ਨਵੀਂ ਦਿੱਲੀ— ਖਸ਼ਤਾਹਾਲ ਅਰਥਵਿਵਸਥਾ ਤੋਂ ਪਰੇਸ਼ਾਨ ਪਾਕਿਸਤਾਨ ਦੀ ਇਮਰਾਨ ਸਰਕਾਰ ਦੀਆਂ ਮੁਸ਼ਕਲਾਂ ਘੱਟ ਹੁੰਦੀ ਨਹੀਂ ਦਿਖਾਈ ਦੇ ਰਹੀ। ਵਰਲਡ ਬੈਂਕ ਨੇ ਕਿਹਾ ਹੈ ਕਿ ਪਾਕਿਸਤਾਨ ਅਰਥਵਿਵਸਥਾ ਦੀ ਹਾਲਤ ਬਾਲੇ ਹੋਰ ਵਿਗੜੇਗੀ, ਅਤੇ ਵਿੱਤ ਸਾਲ ਸਾਲ 2019-20 ਦੌਰਾਨ ਉਸ ਦੀ ਜੀ.ਡੀ.ਪੀ. 'ਚ ਬੜਤ ਦਰ ਡਿੱਗ ਕੇ 2.7 ਫੀਸਦੀ ਹੀ ਰਹਿ ਜਾਵੇਗੀ। ਵਰਲਡ ਬੈਂਕ ਨੇ ਇਹ ਚੇਤਾਇਆ ਹੈ ਕਿ ਵਿਤ ਸਾਲ 2020 'ਚ ਮਹਿੰਗਾਈ ਵਧ ਕੇ 13.5 ਫੀਸਦੀ ਤੱਕ ਪਹੁੰਚ ਸਕਦੀ ਹੈ।
ਜ਼ਿਕਰਯੋਗ ਹੈ ਕਿ ਸਾਲ 2017-18 'ਚ ਪਾਕਿਸਤਾਨ 'ਚ 5.8 ਫੀਸਦੀ ਦੀ ਬੜਤ ਹੋਈ ਸੀ ਕਿ ਪਿਛਲੇ 11 ਸਾਲ ਦਾ ਸਿਖਰ ਪੱਧਰ ਸੀ। ਵਿਸ਼ਵ ਬੈਂਕ ਦੇ ਅਨੁਸਾਰ ਇਸ ਤੋਂ ਬਾਅਦ ਦੇ ਦੋ ਸਾਲਾਂ 'ਚ ਪਾਕਿਸਤਾਨੀ ਅਰਥਵਿਵਸਥਾ 'ਚ ਗਿਰਾਵਟ ਆਵੇਗੀ। ਪਾਕਿਸਤਾਨੀ ਅਖਬਾਰ ਡਾਨ ਦੇ ਮੁਕਾਬਕ ਵਰਲਡ ਬੈਂਕ ਨੇ ਕਿਹਾ ਕਿ ਵਿੱਤ ਸਾਲ 2018-19 'ਚ ਪਾਕਿਸਤਾਨ ਦੀ ਜੀ.ਡੀ.ਪੀ. 'ਚ ਬੜਤ ਸਿਰਫ 3.4 ਫੀਸਦੀ ਰਹੇਗੀ ਅਤੇ ਸਰਕਾਰ ਵਲੋਂ ਵਿੱਤ ਅਤੇ ਮੌਦਰਿਕ ਨੀਤੀਆਂ 'ਚ ਸਖਤੀ ਵਰਤੇ ਜਾਣ ਕਾਰਨ ਇਸ ਦੇ ਅਗਲੇ ਵਿੱਸ ਸਾਲ ਯਾਨੀ ਕਿ 2019-20 'ਚ ਗ੍ਰੋਥ ਰੇਟ ਸਿਰਫ 2.7 ਫੀਸਦੀ ਰਹਿ ਜਾਵੇਗੀ। ਵਿਸ਼ਵ ਬੈਂਕ ਦੀ ਸਾਊਥ ਏਸ਼ੀਆ ਇਕਾਨਮੀ ਫੋਕਸ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਅਤੇ ਏਸ਼ੀਆਈ ਵਿਕਾਸ ਬੈਂਕ ਨੇ ਵੀ ਪਾਕਿਸਾਤਨ ਦੀ ਸਾਲ 2019 'ਚ ਜੀ.ਡੀ.