ਨਵੀਂ ਦਿੱਲੀ— ਪੈਪਸੀਕੋ ਅਤੇ ਗੁਜਰਾਤ ਦੇ ਕਿਸਾਨ 'ਆਲੂ' ਨੂੰ ਲੈ ਕੇ ਆਹਮੋ-ਸਾਹਮਣੇ ਹਨ। ਪੈਪਸੀਕੋ ਕੰਪਨੀ ਨੇ 'ਐੱਫ. ਸੀ.-5' ਆਲੂ ਦੀ ਖੇਤੀ ਕਰਨ ਵਾਲੇ 9 ਕਿਸਾਨਾਂ 'ਤੇ ਕਰੋੜਾਂ ਦੀ ਦਾਅਵੇਦਾਰੀ ਠੋਕੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ 'ਐੱਫ. ਸੀ.-5' ਕਿਸਮ ਰਜਿਸਟਰਡ ਕਰਾ ਰੱਖੀ ਹੈ। ਕਿਸਾਨ ਬਿਨਾਂ ਮਨਜ਼ੂਰੀ ਇਸ ਕਿਸਮ ਦੇ ਆਲੂ ਦੀ ਖੇਤੀ ਨਹੀਂ ਕਰ ਸਕਦੇ।
ਪੈਪਸੀਕੋ ਇਸ ਕਿਸਮ ਦਾ ਇਸਤੇਮਾਲ ਲੇਜ਼ ਚਿਪਸ ਬਣਾਉਣ 'ਚ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 9 ਕਿਸਾਨ ਗੈਰਕਾਨੂੰਨੀ ਤਰੀਕੇ ਨਾਲ ਆਲੂ ਦੀ 'ਐੱਫ. ਸੀ.-5' ਕਿਸਮ ਦੀ ਖੇਤੀ ਕਰ ਰਹੇ ਸਨ, ਜਿਸ ਦਾ ਕਾਪੀਰਾਈਟ ਕੰਪਨੀ ਕੋਲ ਹੈ। ਕਿਸਾਨਾਂ 'ਤੇ ਕੰਪਨੀ ਨੇ 1.5-1.5 ਕਰੋੜ ਰੁਪਏ ਦੀ ਦਾਆਵੇਦਾਰੀ ਠੋਕੀ ਸੀ। ਕਿਸਾਨਾਂ 'ਤੇ ਦਰਜ ਕਰਾਏ ਗਏ ਮਾਮਲੇ ਨੂੰ ਲੈ ਕੇ ਕਿਸਾਨ ਸੰਗਠਨਾਂ ਤੇ ਸਮਾਜਿਕ ਕਾਰਕੁੰਨਾਂ ਨੇ ਪੈਪਸੀਕੋ ਨਾਲ ਭਾਰੀ ਨਾਰਾਜ਼ਗੀ ਪ੍ਰਗਟ ਕੀਤੀ। ਮਾਮਲਾ ਗਰਮ ਹੁੰਦਾ ਦੇਖ ਹੁਣ ਕੰਪਨੀ ਨੇ ਕੋਰਟ ਦੇ ਬਾਹਰ ਸਮਝੌਤੇ ਦਾ ਪ੍ਰਸਤਾਵ ਦਿੱਤਾ ਹੈ।
ਪੈਪਸੀਕੋ ਨੇ ਕਿਸਾਨਾਂ ਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਲ ਹੋਣ ਜਾਂ ਸਮਝੌਤੇ 'ਤੇ ਦਸਤਖਤ ਕਰਨ ਦਾ ਬਦਲ ਦਿੱਤਾ ਹੈ, ਯਾਨੀ ਜੋ ਕਿਸਾਨ 'ਐੱਫ. ਸੀ.-5' ਕਿਸਮ ਦੀ ਖੇਤੀ ਕਰਨਾ ਚਾਹੁੰਦੇ ਹਨ ਉਹ ਕੰਪਨੀ ਸ਼ਰਤਾਂ ਤਹਿਤ ਉਸ ਨਾਲ ਜੁੜ ਸਕਦੇ ਹਨ ਤੇ ਜੋ ਅਜਿਹਾ ਨਹੀਂ ਕਰਨਾ ਚਾਹੁੰਦੇ ਉਹ ਇਕ ਸਮਝੌਤੇ 'ਤੇ ਦਸਤਖਤ ਕਰਕੇ ਵੱਖਰੀ ਕਿਸਮ ਦੇ ਆਲੂ ਦੀ ਖੇਤੀ ਕਰ ਸਕਦੇ ਹਨ। ਪੈਪਸੀਕੋ ਨੇ ਕਿਸਾਨਾਂ ਨੂੰ 'ਐੱਫ. ਸੀ.-5' ਕਿਸਮ ਦੀ ਖੇਤੀ ਬੰਦ ਕਰਨ 'ਤੇ ਕਾਨੂੰਨੀ ਮਾਮਲਾ ਵਾਪਸ ਲੈਣ ਦੀ ਪੇਸ਼ਕਸ਼ ਕੀਤੀ ਹੈ। ਕਿਸਾਨਾਂ ਨੇ ਇਸ ਦਾ ਜਵਾਬ ਦੇਣ ਲਈ 12 ਜੂਨ ਤਕ ਸਮਾਂ ਮੰਗਿਆ ਹੈ।
ਚੀਨ ਦੀ ਕੰਪਨੀ ਵਨਪਲੱਸ ਨੂੰ ਪਛਾੜ ਸੈਮਸੰਗ ਫਿਰ ਬਣੀ ਨੰਬਰ ਵਨ
NEXT STORY