ਹਮੀਰਪੁਰ (ਇੰਟ.)-ਸੋਕੇ ਕਾਰਨ ਖਰਾਬ ਹੋਈ ਸਾਉਣੀ ਫਸਲ ਦਾ ਕਿਸਾਨ ਨੂੰ ਬੀਮਾ ਕਲੇਮ ਅਦਾ ਨਾ ਕਰਨ 'ਤੇ ਫੋਰਮ ਨੇ ਬੀਮਾ ਕੰਪਨੀ ਨੂੰ ਨੁਕਸਾਨਪੂਰਤੀ ਦੇ ਨਾਲ ਜੁਰਮਾਨਾ 2 ਮਹੀਨਿਆਂ ਦੇ ਅੰਦਰ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਕੀ ਹੈ ਮਾਮਲਾ
ਮੌਦਹਾ ਤਹਿਸੀਲ ਖੇਤਰ ਦੇ ਇਚੌਲੀ ਪਿੰਡ ਨਿਵਾਸੀ ਕਿਸਾਨ ਨੰਨੂਲਾਲ ਪੁੱਤਰ ਰਾਮਸੇਵਕ ਨੇ ਕਿਹਾ ਕਿ ਜੂਨ 2016 'ਚ ਬਰਾਂਚ ਮੈਨੇਜਰ ਭਾਰਤੀ ਸਟੇਟ ਬੈਂਕ ਇਚੌਲੀ ਅਤੇ ਬਰਾਂਚ ਮੈਨੇਜਰ ਇਫਕੋ ਟੋਕੀਓ ਜਨਰਲ ਇੰਸ਼ੋਰੈਂਸ ਕੰਪਨੀ ਇਲਾਹਾਬਾਦ ਤੋਂ ਫਸਲ ਬੀਮਾ ਕਰਵਾਇਆ ਸੀ। ਨੰਨੂਲਾਲ ਨੇ ਕਿਹਾ ਕਿ ਉਹ ਛੋਟਾ ਸਰਹੱਦੀ ਕਿਸਾਨ ਹੈ। ਉਸ ਨੇ ਬੈਂਕ ਤੋਂ ਕਿਸਾਨ ਕ੍ਰੈਡਿਟ ਕਾਰਡ ਬਣਵਾਇਆ ਸੀ। ਇਸ 'ਚ ਸਾਉਣੀ 'ਚ ਫਸਲ ਬੀਮੇ ਨੂੰ ਲੈ ਕੇ ਪ੍ਰੀਮੀਅਮ ਵੀ ਕੱਟਿਆ ਗਿਆ ਸੀ। ਇਸ ਦੌਰਾਨ ਸੋਕਾ ਪੈਣ ਨਾਲ ਉਸ ਦੀ ਫਸਲ ਖਰਾਬ ਹੋ ਗਈ। ਬੀਮਾ ਕਲੇਮ ਲੈਣ ਨੂੰ ਲੈ ਕੇ ਸਾਰੀਆਂ ਰਸਮਾਂ ਪੂਰੀਆਂ ਕੀਤੀ ਗਈਆਂ ਪਰ ਬੀਮਾ ਕੰਪਨੀ ਵੱਲੋਂ ਉਸ ਨੂੰ ਕਲੇਮ ਦਾ ਭੁਗਤਾਨ ਨਹੀਂ ਕੀਤਾ ਗਿਆ ਜੋ ਸੇਵਾ 'ਚ ਕਮੀ ਨੂੰ ਦਰਸਾਉਂਦਾ ਹੈ।
ਇਹ ਕਿਹਾ ਫੋਰਮ ਨੇ
ਮਾਮਲੇ ਦੀ ਸੁਣਵਾਈ ਕਰਦਿਆਂ ਫੋਰਮ ਦੇ ਜੱਜ ਸੰਤੋਸ਼ ਕੁਮਾਰ ਅਤੇ ਮੈਂਬਰ ਹੁਮੈਰਾ ਫਾਤਿਮਾ ਉਸਮਾਨੀ ਨੇ ਪ੍ਰਬੰਧਕੀ ਰਿਪੋਰਟ, ਜਿਸ 'ਚ ਜ਼ਿਲੇ ਨੂੰ ਸੋਕਾਗ੍ਰਸਤ ਐਲਾਨਿਆ ਗਿਆ ਸੀ, ਨੂੰ ਆਧਾਰ ਮੰਨਦਿਆਂ ਬੀਮਾ ਕੰਪਨੀ ਨੂੰ ਇਸ ਦਾ ਦੋਸ਼ੀ ਮੰਨਿਆ। ਫੋਰਮ ਕਿਸਾਨ ਨੂੰ ਫਸਲ ਨੁਕਸਾਨਪੂਰਤੀ ਦੀ ਇਵਜ 'ਚ 60,000 ਰੁਪਏ ਅਤੇ ਮਾਨਸਿਕ ਪ੍ਰੇਸ਼ਾਨੀ ਲਈ 5000 ਰੁਪਏ ਸ਼ਿਕਾਇਤਕਰਤਾ ਨੂੰ 2 ਮਹੀਨਿਆਂ ਦੇ ਅੰਦਰ ਦੇਣ ਦੇ ਹੁਕਮ ਦਿੱਤੇ ਹਨ।
LIC ਨੇ ਪੰਜਾਬ ਨੈਸ਼ਨਲ ਬੈਂਕ 'ਚ ਹਿੱਸੇਦਾਰੀ ਵਧਾ ਕੇ 14 ਫੀਸਦੀ ਕੀਤੀ
NEXT STORY