ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਆਰਥਿਕ ਫੋਰਮ (WEF) ਦੇ ਦਾਵੋਸ ਏਜੰਡੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਤੋਂ ਬਾਅਦ ਦੁਨੀਆ ਦੀ ਬਹਾਲੀ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਇਸ ਫੋਰਮ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਕੋਰੋਨਾ ਦੇ ਇਸ ਮੁਸ਼ਕਲ ਸਮੇਂ ਕਈ ਸੁਧਾਰ ਕੀਤੇ, ਜਿਨ੍ਹਾਂ ਦਾ ਅਰਥ ਸ਼ਾਸਤਰੀ ਵੀ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਆਰਥਿਕ ਖੇਤਰ ਵਿੱਚ ਵੀ ਅੱਗੇ ਵੱਧ ਰਿਹਾ ਹੈ ਅਤੇ ਕੋਰੋਨਾ ਦੀ ਇੱਕ ਹੋਰ ਲਹਿਰ ਨਾਲ ਹੋਰ ਵੀ ਮਜ਼ਬੂਤੀ ਨਾਲ ਲੜ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦਾ ਉਤਸ਼ਾਹ ਹੈ ਅਤੇ 160 ਕਰੋੜ ਵੈਕਸੀਨ ਡੋਜ਼ ਦੇਣ ਦਾ ਭਰੋਸਾ ਵੀ ਹੈ।
ਇਹ ਵੀ ਪੜ੍ਹੋ : Bitcoin ਨਿਵੇਸ਼ਕਾਂ ਦਾ ਪਸੰਦੀਦਾ ਸਥਾਨ ਬਣਿਆ Puerto Rico, ਇਸ ਕਾਰਨ ਦੇ ਰਹੇ ਤਰਜੀਹ
ਭਾਰਤੀਆਂ ਦੀ ਨਵੀਂ ਤਕਨੀਕ ਅਪਣਾਉਣ ਦੀ ਸਮਰੱਥਾ, ਉੱਦਮਤਾ ਦੀ ਭਾਵਨਾ, ਉਹ ਹਰ ਗਲੋਬਲ ਸਾਥੀ ਨੂੰ ਨਵੀਂ ਊਰਜਾ ਦਿੰਦੇ ਹਨ। ਇਹ ਸਾਡੇ ਗਲੋਬਲ ਪਾਰਟਨਰ ਨੂੰ ਨਵੀਂ ਊਰਜਾ ਦੇ ਸਕਦੇ ਹਨ।
ਕ੍ਰਿਪਟੋਕਰੰਸੀ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਜ਼ਾਹਰ ਕੀਤੀ ਆਪਣੀ ਚਿੰਤਾ
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕ੍ਰਿਪਟੋਕਰੰਸੀ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ। ਉਨ੍ਹਾਂ ਕਿਹਾ "ਗਲੋਬਲ ਆਰਡਰ ਵਿੱਚ ਬਦਲਾਅ ਦੇ ਨਾਲ, ਸਾਡੇ ਸਾਹਮਣੇ ਚੁਣੌਤੀਆਂ ਵੀ ਵਧ ਰਹੀਆਂ ਹਨ.... ਇਸ ਦੀ ਇੱਕ ਹੋਰ ਉਦਾਹਰਨ ਕ੍ਰਿਪਟੋਕਰੰਸੀ ਹੈ। ਜਿਸ ਕਿਸਮ ਦੀ ਤਕਨਾਲੋਜੀ ਇਸ ਨਾਲ ਜੁੜੀ ਹੋਈ ਹੈ, ਇੱਕ ਦੇਸ਼ ਦੁਆਰਾ ਚੁੱਕੇ ਗਏ ਕਦਮ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਾਕਾਫੀ ਹੋਣਗੇ। ਸਾਨੂੰ ਸਾਰਿਆਂ ਨੂੰ ਇਸ ਬਾਰੇ ਠੋਸ ਕਦਮ ਚੁੱਕਣਾ ਪਵੇਗਾ। ਇਸ 'ਤੇ ਇਕਮਤ ਹੋਣਾ ਪਵੇਗਾ।
ਭਾਰਤ ਵਿਚ ਕ੍ਰਿਪਟੋ ਕਰੰਸੀ ਦੇ ਵੱਡੀ ਗਿਣਤੀ ਵਿਚ ਨਿਵੇਸ਼ਕ
