ਨਵੀਂ ਦਿੱਲੀ- ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਨੂੰ ਖ਼ਰੀਦਣ ਲਈ ਹੁਣ ਸਿਰਫ਼ ਟਾਟਾ ਗਰੁੱਪ ਅਤੇ ਨਿੱਜੀ ਏਅਰਲਾਈਨ ਸਪਾਈਸ ਜੈੱਟ ਹੀ ਕਤਾਰ ਵਿਚ ਰਹਿ ਗਏ ਹਨ, ਜਦੋਂ ਕਿ ਹੋਰ ਕੰਪਨੀਆਂ ਦੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ। ਨਿਊਯਾਰਕ ਦੀ ਇੰਟਰਅਪਸ ਇੰਕ ਨੇ ਪਹਿਲਾਂ ਹੀ ਬੋਲੀ ਵਾਪਸ ਲੈ ਲਈ ਹੈ। ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਸਰਕਾਰੀ ਜਹਾਜ਼ ਕੰਪਨੀ ਦੀ ਵਿਕਰੀ ਨੂੰ ਦੋ ਪੜਾਵਾਂ ਵਿਚ ਵੰਡਿਆ ਗਿਆ ਹੈ। ਪਹਿਲਾਂ ਦਿਲਚਸਪੀ ਪੱਤਰ ਮੰਗੇ ਗਏ ਸਨ। ਯੋਗਤਾ ਦੇ ਆਧਾਰ 'ਤੇ ਇਨ੍ਹਾਂ ਵਿਚੋਂ ਸਫਲ ਬੋਲੀਦਾਤਾ ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਬਾਅਦ ਖ਼ਰੀਦਦਾਰਾਂ ਕੋਲੋਂ ਵਿੱਤੀ ਬੋਲੀ ਮੰਗੀ ਜਾਵੇਗੀ। ਏਅਰ ਇੰਡੀਆ ਦੀ ਪੂਰੀ ਵਿਕਰੀ ਪਾਰਦਰਸ਼ੀ ਹੋਵੇਗੀ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਨੂੰ ਲੈ ਕੇ ਲੱਗ ਸਕਦੈ ਜ਼ੋਰ ਦਾ ਝਟਕਾ, 70 ਡਾਲਰ 'ਤੇ ਬ੍ਰੈਂਟ
ਗੌਰਤਲਬ ਹੈ ਕਿ ਏਅਰ ਇੰਡੀਆ ਨੂੰ ਵੇਚਣ ਦੀ ਕੋਸ਼ਿਸ਼ ਲੰਮੇ ਸਮੇਂ ਤੋਂ ਹੋ ਰਹੀ ਹੈ। 20 ਸਾਲ ਪਹਿਲਾਂ ਤੋਂ ਇਸ ਨੂੰ ਵੇਚਿਆ ਜਾ ਰਿਹਾ ਹੈ। ਉਸ ਸਮੇਂ 20 ਫ਼ੀਸਦੀ ਹਿੱਸੇਦਾਰੀ ਵੇਚਣ ਦੀ ਗੱਲ ਹੋ ਰਹੀ ਸੀ। ਹਾਲਾਂਕਿ, ਇਸ ਸਮੇਂ ਇਸ ਦੀ ਪੂਰੀ ਹਿੱਸੇਦਾਰੀ ਵੇਚਣ ਦੀ ਯੋਜਨਾ ਹੈ। ਹੁਣ ਤੱਕ ਕਈ ਕੰਪਨੀਆਂ ਨੇ ਇਸ ਵਿਚ ਦਿਲਚਸਪੀ ਦਿਖਾਈ ਹੈ ਪਰ ਸਰਕਾਰ ਦੀਆਂ ਸ਼ਰਤਾਂ ਅਤੇ ਭਾਰੀ ਭਰਕਮ ਕਰਜ਼ ਕਾਰਨ ਕੋਈ ਖ਼ਰੀਦਦਾਰ ਨਹੀਂ ਆ ਰਿਹਾ ਹੈ। ਟਾਟਾ ਗਰੁੱਪ ਅਜੇ ਵੀ ਇਸ ਨੂੰ ਖ਼ਰੀਦਣ ਦੀ ਦਿਲਚਸਪੀ ਦਿਖਾ ਰਿਹਾ ਹੈ।
ਇਹ ਵੀ ਪੜ੍ਹੋ- ਸਰਕਾਰ ਵੱਲੋਂ ਵੱਡੀ ਘੋਸ਼ਣਾ, ਪੁਰਾਣੀ ਕਾਰ ਦੇ ਬਦਲੇ ਨਵੀਂ 'ਤੇ ਮਿਲੇਗੀ ਇੰਨੀ ਛੋਟ
ਫਿਊਚਰ ਗਰੁੱਪ ਦੀਆਂ ਮੁਲਾਜ਼ਮ ਬੀਬੀਆਂ ਦਾ PM ਮੋਦੀ ਨੂੰ ਪੱਤਰ, ਰੋਜ਼ੀ-ਰੋਟੀ ਦੀ ਰੱਖਿਆ ਲਈ ਕੀਤੀ ਅਪੀਲ
NEXT STORY