ਬੇਂਗਲੁਰੂ — ਮਸ਼ਹੂਰ ਤਕਨਾਲੋਜੀ ਕੰਪਨੀ IBM ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ(DRI) ਨੇ ਵਿਦੇਸ਼ ਤੋਂ ਮੰਗਵਾਏ ਗਏ ਸਾਜ਼ੋ-ਸਮਾਨ 'ਤੇ 900 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਸਟਮ ਡਿਊਟੀ ਦਾ ਭੁਗਤਾਨ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਈ.ਟੀ. ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਸੂਤਰਾਂ ਨੇ ਦੱਸਿਆ ਕਿ DRI ਨੇ ਕੰਪਨੀ ਵਲੋਂ 2014 'ਚ ਵਿਦੇਸ਼ੀ ਸਾਜ਼ੋ-ਸਮਾਨ ਦੀ ਕੀਮਤ ਘੱਟ ਦੱਸਣ ਦਾ ਸ਼ੱਕ ਹੋਣ 'ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। DRI ਨੇ ਕੰਪਨੀ ਨੂੰ ਨੋਟਿਸ ਪਿਛਲੇ ਹਫਤੇ ਭੇਜੇ ਸਨ।
ਕੰਪਨੀ 'ਤੇ ਲੱਗਾ ਇਹ ਦੋਸ਼
DRI ਨੇ 200 ਤੋਂ ਜ਼ਿਆਦਾ ਸਫ਼ਿਆਂ ਦੇ ਨੋਟਿਸ ਵਿਚ ਦੱਸਿਆ ਹੈ ਕਿ ਅਮਰੀਕੀ ਤਕਨਾਲੋਜੀ ਕੰਪਨੀ ਤੋਂ ਕਿਸ ਤਰ੍ਹਾਂ ਦੀ ਗਲਤੀ ਹੋਈ ਹੈ। IBM 'ਤੇ ਹਾਰਡਵੇਅਰ ਦੇ ਨਾਲ ਵੇਚੇ ਜਾ ਰਹੇ ਆਪਰੇਟਿੰਗ ਸਾਫਟਵੇਅਰ 'ਤੇ ਕਸਟਮ ਡਿਊਟੀ ਨਾ ਚੁਕਾਉਣ ਦਾ ਦੋਸ਼ ਲਗਾਇਆ ਗਿਆ ਹੈ। DRI ਨੇ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਕੰਪਨੀ ਨੇ ਆਪਣੇ ਸਾਜ਼ੋ-ਸਮਾਨ ਦੇ ਨਾਲ ਦਿੱਤੀ ਗਈ ਵਾਰੰਟੀ 'ਤੇ ਵੀ ਡਿਊਟੀ ਦਾ ਭੁਗਤਾਨ ਨਹੀਂ ਕੀਤਾ ਹੈ। ਕੰਪਨੀ 'ਤੇ ਦੂਜੇ ਦੇਸ਼ਾਂ ਤੋਂ ਐਸੇਟਸ ਦੇ ਇੰਡੀਆ 'ਚ ਹੋ ਰਹੇ ਇੰਟ੍ਰਾ ਕੰਪਨੀ ਟਰਾਂਸਫਰ ਲਈ ਵੀ ਕਸਟਮ ਡਿਊਟੀ ਨਾਲ ਚੁਕਾਉਣ ਦਾ ਦੋਸ਼ ਹੈ।