ਭਾਰਤ ਵਿੱਚ ਅੰਦਾਜ਼ਨ 15 ਮਿਲੀਅਨ ਤੋਂ 20 ਮਿਲੀਅਨ ਕ੍ਰਿਪਟੋਕਰੰਸੀ ਨਿਵੇਸ਼ਕ ਹਨ ਜਿਨ੍ਹਾਂ ਦੀ ਉਦਯੋਗ ਦੇ ਅਨੁਮਾਨਾਂ ਅਨੁਸਾਰ ਲਗਭਗ ₹40,000 ਕਰੋੜ ($5.39 ਬਿਲੀਅਨ) ਦੀ ਕੁੱਲ ਕ੍ਰਿਪਟੋ ਹੋਲਡਿੰਗਜ਼ ਹੈ । ਇਹ ਦੱਸਦੇ ਹੋਏ ਕਿ ਭਾਰਤ ਅੱਜ ਆਪਣੀਆਂ ਨੀਤੀਆਂ ਨੂੰ ਨਾ ਸਿਰਫ ਮੌਜੂਦਾ, ਸਗੋਂ ਅਗਲੇ 25 ਸਾਲਾਂ ਦੀਆਂ ਜ਼ਰੂਰਤਾਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਪੀਐਮ ਮੋਦੀ ਨੇ ਕਿਹਾ ਕਿ ਵਿਕਾਸ ਦਾ ਇਹ ਦੌਰ 'ਹਰੇ ਅਤੇ ਸਾਫ਼' ਦੇ ਨਾਲ-ਨਾਲ 'ਟਿਕਾਊ ਅਤੇ ਭਰੋਸੇਮੰਦ' ਹੋਵੇਗਾ।'
ਇਹ ਵੀ ਪੜ੍ਹੋ : ਫਰੈਸ਼ਰਸ ਲਈ ਖੁਸ਼ਖਬਰੀ: TCS ਇਸ ਸਾਲ 1 ਲੱਖ ਤੋਂ ਵੱਧ ਕਰਮਚਾਰੀਆਂ ਦੀ ਕਰੇਗੀ ਨਿਯੁਕਤੀ
ਧਿਆਨ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਡਨੀ ਡਾਇਲਾਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਬਿਟਕੁਆਇਨ ਵਰਗੀਆਂ ਕ੍ਰਿਪਟੋਕਰੰਸੀਜ਼ ਨੂੰ ਗਲਤ ਹੱਥਾਂ 'ਚ ਨਹੀਂ ਆਉਣਾ ਚਾਹੀਦਾ। ਦੱਸ ਦਈਏ ਕਿ ਪਿਛਲੇ ਮਹੀਨੇ ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਸਮਿਟ ਫਾਰ ਡੈਮੋਕਰੇਸੀ 'ਚ ਕਿਹਾ ਸੀ ਕਿ ਸੋਸ਼ਲ ਮੀਡੀਆ ਅਤੇ ਕ੍ਰਿਪਟੋਕਰੰਸੀ ਵਰਗੀਆਂ ਉਭਰਦੀਆਂ ਤਕਨੀਕਾਂ ਲਈ ਗਲੋਬਲ ਨਿਯਮ ਬਣਾਉਣ ਲਈ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ ਨਾ ਕਿ ਇਸ ਨੂੰ ਕਮਜ਼ੋਰ ਕਰਨ ਲਈ।
ਜ਼ਿਕਰਯੋਗ ਹੈ ਕਿ ਕ੍ਰਿਪਟੋਕਰੰਸੀ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ ਇਕਮਤ ਨਹੀਂ ਹਨ। ਇਸ ਦਰਮਿਆਨ ਕੁਝ ਦੇਸ਼ ਇਸ ਨੂੰ ਆਪਣੀ ਆਰਥਿਕਤਾ ਲਈ ਖਤਰਾ ਦੱਸ ਰਹੇ ਹਨ ਅਤੇ ਕੁਝ ਦੇਸ਼ ਇਸ ਨੂੰ ਖੁੱਲ੍ਹ ਕੇ ਆਪਣਾ ਰਹੇ ਹਨ। ਹਾਲਾਂਕਿ ਇਸ ਨੂੰ ਸਮਰਥਨ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਇਸ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਨੂੰ ਇਸ ਨੂੰ ਲੈ ਕੇ ਠੋਸ ਕਦਮ ਚੁੱਕਣ ਜਾਂ ਇਕਮਤ ਹੋਣ ਦੀ ਅਪੀਲ ਕਰ ਚੁੱਕੇ ਹਨ। ਪਾਕਿਸਤਾਨ ,ਚੀਨ ਅਤੇ ਭਾਰਤ ਇਸ ਨੂੰ ਕਾਨੂੰਨੀ ਤੌਰ ਤੇ ਮਾਨਤਾ ਨਹੀਂ ਦੇ ਰਹੇ ਹਨ।
ਇਹ ਵੀ ਪੜ੍ਹੋ : ਭਾਰਤੀ ਅਰਬਪਤੀਆਂ ਦੀ ਗਿਣਤੀ ਵਧੀ, ਗੌਤਮ ਅਡਾਨੀ ਦੀ ਜਾਇਦਾਦ 'ਚ ਹੋਇਆ ਜ਼ਬਰਦਸਤ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਦੀ ਸੇਬ ਬਰਾਮਦ 82 ਫ਼ੀਸਦੀ ਵਧੀ, ਦਰਾਮਦ ’ਚ 3.8 ਫ਼ੀਸਦੀ ਦਾ ਵਾਧਾ : ਵਣਜ ਮੰਤਰਾਲਾ
NEXT STORY