ਨਵੀਂ ਦਿੱਲੀ—ਦੇਸ਼ 'ਚ ਸਾਲ 2018-19 'ਚ ਯਾਤਰੀ ਵਾਹਨਾਂ ਦੀ ਵਿਕਰੀ ਦੀ ਰਫਤਾਰ ਹੌਲੀ ਰਹੀ ਅਤੇ ਇਸ ਦੌਰਾਨ ਇਸ 'ਚ ਮਾਤਰ 2.70 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਦ ਕਿ ਕੁੱਲ ਵਾਹਨਾਂ ਦੀ ਵਿਕਰੀ 'ਚ 5.15 ਫੀਸਦੀ ਦਾ ਵਾਧਾ ਹੋਇਆ। ਵਾਹਨ ਬਣਾਉਣ ਵਾਲੀ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨਿਊਫੈਕਚਰਿੰਗ (ਸਿਆਮ) ਦੁਆਰਾ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਮਾਰਚ 'ਚ ਖਤਮ ਵਿੱਤੀ ਸਾਲ 'ਚ ਦੇਸ਼ 'ਚ ਕੁੱਲ 33,77,436 ਯਾਤਰੀ ਵਾਹਨਾਂ ਦੀ ਵਿਕਰੀ ਹੋਈ ਜੋ ਸਾਲ 2017-18 'ਚ ਵੇਚੇ ਗਏ 32,88,581 ਵਾਹਨਾਂ ਦੀ ਤੁਲਨਾ 'ਚ ਮਾਤਰ 2.70 ਫੀਸਦੀ ਜ਼ਿਆਦਾ ਹੈ। ਇਸ ਦੌਰਾਨ ਦੇਸ਼ 'ਚ ਕੁੱਲ ਮਿਲਾ ਕੇ 22,18,549 ਕਾਰਾਂ ਦੀ ਵਿਕਰੀ ਹੋਈ ਜੋ ਮਾਰਚ 2018 'ਚ ਖਤਮ ਵਿੱਤੀ ਸਾਲ 'ਚ ਵਿਕਰੀ 21,74,024 ਕਾਰਾਂ ਦੀ ਤੁਲਨਾ 'ਚ 2.05 ਫੀਸਦੀ ਜ਼ਿਆਦਾ ਹੈ। ਇਸ ਦੌਰਾਨ ਬਹੁਮੁੱਲੀ ਵਾਹਨਾਂ ਦੀ ਵਿਕਰੀ 2.08 ਫੀਸਦੀ ਵਧ ਕੇ 9,41,461 ਵਾਹਨਾਂ 'ਤੇ ਪਹੁੰਚ ਗਈ ਜਦਕਿ ਸਾਲ 2017-18 'ਚ 9,22,322 ਵਾਹਨਾਂ ਦੀ ਵਿਕਰੀ ਹੋਈ ਸੀ।
ਵੈਨਾਂ ਦੀ ਵਿਕਰੀ 'ਚ ਸਭ ਤੋਂ ਜ਼ਿਆਦਾ 13.10 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ 1,92,235 ਤੋਂ ਵਧ ਕੇ 2,17,426 ਹੋ ਗਈ। ਸਿਆਮ ਮੁਤਾਬਕ ਸਾਲ 2018-19 'ਚ ਦੇਸ਼ 'ਚ ਕੁੱਲ ਮਿਲਾ ਕੇ 2,11,81,390 ਦੋਪਹੀਆ ਵਾਹਨਾਂ ਦੀ ਵਿਕਰੀ ਹੋਈ ਜੋ ਇਸ ਤੋਂ ਪਿਛਲੇ ਸਾਲ 'ਚ ਵੇਚੇ ਗਏ 2,02,00,117 ਦੋਪਹੀਆ ਵਾਹਨਾਂ ਦੀ ਤੁਲਨਾ 'ਚ 4.86 ਫੀਸਦੀ ਜ਼ਿਆਦਾ ਹੈ। ਦੇਸ਼ 'ਚ ਸਕੂਟਰਾਂ ਦੀ ਵਿਕਰੀ 'ਚ ਆਈ ਤੇਜ਼ੀ 'ਤੇ ਹੁਣ ਬ੍ਰੇਕ ਲੱਗਦੀ ਦਿਖ ਰਹੀ ਹੈ ਕਿਉਂਕਿ ਇਸ ਸਾਲ ਮਾਰਚ 'ਚ ਖਤਮ ਤਿਮਾਹੀ 'ਚ ਇਸ ਦੀ ਵਿਕਰੀ 'ਚ 0.27 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2017-18 'ਚ 67,19,909 ਸਕੂਟਰਾਂ ਦੀ ਵਿਕਰੀ ਹੋਈ ਜੋ ਇਸ ਸਾਲ ਮਾਰਚ 'ਚ ਖਤਮ ਤਿਮਾਹੀ 'ਚ ਘਟ ਕੇ 67,01,469 ਸਕੂਟਰ 'ਤੇ ਆ ਗਿਆ। ਇਸ ਮਿਆਦ 'ਚ ਮੋਟਰਸਾਈਕਲਾਂ ਦੀ ਵਿਕਰੀ 'ਚ 7.76 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਮਾਰਚ 2018 'ਚ ਖਤਮ ਸਾਲ 'ਚ 1,26,20,690 ਮੋਟਰਸਾਈਕਲਾਂ ਦੀ ਵਿਕਰੀ ਹੋਈ ਜੋ ਇਸ ਸਾਲ ਦੀ ਸਮਾਨ ਮਿਆਦ 'ਚ ਵਧ ਕੇ 1,35,99,678 ਮੋਟਰਸਾਈਕਲ ਹੋ ਗਈ। ਇਸ ਮਿਆਦ 'ਚ ਦੇਸ਼ 'ਚ 8,80,243 ਮੋਪੇਡ ਵੇਕ ਜੋ ਸਾਲ 2017-18 'ਚ ਵਿਕੇ 8,59,518 ਮੋਪੇਡ ਦੀ ਤੁਲਨਾ 'ਚ 2.41 ਫੀਸਦੀ ਜ਼ਿਆਦਾ ਹੈ। ਇਸ ਤਰ੍ਹਾਂ ਤਿਪਹੀਆ ਵਾਹਨਾਂ ਦੀ ਵਿਕਰੀ 'ਚ ਵੀ ਇਸ ਦੌਰਾਨ 10.27 ਫੀਸਦੀ ਦਾ ਵਾਧਾ ਹੋਇਆ। ਸਾਲ 2017-18 'ਚ 6,35,698 ਤਿਪਹੀਆ ਵਾਹਨਾਂ ਦੀ ਵਿਕਰੀ ਹੋਈ ਸੀ ਜੋ ਇਸ ਸਾਲ ਦੀ ਖਤਮ ਤਿਮਾਹੀ 'ਚ ਸਾਲ 'ਚ ਵਧ ਕੇ 7,01,011 ਤਿਪਹੀਆ ਵਾਹਨ ਹੋ ਗਈ।
180 ਦਿਨਾਂ 'ਚ ਹਾਲਾਤ ਨਹੀਂ ਸੁਧਰੇ ਤਾਂ ਦਿਵਾਲੀਆ ਹੋਵੇਗੀ ਜੈੱਟ ਏਅਰਵੇਜ਼
NEXT STORY