ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕੰਟੈਕਟਲੈੱਸ ਪੇਮੈਂਟ ਨੂੰ ਉਤਸ਼ਾਹਤ ਕਰਨ ਲਈ ਵੱਡਾ ਫ਼ੈਸਲਾ ਕੀਤਾ ਹੈ। ਆਰ. ਬੀ. ਆਈ. ਨੇ ਕੰਟੈਕਟਲੈੱਸ ਪੇਮੈਂਟ ਦੀ ਲਿਮਟ 2,000 ਰੁਪਏ ਤੋਂ ਵਧਾ ਕੇ 5,000 ਰੁਪਏ ਕਰ ਦਿੱਤੀ ਹੈ, ਜੋ 1 ਜਨਵਰੀ 2021 ਤੋਂ ਲਾਗੂ ਹੋ ਜਾਏਗੀ।
ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਸਮੇਂ ਕੰਟੈਕਟਲੈੱਸ ਪੇਮੈਂਟਸ ਬਹੁਤ ਅਹਿਮ ਹੈ। ਇਸ ਨਾਲ ਭੁਗਤਾਨ ਵੀ ਸੁਰੱਖਿਅਤ ਰਹਿੰਦਾ ਹੈ।
ਇਹ ਵੀ ਪੜ੍ਹੋ- RTGC ਸੁਵਿਧਾ ਕੁਝ ਦਿਨਾਂ 'ਚ ਕਰ ਦਿੱਤੀ ਜਾਏਗੀ 24 ਘੰਟੇ : RBI ਗਵਰਨਰ
ਵੀਜ਼ਾ ਕਾਰਡ ਦੇ ਭਾਰਤ ਤੇ ਦੱਖਣੀ ਏਸ਼ੀਆ ਦੇ ਗਰੁੱਪ ਕੰਟਰੀ ਮੈਨੇਜੇਰ ਟੀ. ਆਰ. ਰਾਮਚੰਦਰਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਆਉਣ ਤੋਂ ਬਾਅਦ ਲੋਕ ਨਕਦ ਦੀ ਜਗ੍ਹਾ ਡਿਜੀਟਲ ਭੁਗਤਾਨ ਨੂੰ ਤਰਜੀਹ ਦੇ ਰਹੇ ਹਨ। ਰੋਜ਼ਾਨਾ ਦੀ ਖਰੀਦਦਾਰੀ ਲਈ ਗਾਹਕ ਕੰਟੈਕਟਲੈੱਸ ਪੇਮੈਂਟ ਦਾ ਇਸਤੇਮਾਲ ਕਰ ਰਹੇ ਹਨ, ਅਜਿਹੇ 'ਚ ਲਿਮਟ ਵਧਾਉਣ ਨਾਲ ਇਸ ਪ੍ਰਕਿਰਿਆ 'ਚ ਤੇਜ਼ੀ ਆਏਗੀ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਇਸ ਸਰਕਾਰੀ ਬੈਂਕ ਨੇ ਐੱਫ. ਡੀ. ਦਰਾਂ 'ਚ ਕੀਤਾ ਇੰਨਾ ਵਾਧਾ
ਰਿਜ਼ਰਵ ਬੈਂਕ ਦੇ ਇਸ ਫ਼ੈਸਲੇ ਨੂੰ ਲੈ ਕੇ ਐੱਨ. ਪੀ. ਸੀ. ਆਈ. ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਦਿਲੀਪ ਅਸਬੇ ਦਾ ਕਹਿਣਾ ਹੈ ਕਿ ਇਹ ਇਕ ਸਵਾਗਤ ਕਰਨ ਲਾਇਕ ਫ਼ੈਸਲਾ ਹੈ। ਇਸ ਨਾਲ ਔਸਤ ਲੈਣ-ਦੇਣ ਦੇ ਮੁੱਲ 'ਚ ਵੀ ਉਛਾਲ ਆਵੇਗਾ ਅਤੇ ਜ਼ਿਆਦਾ ਲੋਕ ਡਿਜੀਟਲ ਪੇਮੈਂਟ ਨੂੰ ਤਰਜੀਹ ਦੇਣਗੇ। ਇਸ ਤਰ੍ਹਾਂ ਦੇ ਫ਼ੈਸਲੇ ਨਾਲ ਅਸੀਂ ਕੈਸ਼ਲੈੱਸ ਇਕਨੋਮੀ ਵੱਲ ਤੇਜ਼ੀ ਨਾਲ ਅੱਗੇ ਵਧਾਂਗੇ।
ਇਹ ਵੀ ਪੜ੍ਹੋ- 2021 'ਚ 45 ਡਾਲਰ 'ਤੇ ਆ ਸਕਦਾ ਹੈ ਬ੍ਰੈਂਟ ਕਰੂਡ : ਫਿਚ ਰੇਟਿੰਗਜ਼
ਬਜਟ 2021 : ਖਾਦ ਇੰਡਸਟਰੀ ਦੀ ਕੱਚੇ ਮਾਲ 'ਤੇ ਡਿਊਟੀ ਘਟਾਉਣ ਦੀ ਮੰਗ
NEXT STORY