ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ 'ਤੇ ਪਿਛਲੇ 13 ਦਿਨਾਂ ਤੋਂ ਮਿਲ ਰਹੀ ਰਾਹਤ ਬੁੱਧਵਾਰ ਨੂੰ ਵੀ ਬਣੀ ਹੋਈ ਹੈ। ਬੁੱਧਵਾਰ ਨੂੰ ਈਂਧਨ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਈਂਧਨ ਦੀਆਂ ਕੀਮਤਾਂ 'ਚ ਇਹ ਰਾਹਤ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਆਉਣ ਤੋਂ ਬਾਅਦ ਮਿਲੀ ਹੈ।
ਬੁੱਧਵਾਰ ਨੂੰ ਦਿੱਲੀ 'ਚ ਇਕ ਲੀਟਰ ਪੈਟਰੋਲ ਤੁਹਾਨੂੰ ਕੱਲ ਦੀ ਕੀਮਤ 'ਤੇ ਹੀ ਮਿਲ ਰਿਹਾ ਹੈ। ਇਥੇ ਪੈਟਰੋਲ ਦੀ ਕੀਮਤ ਬੁੱਧਵਾਰ ਨੂੰ 79.55 ਰੁਪਏ ਪ੍ਰਤੀ ਲੀਟਰ 'ਤੇ ਬਣੀ ਹੋਈ ਹੈ।
ਉੱਧਰ ਡੀਜ਼ਲ ਦੀ ਕੀਮਤ ਵੀ 73.78 ਰੁਪਏ ਪ੍ਰਤੀ ਲੀਟਰ 'ਤੇ ਹੈ। ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਪੈਟਰੋਲ 7 ਪੈਸੇ ਸਸਤਾ ਹੋਇਆ ਸੀ। ਡੀਜ਼ਲ ਦੀਆਂ ਕੀਮਤਾਂ 'ਤ ਵੀ ਕਮੀ ਆਈ ਸੀ।
ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੀ ਗੱਲ ਕਰੀਏ ਤਾਂ ਇਥੇ ਮੰਗਲਵਾਰ ਨੂੰ ਪੈਟਰੋਲ 20 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਸੀ। ਇਸ ਕਟੌਤੀ ਦੇ ਨਾਲ ਇਥੇ ਪੈਟਰੋਲ 85.04 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਪਹੁੰਚ ਗਿਆ ਸੀ।
ਡੀਜ਼ਲ ਦੀ ਗੱਲ ਕਰੀਏ ਤਾਂ ਇਹ ਵੀ 8 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਸੀ ਇਸ ਕਟੌਤੀ ਦੇ ਨਾਲ ਇਹ 77.32 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਪਹੁੰਚ ਗਿਆ ਸੀ। ਬੁੱਧਵਾਰ ਨੂੰ ਵੀ ਇਥੇ ਪੈਟਰੋਲ ਅਤੇ ਡੀਜ਼ਲ ਮੰਗਲਵਾਰ ਨੂੰ ਹੀ ਕੀਮਤਾਂ 'ਤੇ ਮਿਲ ਰਿਹਾ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਜਾਰੀ ਹੈ। ਇਸ ਦਾ ਸਿੱਧਾ ਫਾਇਦਾ ਘਰੇਲੂ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਦੇ ਤੌਰ 'ਤੇ ਮਿਲਿਆ ਹੈ।
ਦੀਵਾਲੀ 'ਤੇ ਮਾਰੂਤੀ ਦਾ ਤੋਹਫਾ, 75 ਹਜ਼ਾਰ ਰੁਪਏ ਤਕ ਸਸਤੀ ਮਿਲ ਰਹੀ ਕਾਰ
NEXT STORY