ਨਵੀਂ ਦਿੱਲੀ - ਭਾਰਤ ਆਪਣੀਆਂ ਬੰਦਰਗਾਹਾਂ ਦੀ ਕਾਰਗੋ ਹੈਂਡਲਿੰਗ ਸਮਰੱਥਾ ਨੂੰ ਚਾਰ ਗੁਣਾ ਵਧਾ ਕੇ 10,000 ਮਿਲੀਅਨ ਟਨ ਪ੍ਰਤੀ ਸਾਲ (mtpa) ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ।
ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਆਪਕ ਪੋਰਟ ਮਾਸਟਰ ਪਲਾਨ ਭਾਰਤ ਦੀ ਆਜ਼ਾਦੀ ਦੇ 100 ਸਾਲਾਂ ਦੇ ਨਾਲ 2047 ਤੱਕ ਪ੍ਰਾਪਤ ਕੀਤੇ ਜਾਣ ਵਾਲੇ ਟੀਚੇ ਨੂੰ ਦਰਸਾਏਗਾ।
ਭਾਰਤ ਕੋਲ 12 ਮੁੱਖ ਬੰਦਗਾਹਾਂ ਹਨ ਅਤੇ ਇਸ ਦੇ ਨਾਲ ਹੀ 78 ਹੋਰ ਆਮ ਬੰਦਰਗਾਹਾਂ ਹਨ । ਮੁੱਖ ਬੰਦਰਗਾਹਾਂ ਦੀ ਸਮਰੱਥਾ 1,597.59 MTPA ਹੈ। ਇਸ ਦੇ ਨਾਲ ਹੀ ਬਾਕੀ ਦੀਆਂ 78 ਬੰਦਰਗਾਹਾਂ ਦੀ ਆਵਾਜਾਈ ਦੀ ਸਮਰੱਥਾ 1,007.40 MTPA ਹੈ। ਇਸ ਹਿਸਾਬ ਨਾਲ ਦੇਸ਼ ਦੀਆਂ ਬੰਦਗਾਹਾਂ ਦੀ ਸਮਰੱਥਾ 2,604.40 MTPA ਹੀ ਬਣਦੀ ਹੈ।
ਭਾਰਤ ਦੀ ਯੋਜਨਾ ਇਨ੍ਹਾਂ ਬੰਦਰਗਾਹਾਂ ਦੀ ਸਮਰੱਥਾ ਵਧਾ ਕੇ 10,000 MTPA ਕਰਨ ਦੀ ਹੈ। ਇਸ ਯੋਜਨਾ ਨੂੰ ਪੂਰਾ ਕਰਨ ਲਈ ਸਾਲ 2047 ਤੱਕ ਦਾ ਵਿਜਨ ਤਿਆਰ ਕੀਤਾ ਜਾ ਰਿਹਾ ਹੈ।
ਇਸ ਸਾਲ ਅਪ੍ਰੈਲ ਮਹੀਨੇ ਵਿਚ ਸ਼ਿਪਿੰਗ ਮੰਤਰੀ ਨੇ ਇਸ ਵਿਜਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ਤੋਂ ਸਾਲ 2035 ਤੱਕ ਲਈ ਬੰਦਰਗਾਹਾਂ ਦੀ ਸਮਰੱਥਾ 3,500 MMTPA ਕਰਨ ਦਾ ਟੀਚਾ ਰੱਖਿਆ ਗਿਆ ਹੈ।
ਚੀਨ ਨੇ ਸਿੰਧ 'ਚ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਗਟਾਈ ਚਿੰਤਾ
NEXT STORY