ਨਵੀਂ ਦਿੱਲੀ—ਪਿਆਜ਼ ਦੇ ਭਾਅ 'ਚ ਨਰਮੀ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਦਰਾਮਦਗੀ ਰਾਹੀਂ ਬਾਜ਼ਾਰ 'ਚ ਪਿਆਜ਼ ਦੀ ਸਪਲਾਈ ਵਧਾਉਣ 'ਚ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸ਼ੁੱਕਰਵਾਰ ਨੂੰ ਕੋਵਾ ਅਤੇ ਕੁਝ ਜਗ੍ਹਾ 'ਤੇ 160-165 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਿਆ। ਸੰਸਦ 'ਚ ਸਰਕਾਰ ਨੇ ਦੱਸਿਆ ਕਿ ਦਰਾਮਦਗੀ ਪਿਆਜ਼ ਦੀ ਖੇਪ 20 ਜਨਵਰੀ ਤਕ ਦੇਸ਼ 'ਚ ਆਉਣੀ ਸ਼ੁਰੂ ਹੋ ਜਾਵੇਗੀ।

ਉਪਭੋਗਤਾ ਮਾਮਲੇ ਦੇ ਮੰਤਰਾਲਾ ਦੁਆਰਾ ਰੱਖੇ ਜਾਣ ਵਾਲੇ ਅੰਕੜਿਆਂ ਮੁਤਾਬਕ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ 'ਚ ਪਿਆਜ਼ ਦੀ ਖੁਦਰਾ ਕੀਮਤ ਬਾਜ਼ਾਰਾਂ 'ਚ 100 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਜ਼ਿਆਦਾ ਸੀ ਜਦਕਿ ਪਿਆਜ਼ ਦੇ ਪ੍ਰਮੁੱਖ ਉਤਪਾਦਕ ਕੇਂਦਰ, ਮਹਾਰਾਸ਼ਟਰ 'ਚ ਸ਼ੁੱਕਰਵਾਰ ਨੂੰ ਇਸ ਦੀ ਦਰ 75 ਰੁਪਏ ਕਿਲੋ ਸੀ। ਗੋਆ 'ਚ ਖੁਦਰਾ ਪਿਆਜ਼ ਦੀ ਕੀਮਤਾਂ 165 ਰੁਪਏ ਪ੍ਰਤੀ ਕਿਲੋ ਅਤੇ ਮਾਇਆਬੰਦਰ 'ਚ 160 ਰੁਪਏ ਕਿਲੋ ਅਤੇ ਕੇਰਲ ਦੇ ਤਿਰੂਵਨੰਤਪੁਰਮ, ਕੋਝੀਕੋਡ, ਤ੍ਰਿਸੁਰ ਅਤੇ ਵਾਇਨਾਡ 'ਚ ਸ਼ੁੱਕਰਵਾਰ ਨੂੰ ਇਹ ਕੀਮਤ 150 ਰੁਪਏ ਕਿਲੋ ਸੀ।
ਮੰਤਰਾਲਾ ਦੁਆਰਾ ਵੱਖ-ਵੱਖ ਸ਼ਹਿਰਾਂ ਦੇ ਬਾਰੇ 'ਚ ਜੁਟਾਈ ਗਈ ਸੂਚਨਾ ਦੇ ਮੁਤਾਬਕ ਕੋਲਕਾਤਾ, ਚੇਨਈ , ਕੇਰਲ ਅਤੇ ਤਾਮਿਲਨਾਡੂ ਦੇ ਕੁਝ ਸਥਾਨਾਂ 'ਤੇ ਪਿਆਜ਼ ਦਾ ਭਾਅ 140 ਰੁਪਏ ਕਿਲੋ ਸੀ ਜਦਕਿ ਭੁਵਨੇਸ਼ਵਰ ਅਤੇ ਕਟਕ (ਓਡੀਸ਼ਾ) 'ਚ ਕੀਮਤ 130 ਰੁਪਏ ਕਿਲੋ, ਗੁੜਗਾਓ (ਹਰਿਆਣਾ) ਅਤੇ ਮੇਰਠ (ਉੱਤਰ ਪ੍ਰਦੇਸ਼) 'ਚ ਕੀਮਤ 120 ਰੁਪਏ ਕਿਲੋ ਅਤੇ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ 'ਚ ਕੀਮਤ 100 ਰੁਪਏ ਕਿਲੋ ਰਹੀ।

ਉਪਭੋਗਤਾ ਮੰਤਰਾਲੇ ਵੱਲੋਂ ਰਾਜ ਮੰਤਰੀ ਦਾਨਵੇ ਰਾਵਸਾਹਿਬ ਦਾਦਾਰਾਵ ਨੇ ਰਾਜਸਭਾ 'ਚ ਪ੍ਰਸ਼ਨਕਾਲ ਦੌਰਾਨ ਕਿਹਾ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਹਨ। ਪਿਆਜ਼ ਦੀ ਕਮੀ ਦਾ ਮੁੱਖ ਕਾਰਨ ਮੀਂਹ ਕਾਰਨ ਪਿਆਜ਼ ਦੀ ਫਸਲ ਨੂੰ ਹੋਣ ਵਾਲਾ ਨੁਕਸਾਨ ਹੈ। ਮਹਾਰਾਸ਼ਟਰ 'ਚ ਪਿਆਜ਼ ਦੀ ਜ਼ਿਆਦਾਤਰ ਫਸਲ ਬਰਬਾਦ ਹੋ ਗਈ ਹੈ। ਹਾਲਾਂਕਿ ਸਰਕਾਰ ਨੇ ਆਪਣੇ ਬਫਰ ਸਟਾਕ 'ਚ ਪਿਆਜ਼ ਦੀ ਸਪਲਾਈ ਕੀਤੀ ਹੈ ਅਤੇ ਸਰਕਾਰੀ ਵਪਾਰ ਏਜੰਸੀ ਐੱਮ.ਐੱਮ.ਟੀ.ਸੀ. ਨੂੰ ਪਿਆਜ਼ ਦੀ ਦਰਾਮਗਦੀ ਕਰਨ ਨੂੰ ਕਿਹਾ ਕਿ 20 ਜਨਵਰੀ ਤਕ ਪੂਰੀ ਹੋ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜਾਰੀ ਮੂਲ ਵਾਧੇ ਨੂੰ ਰੋਕਣ ਲਈ 1.2 ਲੱਖ ਟਨ ਤਕ ਪਿਆਜ਼ ਦਰਾਮਗਦੀ ਨੂੰ ਮੰਜ਼ੂਰੀ ਦਿੱਤੀ ਹੈ।
ਜੇ. ਪੀ. ਇਨਫ੍ਰਾ ਦੇ ਕਰਜ਼ਦਾਤਿਆਂ ਨੂੰ ਝੱਲਣਾ ਪੈ ਸਕਦੈ 3700 ਕਰੋਡ਼ ਰੁਪਏ ਦਾ ਨੁਕਸਾਨ
NEXT STORY