ਮੁੰਬਈ-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਅਗਲੇ ਹਫਤੇ ਸੂਖਮ, ਲਘੂ ਤੇ ਮਝੌਲੇ ਅਦਾਰਿਆਂ (ਐੱਮ. ਐੱਸ. ਐੱਮ. ਈ.) ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਦੇ ਪ੍ਰਤੀਨਿਧੀਆਂ ਨਾਲ ਬੈਠਕ ਕਰਨਗੇ। ਇਕ ਦਿਨ ਪਹਿਲਾਂ ਹੀ ਕੇਂਦਰੀ ਬੈਂਕ ਨੇ ਐੱਮ. ਐੱਸ. ਐੱਮ. ਈ. ਖੇਤਰ ਲਈ ਕਰਜ਼ੇ ਦੇ ਮੁੜਗਠਨ ਦੀ ਸਹੂਲਤ ਦਾ ਐਲਾਨ ਕੀਤਾ ਹੈ।
ਰਿਜ਼ਰਵ ਬੈਂਕ ਬੋਰਡ ਦੀ 19 ਨਵੰਬਰ 2018 ਨੂੰ ਹੋਈ ਮਹੱਤਵਪੂਰਨ ਬੈਠਕ 'ਚ ਐੱਮ. ਐੱਸ. ਐੱਮ. ਈ. ਦੀ ਦਬਾਅ ਵਾਲੀ ਸਟੈਂਡਰਡ ਏਸੈੱਟਸ ਦੇ ਮੁੜਗਠਨ ਯੋਜਨਾ ਦੀ ਸਮੀਖਿਆ ਦਾ ਸੁਝਾਅ ਦਿੱਤਾ ਗਿਆ ਸੀ। ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਅਤੇ ਰਿਹਾਇਸ਼ੀ ਵਿੱਤੀ ਕੰਪਨੀਆਂ 'ਚ ਨਕਦੀ ਸੰਕਟ ਉਸ ਸਮੇਂ ਉੱਭਰ ਕੇ ਸਾਹਮਣੇ ਆਇਆ, ਜਦੋਂ ਆਈ. ਐੱਲ. ਐਂਡ ਐੱਫ. ਐੱਸ. ਕਈ ਕਰਜ਼ਾ ਦੇਣਦਾਰੀਆਂ ਦਾ ਸਮੇਂ 'ਤੇ ਭੁਗਤਾਨ ਨਹੀਂ ਕਰ ਸਕਿਆ। ਇਹ ਦੇਸ਼ ਦੇ ਸਭ ਤੋਂ ਵੱਡੇ ਗੈਰ-ਬੈਂਕਿੰਗ ਵਿੱਤੀ ਸੰਸਥਾਨਾਂ 'ਚੋਂ ਇਕ ਹੈ।
ਨਵੇਂ ਸਾਲ 'ਚ PF 'ਤੇ ਜ਼ਿਆਦਾ ਵਿਆਜ਼ ਦੇਣ ਦੀ ਤਿਆਰੀ
NEXT STORY