ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਕਿ ਘਰੇਲੂ ਪੱਧਰ 'ਤੇ ਹਵਾਈ ਸੇਵਾਵਾਂ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਦੇ 65 ਫ਼ੀਸਦੀ 'ਤੇ ਪਹੁੰਚ ਗਈ ਹੈ ਅਤੇ ਹੁਣ ਸੈਰ-ਸਪਾਟਾ ਉਦਯੋਗ ਨੂੰ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ।
ਖਰੋਲਾ ਨੇ ਸ਼ਨੀਵਾਰ ਨੂੰ ਭਾਰਤੀ ਸੈਰ-ਸਪਾਟਾ ਤੇ ਪ੍ਰਾਹੁਣਚਾਰੀ ਦੇ ਸੰਘ (ਫੇਥ) ਵੱਲੋਂ ਆਯੋਜਿਤ ਵੈਬਿਨਾਰ 'ਹਵਾਬਾਜ਼ੀ ਤੇ ਸੈਰ-ਸਪਾਟਾ ਅੱਗੇ ਦੀ ਰਾਹ' ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਹਵਾਈ ਯਾਤਰਾ ਆਵਾਜਾਈ ਦਾ ਸੁਰੱਖਿਅਤ ਸਾਧਣ ਹੋਣ ਦੀ ਵਜ੍ਹਾ ਨਾਲ ਸਭ ਤੋਂ ਪਸੰਦੀਦਾ ਬਦਲ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਘਰੇਲੂ ਉਡਾਣਾਂ 'ਚ 2.50 ਲੱਖ ਲੋਕਾਂ ਨੇ ਯਾਤਰਾ ਕੀਤੀ। ਮਹਾਮਾਰੀ ਤੋਂ ਪਹਿਲਾਂ ਪ੍ਰਤੀਦਿਨ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਔਸਤ 3.70 ਤੋਂ 3.75 ਲੱਖ ਰਹਿੰਦੀ ਸੀ। ਇਸ ਤਰ੍ਹਾਂ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਕੋਵਿਡ-19 ਤੋਂ ਪਹਿਲਾਂ ਦੇ 65 ਫ਼ੀਸਦੀ ਤੱਕ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ ਹੋਰ ਕਾਰੋਬਾਰੀ ਗਤੀਵਧੀਆਂ ਸ਼ੁਰੂ ਹੋਮ ਅਤੇ ਕਾਲਜ ਆਦਿ ਖੁੱਲ੍ਹਣ ਤੋਂ ਬਾਅਦ ਅਗਾਮੀ ਦੋ ਤੋਂ ਤਿੰਨ ਮਹੀਨਿਆਂ 'ਚ ਇਹ 80-90 ਫ਼ੀਸਦੀ ਜਾਂ ਆਮ ਪੱਧਰ 'ਤੇ ਪਹੁੰਚ ਜਾਏਗੀ। ਉਨ੍ਹਾਂ ਕਿਹਾ ਕਿ ਅਜੇ ਕਾਰੋਬਾਰੀ ਯਾਤਰਾ ਨੂੰ ਆਮ ਹੋਣ 'ਚ ਸਮਾਂ ਲੱਗੇਗਾ। ਹਾਲਾਂਕਿ, ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਲਈ ਹਵਾਬਾਜ਼ੀ ਯਾਤਰਾ ਦੀ ਮੰਗ ਵਧੇਗੀ। ਉਨ੍ਹਾਂ ਕਿਹਾ ਕਿ ਘਰੇਲੂ ਹਵਾਬਾਜ਼ੀ ਖੇਤਰ ਪਟੜੀ 'ਤੇ ਆ ਰਿਹਾ ਹੈ, ਹੁਣ ਸੈਰ-ਸਪਾਟਾ ਉਦਯੋਗ ਨੂੰ ਫਿਰ ਤੋਂ ਖੜ੍ਹਾ ਕਰਨ ਦੀ ਜ਼ਰੂਰਤ ਹੈ।
EPFO ਪੈਨਸ਼ਨਰਾਂ ਲਈ ਵੱਡੀ ਖ਼ਬਰ, 35 ਲੱਖ ਲੋਕਾਂ ਨੂੰ ਹੋਵੇਗਾ ਇਹ ਫਾਇਦਾ
NEXT STORY