ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੱਡੇ ਮੁੱਲ ਦੇ ਲੈਣ-ਦੇਣ ਲਈ ਵਰਤੀ ਜਾਂਦੀ ਆਰ. ਟੀ. ਜੀ. ਐੱਸ. ਪ੍ਰਣਾਲੀ ਅਗਲੇ ਕੁਝ ਦਿਨਾਂ 'ਚ ਹਰ ਦਿਨ ਲਈ 24 ਘੰਟੇ ਉਪਲਬਧ ਕਰਾ ਦਿੱਤੀ ਜਾਵੇਗੀ।
ਮੌਜੂਦਾ ਸਮੇਂ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਮਹੀਨੇ ਦੇ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੀ 'ਰੀਅਲ ਟਾਈਮ ਗ੍ਰਾਸ ਸੈਟੇਲਮੈਂਟ (ਆਰ. ਟੀ. ਜੀ. ਸੀ.) ਉਪਲਬਧ ਹੁੰਦੀ ਹੈ। ਹੁਣ ਜਲਦ ਹੀ ਗਾਹਕ ਸਾਲ ਭਰ 'ਚ ਕਦੇ ਵੀ ਕਿਸੇ ਵੀ ਸਮੇਂ ਫੰਡ ਟਰਾਂਸਫਰ ਕਰ ਸਕਣਗੇ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਇਸ ਸਰਕਾਰੀ ਬੈਂਕ ਨੇ ਐੱਫ. ਡੀ. ਦਰਾਂ 'ਚ ਕੀਤਾ ਇੰਨਾ ਵਾਧਾ
ਆਰ. ਟੀ. ਜੀ. ਸੀ. ਵੱਡੇ ਮੁੱਲ ਦੇ ਫੰਡ ਦੇ ਤਤਕਾਲ ਟਰਾਂਸਫਰ ਲਈ ਹੈ, ਜਦੋਂ ਕਿ ਐੱਨ. ਈ. ਐੱਫ. ਟੀ. ਦੀ ਵਰਤੋਂ 2 ਲੱਖ ਰੁਪਏ ਤੱਕ ਦੇ ਫੰਡ ਟਰਾਂਸਫਰ ਲਈ ਕੀਤੀ ਜਾਂਦੀ ਹੈ। ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.) ਪ੍ਰਣਾਲੀ ਦਸੰਬਰ 2019 ਤੋਂ 24x7x365 ਉਪਲਬਧ ਕਰਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਜੁਲਾਈ 2019 ਤੋਂ ਆਰ. ਬੀ. ਆਈ. ਨੇ ਐੱਨ. ਈ. ਐੱਫ. ਟੀ. ਜ਼ਰੀਏ ਲੈਣ-ਦੇਣ 'ਤੇ ਚਾਰਜ ਹਟਾ ਦਿੱਤੇ ਸਨ, ਤਾਂ ਜੋ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕੀਤਾ ਜਾ ਸਕੇ। ਗੌਰਤਲਬ ਹੈ ਕਿ ਆਰ. ਟੀ. ਜੀ. ਐੱਸ. ਦਾ ਇਸਤੇਮਾਲ ਘੱਟੋ-ਘੱਟ 2 ਲੱਖ ਰੁਪਏ ਦੇ ਫੰਡ ਟਰਾਂਸਫਰ ਲਈ ਕੀਤਾ ਜਾਂਦਾ ਹੈ, ਮੌਜੂਦਾ ਸਮੇਂ ਬੈਂਕਾਂ ਨੇ ਇਸ ਦੀ ਉੱਪਰੀ ਹੱਦ 10 ਲੱਖ ਰੁਪਏ ਨਿਰਧਾਰਤ ਕੀਤੀ ਹੋਈ ਹੈ। ਉੱਥੇ ਹੀ, ਜਨਵਰੀ ਤੋਂ ਕੰਟੈਕਟਲੈੱਸ ਕਾਰਡ ਜ਼ਰੀਏ ਇਕ ਵਾਰ 'ਚ 5,000 ਰੁਪਏ ਤਕ ਦਾ ਭੁਗਤਾਨ ਕੀਤਾ ਜਾ ਸਕੇਗਾ, ਜਿਸ ਦੀ ਮੌਜੂਦਾ ਸਮੇਂ 2,000 ਰੁਪਏ ਲਿਮਟ ਹੈ।
ਇਹ ਵੀ ਪੜ੍ਹੋ- HDFC ਬੈਂਕ ਦੇ ਨਵੇਂ ਕ੍ਰੈਡਿਟ ਕਾਰਡ ਲਈ ਕਰਨਾ ਪੈ ਸਕਦੈ ਇੰਨਾ ਲੰਮਾ ਇੰਤਜ਼ਾਰ
► ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਦੇ RBI ਦੇ ਇਸ ਕਦਮ ਨੂੰ ਕਿਵੇਂ ਦੇਖਦੇ ਹੋ ਤੁਸੀਂ, ਕੁਮੈਂਟ ਬਾਕਸ 'ਚ ਕਰੋ ਟਿਪਣੀ
ਦਸੰਬਰ ਤਿਮਾਹੀ 'ਚ 6.8 ਫ਼ੀਸਦੀ ਰਹਿ ਸਕਦੀ ਹੈ ਮਹਿੰਗਾਈ ਦਰ : RBI
NEXT STORY