ਬਿਜ਼ਨੈੱਸ ਡੈਸਕ : ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਮਿਆਂਮਾਰ ਤੋਂ ਦਾਲਾਂ ਦਾ ਆਯਾਤ ਕਰਨ ਵਾਲੇ ਵਪਾਰੀਆਂ ਲਈ ਭੁਗਤਾਨ ਵਿਧੀ ਨੂੰ ਸਰਲ ਕਰ ਦਿੱਤਾ ਗਿਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਕਿਹਾ ਕਿ ਦਰਾਮਦਕਾਰਾਂ ਨੂੰ ਪੰਜਾਬ ਨੈਸ਼ਨਲ ਬੈਂਕ ਰਾਹੀਂ ਸਪੈਸ਼ਲ ਰੂਪੇ ਵੋਸਟ੍ਰੋ ਅਕਾਊਂਟ (ਐੱਸ. ਆਰ. ਵੀ. ਏ.) ਰਾਹੀਂ ਰੁਪੱਈਆ/ਕਯਾਤ ਸਿੱਧੀ ਭੁਗਤਾਨ ਪ੍ਰਣਾਲੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਭਾਰਤ ਘਰੇਲੂ ਘਾਟ ਨੂੰ ਪੂਰਾ ਕਰਨ ਲਈ ਦਾਲਾਂ ਦੇ ਆਯਾਤ ’ਤੇ ਨਿਰਭਰ ਹੈ। ਦੇਸ਼ ਮਿਆਂਮਾਰ ਤੋਂ ਤੁਅਰ ਅਤੇ ਮਾਂਹ ਦੀ ਦਾਲ ਦਰਾਮਦ ਕਰਦਾ ਹੈ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, ਪਹਿਲੀ ਵਾਰ 73 ਹਜ਼ਾਰ ਤੋਂ ਪਾਰ ਹੋਇਆ ਸੋਨਾ, ਜਾਣੋ ਚਾਂਦੀ ਦਾ ਰੇਟ
ਦੱਸ ਦੇਈਏ ਕਿ ਇਕ ਬਿਆਨ ਮੁਤਾਬਕ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਮਿਆਂਮਾਰ ਤੋਂ ਦਾਲਾਂ ਦੀ ਦਰਾਮਦ ਨੂੰ ਲੈ ਕੇ ਯੰਗੂਨ ਸਥਿਤ ਭਾਰਤੀ ਦੂਤਾਵਾਸ ਨਾਲ ਚਰਚਾ ਕੀਤੀ। ਮੰਤਰਾਲਾ ਨੇ ਕਿਹਾ ਕਿ ਭਾਰਤੀ ਦੂਤਾਵਾਸ ਨੇ ਸਕੱਤਰ ਨੂੰ ਸੂਚਿਤ ਕੀਤਾ ਕਿ ਵਪਾਰਕ ਲੈਣ-ਦੇਣ ਨੂੰ ਆਸਾਨ ਬਣਾਉਣ ਲਈ ਇਸ ਸਾਲ 25 ਜਨਵਰੀ ਤੋਂ ਰੁਪੱਈਆ/ਕਿਆਤ ਸੈਟਲਮੈਂਟ ਮੈਕੇਨਿਜ਼ਮ ਕਾਰਜਸ਼ੀਲ ਹੋ ਗਿਆ ਹੈ। ਮਿਆਂਮਾਰ ਦੇ ਕੇਂਦਰੀ ਬੈਂਕ ਨੇ 26 ਜਨਵਰੀ, 2024 ਨੂੰ SRVA ਅਧੀਨ ਭੁਗਤਾਨ ਪ੍ਰਕਿਰਿਆਵਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Bournvita ਨੂੰ ਹੈਲਥੀ ਡ੍ਰਿੰਕ ਕੈਟਾਗਰੀ ਤੋਂ ਹਟਾਇਆ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
NEXT STORY