ਨਵੀਂ ਦਿੱਲੀ- ਪੇਟੀਐੱਮ ਬ੍ਰਾਂਡ ਦੀ ਮਾਲਕੀ ਵਾਲੀ ਵਿੱਤੀ ਤਕਨਾਲੋਜੀ (ਫਿਨਟੈੱਕ) ਕੰਪਨੀ ਵਨ97 ਕਮਿਊਨੀਕੇਸ਼ਨ ਦੇ ਸ਼ੇਅਰ 'ਚ ਲਗਾਤਾਰ ਦੂਜੇ ਦਿਨ ਸ਼ੁੱਕਰਵਾਰ ਨੂੰ ਵੀ ਤੇਜੀ ਜਾਰੀ ਰਹੀ। ਕੰਪਨੀ ਦੇ ਸ਼ੇਅਰ 13 ਫੀਸਦੀ ਹੋਰ ਵਧੇ।
ਬੀਤੇ ਦਿਨ ਦੀ ਤੇਜੀ ਨੂੰ ਜਾਰੀ ਰੱਖਦੇ ਹੋਏ ਬੀ.ਐੱਸ.ਈ. 'ਤੇ ਕੰਪਨੀ ਦਾ ਸ਼ੇਅਰ 12.15 ਫੀਸਦੀ ਚੜ੍ਹ ਕੇ 621.80 ਰੁਪਏ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 13.86 ਫੀਸਦੀ ਵੱਧ ਕੇ 631.30 ਰੁਪਏ 'ਤੇ ਪਹੁੰਚ ਗਿਆ। ਐੱਨ.ਐੱਸ.ਸੀ. 'ਤੇ ਕੰਪਨੀ ਦਾ ਸ਼ੇਅਰ 12.69 ਫੀਸਦੀ ਵੱਧ ਕੇ 624.90 ਰੁਪਏ 'ਤੇ ਪਹੁੰਚ ਗਿਆ।
ਫਿਨਟੈੱਕ ਕੰਪਨੀ ਦੇ ਸ਼ੇਅਰ ਵੀਰਵਾਰ ਨੂੰ ਤਿੰਨ ਫੀਸਦੀ ਤੋਂ ਜ਼ਿਆਦਾ ਵੱਧ ਕੇ ਬੰਦ ਹੋਏ ਸਨ, ਜਦੋਂ ਕੰਪਨੀ ਨੂੰ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਪੇਟੀਐੱਮ ਪੇਮੈਂਟ ਸਰਵਿਸਿਜ਼ ਲਿਮਟਿਡ (ਪੀ.ਪੀ.ਸੀ.ਐੱਲ.) 'ਚ ਨਿਵੇਸ਼ ਲਈ ਸਰਕਾਰ ਦੀ ਮਨਜ਼ੂਰੀ ਮਿਲੀ ਸੀ।
ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਗਿਆ ਕਿ ਕੰਪਨੀ ਭੁਗਤਾਨ ਐਗ੍ਰੀਗੇਟਰ (ਪੀ.ਏ.) ਲਾਈਸੰਸ ਲਈ ਦੁਬਾਰਾ ਅਰਜ਼ੀ ਦੇਵੇਗੀ।
GDP ਗ੍ਰੋਥ 'ਚ ਗਿਰਾਵਟ, ਪਹਿਲੀ ਤਿਮਾਹੀ 'ਚ 6.7 ਫੀਸਦੀ ਦੀ ਦਰ ਨਾਲ ਵਧੀ ਭਾਰਤ ਦੀ ਅਰਥਵਿਵਸਥਾ
NEXT STORY