ਮਾਮਲੇ ਦੇ ਜਾਣਕਾਰ ਤਿੰਨ ਸੂਤਰਾਂ ਨੇ ਕਿਹਾ, 'ਪਿਛਲੇ ਹਫਤੇ ਭੇਜੇ ਗਏ ਤਿੰਨ ਨੋਟਿਸ ਵਿਚੋਂ ਇਕ 620 ਕਰੋੜ ਰੁਪਏ ਦੇ ਬਕਾਏ ਨਾਲ ਸੰਬੰਧਿਤ ਹੈ।' ਹਾਲਾਂਕਿ ਉਨ੍ਹਾਂ ਨੇ ਕੰਪਨੀ ਨੂੰ ਦੋ ਹੋਰ ਨੋਟਿਸ ਮਿਲਣ ਦੀ ਸੂਚਨਾ ਤੋਂ ਅਣਜਾਣ ਹੋਣ ਬਾਰੇ ਦੱਸਿਆ ਹੈ, ਜਿਨ੍ਹਾਂ ਦਾ ਜ਼ਿਕਰ ਸੂਤਰਾਂ ਨੇ ਕੀਤਾ ਸੀ। ਇਸ ਮਾਮਲੇ ਵਿਚ IBM ਦੇ ਸਪੋਕਸਮੈਨ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਈ.ਟੀ. ਵਲੋਂ ਭੇਜੇ ਗਏ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਕੰਪਨੀ ਉੱਚ ਨੈਤਿਕ ਮੁੱਲਾਂ 'ਤੇ ਕੰਮ ਕਰਦੀ ਹੈ ਅਤੇ ਕਾਰੋਬਾਰ 'ਚ ਸਾਰੇ ਕਾਨੂੰਨੀ ਨਿਯਮਾਂ ਦਾ ਪਾਲਣ ਕਰਦੀ ਹੈ।
IBM ਨੇ ਆਪਣੇ ਗਲੋਬਲ ਅਤੇ ਡੋਮੈਸਟਿਕ ਵਪਾਰ ਲਈ ਇੰਡੀਆ 'ਚ ਇਕ ਲੱਖ ਤੋਂ ਜ਼ਿਆਦਾ ਕਰਮਚਾਰੀ ਰੱਖੇ ਹੋਏ ਹਨ। ਕੰਪਨੀ ਇਥੇ ਆਪਣੇ ਕਾਰੋਬਾਰੀ ਇਸਤੇਮਾਲ ਲਈ ਲੈਪਟਾਪ ਅਤੇ ਪਰਸਨਲ ਕੰਪਿਊਟਰ ਦਾ ਆਯਾਤ ਕਰਦੀ ਹੈ। ਕੰਪਨੀ ਆਪਣੇ ਇੰਡੀਅਨ ਗਾਹਕਾਂ ਲਈ ਸਰਵਰ ਅਤੇ ਮੇਨਫਰੇਮ ਕੰਪਿਊਟਰ ਵੀ ਮੰਗਵਾਉਂਦੀ ਹੈ। ਕੰਪਨੀ ਦੇ ਗਾਹਕਾਂ ਵਿਚ ਐਚ.ਡੀ.ਐਫ.ਸੀ. ਬੈਂਕ ਅਤੇ ਭਾਰਤੀ ਏਅਰਟੈੱਲ ਵਰਗੇ ਦਿੱਗਜ ਸ਼ਾਮਲ ਹਨ। ਟੈਕਸ ਮਾਹਰਾਂ ਦਾ ਕਹਿਣਾ ਹੈ ਕਿ IBM ਨੂੰ DRI ਵਲੋਂ ਭੇਜੇ ਗਏ ਨੋਟਿਸ, IBM ਵਲੋਂ ਆਯਾਤ ਅਤੇ ਨਿਰਯਾਤ ਨੂੰ ਕਸਟਮ ਦੇ ਲਿਹਾਜ਼ ਨਾਲ ਇਕ ਆਈਟਮ 'ਚ ਪਾਏ ਜਾਣ ਜਦੋਂਕਿ ਕਸਟਮਸ ਅਫਸਰਾਂ ਦੇ ਵਲੋਂ ਉਸਨੂੰ ਦੂਜੀ ਆਈਟਮ 'ਚ ਗਿਣੇ ਜਾਣ ਕਾਰਨ ਮਿਲਿਆ ਹੈ।
ਬੈਂਗਲੁਰੂ ਦੇ ਟੈਕਸ ਮਾਹਰ ਨੇ ਦੱਸਿਆ, ' ਇਸ ਮਾਮਲੇ ਵਿਚ ਆਯਾਤ ਅਤੇ ਨਿਰਯਾਤ ਦੇ ਟ੍ਰੀਟਮੈਂਟ ਨੂੰ ਲੈ ਕੇ ਕੰਪਨੀ ਅਤੇ ਟੈਕਸ ਵਿਭਾਗ 'ਚ ਮਤਭੇਦ ਦੀ ਸਥਿਤੀ ਬਣ ਰਹੀ ਹੈ।' ਦੂਜੇ ਮਾਹਰ ਦਾ ਕਹਿਣਾ ਹੈ ਕਿ ਇਹ ਅਸੈਸਮੈਂਟ ਨੂੰ ਵੱਖਰੇ ਤਰੀਕੇ ਨਾਲ ਪਰਿਭਾਸ਼ਿਤ ਕਰਨ ਦਾ ਮਾਮਲਾ ਹੋ ਸਕਦਾ ਹੈ।
CNG ਹੋ ਸਕਦੀ ਹੈ ਮਹਿੰਗੀ, APRIL 'ਚ ਹੋ ਸਕਦੈ ਐਲਾਨ!
NEXT STORY