ਨਵੀਂ ਦਿੱਲੀ—ਕੈਬ ਸੇਵਾਵਾਂ ਦੇਣ ਵਾਲੀ ਕੰਪਨੀ ਓਲਾ ਨੇ ਆਪਣੀ ਕਾਰ ਲੀਜ਼ 'ਤੇ ਦੇਣ ਵਾਲੀ ਸਬਸਿਡੀ ਓਲਾ ਫਲੀਟ ਤਕਨਾਲੋਜੀ 'ਚ 100 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਇਹ ਨਿਵੇਸ਼ ਅਜਿਹੇ ਸਮੇਂ ਕੀਤਾ ਗਿਆ ਹੈ, ਜਦਕਿ ਘਰੇਲੂ ਕੈਬ ਕੰਪਨੀ ਨੂੰ ਭਾਰਤ ਬਾਜ਼ਾਰ 'ਚ ਅਜਿਹੇ ਹਲਾਤਾਂ ਲਈ ਅਮਰੀਕੀ ਕਾਰ ਉਬੇਰ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਕਾਰਪੋਰੇਟ ਮਾਮਲੇ ਦੇ ਮੰਤਰਾਲਾ ਦੇ ਸਾਹਮਣੇ ਜਮ੍ਹਾ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਓਲਾ ਵਲੋਂ ਓਲਾ ਫਲੀਟ ਤਕਨਾਲੋਜ਼ੀ 'ਚ ਨਿਵੇਸ਼ ਦੇ ਪ੍ਰਸਤਾਵ ਨੂੰ ਲੀਜ਼ਿੰਗ ਕੰਪਨੀ ਦੇ ਨਿਦੇਸ਼ਕ ਮੰਡਲ ਨੇ ਸਵੀਕਾਰ ਕਰ ਲਿਆ ਹੈ।
ਸਾਫਟਬੈਕ ਦੇ ਸਮਰਥਨ ਵਾਲੀ ਓਲਾ ਨੇ ਫਰਵਰੀ 'ਚ 50 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਸ ਬਾਰੇ ਓਲਾ ਨੂੰ ਭੇਜੇ ਈ-ਮੇਲ ਦਾ ਜਵਾਬ ਨਹੀਂ ਮਿਲਿਆ। ਸਾਲ 2015 'ਚ ਓਲਾ ਨੇ ਆਪਣੇ ਪਲੇਟਫਾਰਮ ਨਾਲ ਜੁੜਨ ਵਾਲੀਆਂ ਕਾਰਾਂ ਦੀ ਫਾਈਨੇਂਸਿੰਗ ਲਈ ਲੀਜ਼ਿੰਗ ਸਬਸਿਡੀ ਦੇ ਗਠਨ ਦੀ ਘੋਸ਼ਣਾ ਕੀਤੀ ਸੀ। ਨਾਲ ਹੀ ਓਲਾ ਨੇ 5,000 ਕਰੋੜ ਰੁਪਏ ਦੇ ਨਿਵੇਸ਼ ਦੀ ਵੀ ਘੋਸ਼ਣਾ ਕੀਤੀ ਸੀ।
ਅਮਰੀਕੀ ਸੋਡਾ ਐਸ਼ ਕੰਪਨੀ ਟਰੋਨਾਕਸ ਨੂੰ ਖਰੀਦੇਗਾ ਨਿਰਮਾ!
NEXT STORY