ਨਵੀਂ ਦਿੱਲੀ—ਦਿੱਗਜ ਨਿਵੇਸ਼ ਰਾਕੇਸ਼ ਝੁਨਝੁਨਵਾਲਾ ਨੇ ਯੈੱਸ ਬੈਂਕ 'ਚ ਭਾਰੀ ਨਿਵੇਸ਼ ਕੀਤਾ ਹੈ। ਇਸ ਨਿਵੇਸ਼ ਦੇ ਬਾਅਦ ਬੈਂਕ ਦੇ ਸ਼ੇਅਰਾਂ 'ਚ ਮੰਗਲਵਾਰ ਨੂੰ ਕਾਰੋਬਾਰ ਦੇ ਦੌਰਾਨ ਕਰੀਬ ਨੌ ਫੀਸਦੀ ਉਛਾਲ ਦੇਖਿਆ ਗਿਆ ਹੈ। ਖਬਰਾਂ ਮੁਤਾਬਕ ਝੁਨਝੁਨਵਾਲਾ ਨੇ ਸ਼ੇਅਰ ਬਾਜ਼ਾਰ 'ਚ ਬੈਂਕ ਦੇ ਕਰੀਬ 1.3 ਕਰੋੜ ਸ਼ੇਅਰ ਕਰੀਬ 87 ਕਰੋੜ ਰੁਪਏ 'ਚ ਖਰੀਦੇ ਹਨ।
ਸ਼ੇਅਰਾਂ 'ਚ 8.77 ਫੀਸਦੀ ਦਾ ਉਛਾਲ
ਸਵੇਰੇ ਦੇ ਕਾਰੋਬਾਰ 'ਚ ਬੈਂਕ ਸ਼ੇਅਰ ਬੀ.ਐੱਸ.ਈ. 'ਤੇ ਕਰੀਬ 8.77 ਫੀਸਦੀ ਉਛਾਲ ਦੇ ਨਾਲ 71.90 ਰੁਪਏ ਪ੍ਰਤੀ 'ਤੇ ਪਹੁੰਚ ਗਏ। ਇਹ ਦੁਪਿਹਰ ਤੱਕ ਦੇ ਕਾਰੋਬਾਰ 'ਚ ਦਿਨ ਭਰ ਦਾ ਉਪਰੀ ਪੱਧਰ ਹੈ। ਬੀ.ਐੱਸ.ਈ. 'ਤੇ ਬੈਂਕ ਦੇ ਸ਼ੇਅਰਾਂ ਨੇ ਦਿਨ ਭਰ ਦੇ ਕਾਰੋਬਾਰ 'ਚ 72 ਰੁਪਏ ਦਾ ਉਪਰੀ ਪੱਧਰ ਛੂਹਿਆ।
1,29,50,000 ਸ਼ੇਅਰ ਖਰੀਦੇ
ਬੀ.ਐੱਸ.ਈ. 'ਤੇ ਉਪਲੱਬਧ ਅੰਕੜਿਆਂ ਮੁਤਾਬਕ ਝੁਨਝੁਨਵਾਲਾ ਨੇ ਬੈਂਕ ਦੇ 1,29,50,000 ਸ਼ੇਅਰ ਖਰੀਦੇ। ਇਹ ਸ਼ੇਅਰ ਬੈਂਕ ਦੀ 0.5 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਇਹ ਸ਼ੇਅਰ 67.1 ਰੁਪਏ ਦੇ ਔਸਤ ਮੁੱਲ 'ਤੇ ਖਰੀਦੇ ਗਏ। ਇਸ ਤਰ੍ਹਾਂ ਨਾਲ ਕੁੱਲ ਸੌਦਾ ਕਰੀਬ 86.89 ਕਰੋੜ ਰੁਪਏ ਦਾ ਹੋਇਆ।
ਹੁਣ ਮਿੰਟਾਂ 'ਚ ਬਣੇਗਾ ਪੈਨ ਕਾਰਡ, ਆਮਦਨ ਟੈਕਸ ਵਿਭਾਗ ਲਿਆ ਰਿਹੈ ਨਵੀਂ ਸਰਵਿਸ
NEXT STORY