ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ, ਬੈਂਕ ਆਫ ਬੜੌਦਾ ਅਤੇ ਚੋਟੀ ਦੀਆਂ ਨਿੱਜੀ ਬੈਂਕਾਂ ਦੇ ਬਾਅਦ ਵੀਰਵਾਰ ਨੂੰ ਬੈਂਕ ਆਫ ਇੰਡੀਆ ਨੇ ਵੀ ਆਪਣੇ ਬਚਤ ਖਾਤੇ 'ਤੇ ਦਿੱਤਾ ਜਾਣ ਵਾਲਾ ਵਿਆਜ 4 ਫੀਸਦੀ ਤੋਂ ਘੱਟ ਕਰਕੇ 3.5 ਫੀਸਦੀ ਕਰ ਦਿੱਤਾ ਹੈ।
ਹੁਣ 50 ਲੱਖ ਰੁਪਏ ਤਕ ਦੀ ਜਮ੍ਹਾ ਰਾਸ਼ੀ 'ਤੇ ਸਿਰਫ 3.5 ਫੀਸਦੀ ਹੀ ਵਿਆਜ ਮਿਲੇਗਾ। ਜਦੋਂ ਕਿ ਇਸ ਤੋਂ ਉਪਰ ਦੀ ਜਮ੍ਹਾ ਰਾਸ਼ੀ 'ਤੇ ਪਹਿਲੇ ਦੀ ਤਰ੍ਹਾਂ 4 ਫੀਸਦੀ ਵਿਆਜ ਮਿਲਦਾ ਰਹੇਗਾ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ 31 ਜੁਲਾਈ ਨੂੰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੇ ਬਚਤ ਖਾਤਾ ਧਾਰਕਾਂ ਨੂੰ ਦਿੱਤੇ ਜਾਣ ਵਾਲੇ ਵਿਆਜ 'ਚ 0.5 ਫੀਸਦੀ ਦੀ ਕਟੌਤੀ ਕੀਤੀ ਸੀ, ਜਿਸ ਤਹਿਤ 1 ਕਰੋੜ ਤਕ ਦੀ ਜਮ੍ਹਾ ਰਾਸ਼ੀ ਵਾਲਿਆਂ ਨੂੰ ਸਿਰਫ 3.5 ਫੀਸਦੀ ਦਿੱਤਾ ਜਾਵੇਗਾ।
ਮੰਨਿਆ ਜਾ ਰਿਹਾ ਹੈ ਕਿ ਨੋਟਬੰਦੀ ਦੇ ਬਾਅਦ ਬੈਂਕਾਂ 'ਚ ਜਮ੍ਹਾ ਹੋਈ ਵੱਡੀ ਰਾਸ਼ੀ ਕਰਕੇ ਬੈਂਕਾਂ ਵੱਲੋਂ ਵਿਆਜ ਘਟਾਏ ਗਏ ਹਨ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਚਤ ਖਾਤੇ 'ਤੇ ਵਿਆਜ ਘਟਾਏ ਜਾਣ ਦੇ ਬਾਅਦ ਕਰਜ਼ੇ ਵੀ ਸਸਤੇ ਕੀਤੇ ਜਾ ਸਕਦੇ ਹਨ। ਉੱਥੇ ਹੀ, ਸਰਕਾਰ ਵੱਲੋਂ ਜਨਤਕ ਖੇਤਰ ਬੈਂਕਾਂ ਦੇ ਰਲੇਵੇਂ ਪ੍ਰਕਿਰਿਆ ਨੂੰ ਤੇਜ਼ੀ ਦੇਣ ਲਈ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤਹਿਤ ਛੋਟੇ ਬੈਂਕਾਂ ਨੂੰ ਵੱਡੇ ਬੈਂਕਾਂ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਭਾਰਤੀ ਕੰਪਨੀਆਂ ਦੇ ਵਿਦੇਸ਼ੀ ਉਧਾਰ 'ਚ ਭਾਰੀ ਵਾਧਾ, 57% ਵਧ ਕੇ 1.89 ਅਰਬ ਡਾਲਰ ਤਕ ਪੁਹੰਚਿਆ
NEXT STORY