ਪੀ. ਬੜਤ ਨੂੰ ਲੈ ਕੇ ਕਾਫੀ ਨਿਰਾਸ਼ਾਜਨਕ ਤਸਵੀਰ ਪੇਸ਼ ਕੀਤੀ ਸੀ। ਵਿਸ਼ਵ ਬੈਂਕ ਨੇ ਕਿਹਾ ਕਿ ਪਾਕਿਸਤਾਨ 'ਚ ਘਰੇਲੂ ਮੰਗ 'ਚ ਤਾਂ ਕਮੀ ਆਉਣ ਦੀ ਉਮੀਦ ਹੈ ਹੀ ਨਿਰਯਾਤ 'ਚ ਵੀ ਹੋਲੀ-ਹੋਲੀ ਕਮੀ ਆਵੇਗੀ। ਵਰਲਡ ਬੈਂਕ ਨੇ ਕਿਹਾ ਕਿ ਹੁਣ ਅਣਅਧਿਕਾਰ ਸੁਧਾਰਾਂ ਦੇ ਵਲੋਂ ਹੀ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਬਚਾਇਆ ਜਾ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਕਾਨਮੀਕ ਦਸ਼ਾਵਾਂ 'ਚ ਸੁਧਾਰ ਕੀਤਾ ਜਾਵੇਗਾ।
13.5 ਫੀਸਦੀ ਤੱਕ ਪਹੁੰਚੇਗੀ ਮਹਿੰਗਾਈ
ਵਰਲਡ ਬੈਂਕ ਨੇ ਦੱਸਿਆ ਕਿ ਵਿੱਤ ਸਾਲ 2019 'ਚ ਪਾਕਿਸਤਾਨ 'ਚ ਮਹਿੰਗਾਈ ਦਰ ਵਧ ਕੇ ਔਸਤ 7.1 ਫੀਸਦੀ ਅਤੇ ਵਿੱਤ ਸਾਲ 2020 'ਚ ਵਧ ਕੇ 13.5 ਫੀਸਦੀ ਤੱਕ ਪਹੁੰਚ ਸਕਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪੂਰੇ ਦੱਖਣੀ ਏਸ਼ੀਆ ਦੋ ਸਾਲ 'ਚ ਨਿਰਯਾਤ ਦੀ ਤੁਲਨਾ 'ਚ ਆਯਾਤ ਜ਼ਿਆਦਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਯੂਨਾਈਟੇਡ ਨੈਸ਼ਨਲ ਐਂਡ ਸੋਸ਼ਲ ਕਮੀਸ਼ਨ ਫਾਰ ਏਸ਼ੀਆ ਐਂਡ ਦ ਪੈਸਿਫਿਕ (escap) ਨੇ ਵੀਰਵਾਰ ਨੂੰ ਪਾਕਿਸਤਾਨ ਦੀ ਜੀ.ਡੀ.ਪੀ. (ਸਕਲ ਘਰੇਲੂ ਉਤਪਾਦ) ਦੀ ਭਵਿੱਖਵਾਣੀ ਕਰਦੇ ਹੋਏ ਦੱਸਿਆ ਕਿ 2019 'ਚ ਇਸ ਦੀ ਡੀ.ਜੀ.ਪੀ. ਵਾਧਾ ਦਰ ਭਾਰਤ, ਬੰਗਲਾਦੇ, ਮਾਲਦੀਪ ਅਤੇ ਨੇਪਾਲ ਤੋਂ ਬਹੁਤ ਹੇਠਾ ਰਹਿਣ ਵਾਲੀ ਹੈ।
ਯਾਤਰੀ ਵਾਹਨਾਂ ਦੀ ਵਿਕਰੀ ਦੀ ਰਫਤਾਰ ਰਹੀ ਘੱਟ
NEXT STORY