ਨਵੀਂ ਦਿੱਲੀ — ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਸਾਲ ਲੋਕਾਂ ਨੂੰ ਝਟਕੇ ਦੇਣ ਤੋਂ ਬਾਅਦ ਸਾਲ 2018 ਦੇ ਆਖਰੀ ਦਿਨ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ। ਸੋਮਵਾਰ ਯਾਨੀ ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 20 ਪੈਸੇ ਪ੍ਰਤੀ ਲਿਟਰ ਦੀ ਕਮੀ ਦਰਜ ਕੀਤੀ ਜਿਸ ਤੋਂ ਬਾਅਦ ਇਥੇ ਪੈਟਰੋਲ ਦੀ ਕੀਮਤ 68.84 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਡੀਜ਼ਲ ਦੀ ਤਾਂ ਡੀਜ਼ਲ ਦੀ ਕੀਮਤ ਵਿਚ 23 ਪੈਸੇ ਦੀ ਕਮੀ ਆਈ ਹੈ ਜਿਸ ਤੋਂ ਬਾਅਦ ਦਿੱਲੀ 'ਚ ਪੈਟਰੋਲ ਦੀ ਕੀਮਤ ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ।
ਦੇਸ਼ ਦੇ ਚਾਰ ਵੱਡੇ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 68.84 62.86
ਮੁੰਬਈ 74.47 65.76
ਕੋਲਕਾਤਾ 70.96 64.61
ਚੇਨਈ 71.41 66.35
ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਸ਼ਹਿਰ ਪੈਟਰੋਲ ਡੀਜ਼ਲ
ਜਲੰਧਰ 73.80 62.84
ਲੁਧਿਆਣਾ 74.27 63.24
ੱਅੰਮ੍ਰਿਤਸਰ 74.41 63.37
ਬਠਿੰਡਾ 73.64 62.69
ਪਟਿਆਲਾ 74.20 63.18
ਚੰਡੀਗੜ੍ਹ 65.09 59.85
ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਤਵਾਰ ਨੂੰ ਵੀ ਕਟੌਤੀ ਦਰਜ ਕੀਤੀ ਗਈ ਅਤੇ ਇਹ ਸਾਲ ਦੇ ਸਭ ਤੋਂ ਘੱਟੋ-ਘੱਟ ਪੱਧਰ 'ਤੇ ਪਹੁੰਚ ਗਈ ਸੀ। ਕੱਚੇ ਤੇਲ ਦੀਆਂ ਲਗਾਤਾਰ ਡਿੱਗ ਰਹੀਆਂ ਕੀਮਤਾਂ 'ਚ ਕਰੀਬ 23 ਪੈਸੇ ਦੀ ਕਟੌਤੀ ਹਈ ਸੀ। ਐਤਵਾਰ ਨੂੰ ਦਿੱਲੀ ਵਿਚ ਇਕ ਲਿਟਰ ਪੈਟਰੋਲ ਦੀ ਕੀਮਤ 69.04 ਰੁਪਏ ਅਤੇ ਡੀਜ਼ਲ ਦੀ ਕੀਮਤ 63.09 ਰੁਪਏ ਸੀ। ਪੈਟਰੋਲ ਦੀ ਕੀਮਤ 22 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 23 ਪੈਸੇ ਪ੍ਰਤੀ ਲਿਟਰ ਘੱਟ ਹੋਈ ਸੀ।
ਰੇਲਵੇ ਇਸ ਤਰ੍ਹਾਂ ਨਾਲ ਕੰਪਨੀਆਂ ਨੂੰ ਵਿਗਿਆਪਨ ਦੇ ਦੇਵੇਗੀ ਮੌਕਾ
NEXT STORY