰੈਲ-ਜੂਨ ਤਿਮਾਹੀ 'ਚ ਭਾਰਤ ਦੀ ਅਰਥਵਿਵਸਥਾ 'ਚ ਪੰਜ ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ, ਜਿਹੜੀ ਕਿ 2013 ਦੇ ਬਾਅਦ ਸਭ ਤੋਂ ਕਮਜ਼ੋਰੀ ਰਹੀ ਸੀ।
ਮੂਡੀਜ਼ ਵਲੋਂ ਕ੍ਰੈਡਿਟ ਰੇਟਿੰਗ ਆਊਟਲੁੱਕ ਨਕਾਰਾਤਮਕ ਕੀਤੇ ਜਾਣ 'ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਸਰਕਾਰ ਨੇ ਕਿਹਾ ਕਿ ਅਰਥਵਿਵਸਥਾ ਦੇ ਬੁਨਿਆਦੀ ਤੱਤ ਮਜ਼ਬੂਤ ਬਣੇ ਹੋਏ ਹਨ ਅਤੇ ਹੁਣੇ ਜਿਹੇ ਕੀਤੇ ਗਏ ਸੁਧਾਰਾਂ ਤੋਂ ਅੱਗੇ ਦੇ ਨਿਵੇਸ਼ ਨੂੰ ਉਤਸ਼ਾਹ ਮਿਲੇਗਾ।
ਲਗਾਤਾਰ 5ਵੇਂ ਦਿਨ ਫਿਸਲਿਆ ਸੋਨਾ, ਚਾਰ ਹਫਤੇ ਦੇ ਹੇਠਲੇ ਪੱਧਰ 'ਤੇ
NEXT STORY