ਨਵੀਂ ਦਿੱਲੀ- ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਖਾਤਾਧਾਰਕਾਂ ਨੂੰ ਹੁਣ ਬਚਤ ਖਾਤੇ 'ਤੇ ਘੱਟ ਰਿਟਰਨ ਮਿਲੇਗਾ। ਇਹ ਇਸ ਲਈ ਹੈ ਕਿਉਂਕਿ ਪੀ. ਐੱਨ. ਬੀ. ਨੇ 1 ਸਤੰਬਰ 2021 ਤੋਂ ਬਚਤ ਖਾਤੇ ਦੀ ਵਿਆਜ ਦਰ ਵਿਚ ਕਟੌਤੀ ਕੀਤੀ ਹੈ। ਇਹ ਜਾਣਕਾਰੀ ਬੈਂਕ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਗਈ ਹੈ।
ਪੰਜਾਬ ਨੈਸ਼ਨਲ ਬੈਂਕ ਦੀ ਨਵੀਂ ਵਿਆਜ ਦਰ 2.90 ਫੀਸਦੀ ਸਾਲਾਨਾ ਹੋਵੇਗੀ, ਜੋ 1 ਸਤੰਬਰ ਤੋਂ ਲਾਗੂ ਹੋ ਗਈ ਹੈ। ਹੁਣ ਤੱਕ ਪੀ. ਐੱਨ. ਬੀ. ਬਚਤ ਖਾਤਿਆਂ ਲਈ ਵਿਆਜ ਦਰ 3 ਫ਼ੀਸਦੀ ਸਾਲਾਨਾ ਸੀ।
ਪੀ. ਐੱਨ. ਬੀ. ਦੇਸ਼ ਦਾ ਦੂਜਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੈ। ਮੌਜੂਦਾ ਸਮੇਂ ਓਰੀਐਂਟਲ ਬੈਂਕ ਆਫ਼ ਕਾਮਰਸ (ਓ. ਬੀ. ਸੀ.) ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ (ਯੂ. ਬੀ. ਆਈ.) ਵੀ ਪੰਜਾਬ ਨੈਸ਼ਨਲ ਬੈਂਕ ਦਾ ਹਿੱਸਾ ਹਨ। ਇਨ੍ਹਾਂ ਦੋਵਾਂ ਬੈਂਕਾਂ ਨੂੰ 1 ਅਪ੍ਰੈਲ 2020 ਤੋਂ ਪੀ. ਐੱਨ. ਬੀ. ਵਿਚ ਮਿਲਾ ਦਿੱਤਾ ਗਿਆ ਹੈ। ਇਸ ਲਈ ਹੁਣ ਓਰੀਐਂਟਲ ਬੈਂਕ ਆਫ਼ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦੀਆਂ ਸ਼ਾਖਾਵਾਂ ਪੀ. ਐੱਨ. ਬੀ. ਦੀਆਂ ਸ਼ਾਖਾਵਾਂ ਵਜੋਂ ਕੰਮ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਨੇ ਪਹਿਲੀ ਅਗਸਤ ਨੂੰ ਫਿਕਸਡ ਡਿਪਾਜ਼ਿਟ ਦਰਾਂ ਵਿਚ ਕਟੌਤੀ ਕੀਤੀ ਸੀ। ਪੀ. ਐੱਨ. ਬੀ. ਇਸ ਸਮੇਂ ਐੱਫ. ਡੀ. 'ਤੇ ਜਨਰਲ ਪਬਲਿਕ ਨੂੰ 2.9 ਫ਼ੀਸਦੀ ਤੋਂ 5.29 ਫ਼ੀਸਦੀ ਤੱਕ ਵਿਆਜ ਦੇ ਰਿਹਾ ਹੈ। ਉੱਥੇ ਹੀ, ਸੀਨੀਅਰ ਸਿਟੀਜ਼ਨਸ ਲਈ ਇਹ 3.4 ਫ਼ੀਸਦੀ ਤੋਂ 5.75 ਫ਼ੀਸਦੀ ਵਿਚਕਾਰ ਹੈ।
‘ਅਗਸਤ ’ਚ ਆਟੋਮੋਬਾਇਲ ਕੰਪਨੀਆਂ ਦੀ ਗ੍ਰੋਥ ਵਧੀ’
NEXT STORY