ਨਵੀਂ ਦਿੱਲੀ—ਪੈਟਰੋਲੀਅਮ ਕੰਪਨੀਆਂ ਨੇ ਐਤਵਾਰ ਨੂੰ ਪੈਟਰੋਲ ਦੀ ਕੀਮਤ 'ਚ 22 ਪੈਸੇ ਦੀ ਕਟੌਤੀ ਕੀਤੀ ਹੈ। ਜਿਸ ਨਾਲ ਪੈਟਰੋਲ 2018 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ ਜਦੋਂਕਿ ਡੀਜ਼ਲ ਦੀਆਂ ਕੀਮਤਾਂ 'ਚ 23 ਪੈਸੇ ਘਟ ਹੋ ਕੇ ਨੌ ਮਹੀਨੇ ਦੇ ਘੱਟੋ-ਘੱਟ ਪੱਧਰ 'ਤੇ ਆ ਗਈਆਂ ਹਨ। ਪੈਟਰੋਲੀਅਮ ਕੰਪਨੀਆਂ ਦੀ ਅਧਿਸੂਚਨਾ ਮੁਤਾਬਕ ਦਿੱਲੀ 'ਚ ਪੈਟਰੋਲ 69.26 ਰੁਪਏ ਤੋਂ ਘਟ ਕੇ 69.04 ਰੁਪਏ ਪ੍ਰਤੀ ਲੀਟਰ ਜਦੋਂਕਿ ਡੀਜ਼ਲ 63.32 ਰੁਪਏ ਤੋਂ 63.09 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।

18 ਅਕਤੂਬਰ ਤੋਂ ਲਗਾਤਾਰ ਹੋ ਰਹੀ ਕੀਮਤਾਂ 'ਚ ਗਿਰਾਵਟ
ਸਿਰਫ ਇਕ ਦਿਨ ਨੂੰ ਛੱਡ ਕੇ ਪੈਟਰੋਲ ਦੀਆਂ ਕੀਮਤਾਂ 'ਚ 18 ਅਕਤੂਬਰ ਤੋਂ ਲਗਾਤਾਰ ਗਿਰਾਵਟ ਜਾਰੀ ਹੈ ਅਤੇ ਹੁਣ ਇਹ 2018 ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਡੀਜ਼ਲ ਮਾਰਚ ਦੇ ਬਾਅਦ ਘੱਟੋ-ਘੱਟ ਪੱਧਰ 'ਤੇ ਹੈ। ਪੈਟਰੋਲ 18 ਅਕਤੂਬਰ ਤੋਂ ਲੈ ਕੇ ਹੁਣ ਤੱਕ 13.79 ਰੁਪਏ ਸਸਤਾ ਹੋਇਆ ਹੈ ਜਦੋਂਕਿ ਇਨ੍ਹਾਂ ਢਾਈ ਮਹੀਨਿਆਂ 'ਚ ਡੀਜ਼ਲ 12.06 ਰੁਪਏ ਡਿੱਗਾ ਹੈ। ਚਾਰ ਅਕਤੂਬਰ ਨੂੰ ਪੈਟਰੋਲ ਦਿੱਲੀ 'ਚ 84 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ 'ਚ 91.34 ਰੁਪਏ ਪ੍ਰਤੀ ਲੀਟਰ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਇਸ ਦੌਰਾਨ ਦਿੱਲੀ 'ਚ ਡੀਜ਼ਲ 75.45 ਰੁਪਏ ਲੀਟਰ ਅਤੇ ਮੁੰਬਈ 'ਚ 80.10 ਰੁਪਏ ਲੀਟਰ ਦੇ ਉੱਚ ਪੱਧਰ 'ਤੇ ਸੀ।

16 ਅਗਸਤ ਨੂੰ ਵਧੀ ਸੀ ਈਂਧਨ ਦੀ ਕੀਮਤ
ਈਂਧਨ ਦੀ ਕੀਮਤ 16 ਅਗਸਤ ਤੋਂ ਵਧਣੀ ਸ਼ੁਰੂ ਹੋਈ ਸੀ। 16 ਅਗਸਤ ਤੋਂ ਚਾਰ ਅਕਤੂਬਰ ਦੇ ਵਿਚਕਾਰ ਪੈਟਰੋਲ 6.86 ਰੁਪਏ ਜਦੋਂ ਕਿ ਡੀਜ਼ਲ 6.73 ਰੁਪਏ ਵਧਿਆ। ਸਰਕਾਰ ਨੇ ਚਾਰ ਅਕਤੂਬਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਉਤਪਾਦ ਟੈਕਸ 'ਚ 1.50-1.50 ਰੁਪਏ ਦੀ ਕਟੌਤੀ ਕੀਤੀ ਸੀ ਅਤੇ ਪੈਟਰੋਲੀਅਮ ਦਾ ਖੁਦਰਾ ਕੰਮ ਕਰਨ ਵਾਲੀਆਂ ਸਰਕਾਰੀ ਕੰਪਨੀਆਂ ਨੂੰ ਇਕ ਰੁਪਏ ਪ੍ਰਤੀ ਲੀਟਰ ਦਾ ਬੋਝ ਚੁੱਕਣ ਲਈ ਕਿਹਾ ਗਿਆ ਸੀ। ਇਸ ਦੇ ਬਾਅਦ ਪੰਜ ਅਕਤੂਬਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹਾਲਾਂਕਿ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਰਹਿਣ ਨਾਲ 17 ਅਕਤੂਬਰ ਨੂੰ ਦਿੱਲੀ 'ਚ ਪੈਟਰੋਲ 82.83 ਰੁਪਏ ਅਤੇ ਡੀਜ਼ਲ 75.69 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਸੀ। ਪਰ ਇਸ ਦੇ ਬਾਅਦ ਕੱਚੇ ਤੇਲ ਦੀ ਕੀਮਤ ਡਿੱਗਣ ਅਤੇ ਰੁਪਏ 'ਚ ਸੁਧਾਰ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਖੁਦਰਾ ਕੀਮਤਾਂ 'ਚ ਗਿਰਾਵਟ ਰਹੀ। ਢਾਈ ਮਹੀਨੇ ਦੇ ਦੌਰਾਨ ਪੈਟਰੋਲ ਸਿਰਫ ਇਕ ਦਿਨ (18 ਦਸੰਬਰ ਨੂੰ) ਨੂੰ 10 ਪੈਸੇ ਵਧਿਆ ਜਦੋਂਕਿ ਡੀਜ਼ਲ 17 ਅਤੇ 18 ਦਸੰਬਰ ਨੂੰ ਕ੍ਰਮਵਾਰ ਨੌ ਅਤੇ ਸੱਤ ਪੈਸੇ ਵਧਿਆ। ਉਦਯੋਗ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਅਨੁਮਾਨ ਮੁਤਾਬਕ ਅਗਲੇ ਕੁਝ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੇ ਖੁਦਰਾ ਮੁੱਲ 'ਚ ਕੁਝ ਹੋਰ ਗਿਰਾਵਟ ਹੋ ਸਕਦੀ ਹੈ।

ਦੇਸ਼ ਦੇ ਐਲੂਮੀਨੀਅਮ ਕਬਾੜ ਦਾ ਆਯਾਤ 22 ਫੀਸਦੀ ਵਧਿਆ
NEXT STORY