ਮੁੰਬਈ — ਭਾਰਤੀ ਰਿਜ਼ਰਵ ਬੈਂਕ ਨੇ ਪ੍ਰਾਈਵੇਟ ਸੈਕਟਰ ਦੇ ਵੱਡੇ ਬੈਂਕ ਕੋਟਕ ਮਹਿੰਦਰਾ ਬੈਂਕ 'ਤੇ 2 ਕਰੋੜ ਦਾ ਜੁਰਮਾਨਾ ਲਗਾਇਆ ਹੈ। RBI ਦੇ ਨਿਰਦੇਸ਼ਾਂ ਦਾ ਪਾਲਣ ਨਾ ਕਰਨ ਦੇ ਕਾਰਨ ਕੋਟਕ ਮਹਿੰਦਰਾ ਬੈਂਕ 'ਤੇ ਜੁਰਮਾਨਾ ਲਗਾਇਆ ਗਿਆ ਹੈ। ਰਿਜ਼ਰਵ ਬੈਂਕ ਨੇ ਮਾਰਚ 'ਚ ਕੋਟਕ ਮਹਿੰਦਰਾ ਬੈਂਕ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਆਪਣੇ ਪ੍ਰਮੋਟਰਾਂ ਦੇ ਸ਼ੇਅਰਾਂ ਦੀ ਵੇਰਵੇ ਸਹਿਤ ਜਾਣਕਾਰੀ ਦੇਵੇ। ਇਸ ਦੇ ਨਾਲ ਹੀ ਕੋਟਕ ਮਹਿੰਦਰਾ ਬੈਂਕ ਦੱਸੇ ਕਿ ਪ੍ਰਮੋਟਰ ਕਿਵੇਂ ਤੈਅ ਹੱਦ 'ਚ ਆਪਣੀ ਹਿੱਸੇਦਾਰੀ ਘਟਾਉਣਗੇ। ਇਨ੍ਹਾਂ ਸਾਰੇ ਨਿਰਦੇਸ਼ਾਂ ਨੂੰ ਨਾ ਮੰਨਣ ਦੇ ਕਾਰਨ RBI ਨੇ ਇਹ ਜੁਰਮਾਨਾ ਲਗਾਇਆ ਹੈ।
ਕੀ ਹੈ ਮਾਮਲਾ
ਕੋਟਕ ਮਹਿੰਦਰਾ ਬੈਂਕ ਨੂੰ RBI ਨੇ ਬੈਂਕਿੰਗ ਲਾਇਸੈਂਸ ਦਿੰਦੇ ਸਮੇਂ ਇਹ ਸ਼ਰਤ ਰੱਖੀ ਸੀ ਕਿ ਪ੍ਰਮੋਟਰਾਂ ਨੂੰ ਇਕ ਨਿਸ਼ਚਿਤ ਸਮਾਂ ਮਿਆਦ 'ਚ ਆਪਣੀ ਸ਼ੇਅਰ ਹੋਲਡਿੰਗ ਘਟਾਣੀ ਹੋਵੇਗੀ। RBI ਵਲੋਂ ਕਈ ਵਾਰ ਸਮਾਂ ਹੱਦ ਵਧਾਈ ਗਈ ਪਰ ਫਰਵਰੀ 2017 'ਚ RBI ਨੇ ਕੋਟਕ ਮਹਿੰਦਰਾ ਬੈਂਕ ਨੂੰ ਇਕ ਟਾਈਮਲਾਈਨ ਦਿੱਤੀ ਜਿਸ ਵਿਚ ਪ੍ਰਮੋਟਰਾਂ ਦੀ ਸ਼ੇਅਰ ਹੋਲਡਿੰਗ ਘਟਾਈ ਜਾਣੀ ਹੈ। ਇਸ ਦੇ ਤਹਿਤ ਦਸੰਬਰ ਤੱਕ ਉਦੈ ਕੋਟਕ ਨੂੰ ਆਪਣੀ ਸ਼ੇਅਰ ਹੋਲਡਿੰਗ ਘਟਾ ਕੇ 20 ਫੀਸਦੀ ਕਰਨੀ ਹੋਵੇਗੀ।
ਕੋਟਕ ਮਹਿੰਦਰਾ ਬੈਂਕ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਇਆ RBI
RBI ਨੇ ਕੋਟਕ ਮਹਿੰਦਰਾ ਬੈਂਕ ਨੂੰ ਕਿਹਾ ਕਿ ਉਹ ਪ੍ਰਮੋਟਰਾਂ ਦੀ ਸ਼ੇਅਰ ਹੋਲਡਿੰਗ 31 ਦਸੰਬਰ 2018 ਤੱਕ ਘਟਾ ਕਰੇ ਪੇਡਅੱਪ ਕੈਪੀਟਲ ਦੇ 20 ਫੀਸਦੀ ਤੱਕ ਲੈ ਆਵੇ ਪਰ 31 ਮਾਰਚ 2020 ਤੱਕ ਇਸ ਨੂੰ 15 ਫੀਸਦੀ ਤੱਕ ਲੈ ਆਏ। 31 ਦਸੰਬਰ 2018 ਤੱਕ ਕੇ.ਐਮ.ਬੀ. ਦੇ ਵਾਈਸ ਚੇਅਰਮੈਨ ਅਤੇ ਐਮ.ਡੀ. ਉਦੈ ਕੋਟਕ ਦੀ ਇਸ ਵਿਚ ਹਿੱਸੇਦਾਰੀ 29.72 ਫੀਸਦੀ ਸੀ।
ਦੂਜੇ ਪਾਸੇ ਕੋਟਕ ਮਹਿੰਦਰਾ ਬੈਂਕ ਨੇ RBI ਨੂੰ ਪ੍ਰਸਤਾਵ ਦਿੱਤਾ ਸੀ ਕਿ ਪ੍ਰਮੋਟਰ ਹੋਲਡਿੰਗ ਘਟਾ ਕੇ 19.7 ਫੀਸਦੀ ਕਰਨ ਦੇ ਲਈ ਉਸ ਨੂੰ ਪ੍ਰੇਫਰੈਂਸ ਸ਼ੇਅਰ ਜਾਰੀ ਕਰਨ ਦੀ ਆਗਿਆ ਦਿੱਤੀ ਜਾਵੇ। ਬੈਂਕ ਨੇ RBI ਦੇ ਇਸ ਮਾਮਲੇ ਨੂੰ ਬੰਬਈ ਹਾਈਕੋਰਟ ਵਿਚ ਚੈਲੇਂਜ ਕੀਤਾ ਸੀ।
2017 ਦੇ ਮੁਕਾਬਲੇ ਘੱਟ ਹੋਏ 597 ATM : ਰਿਜ਼ਰਵ ਬੈਂਕ ਰਿਪੋਰਟ
NEXT STORY