ਮੁੰਬਈ— ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ 3 ਦਿਨਾਂ ਬੈਠਕ ਸ਼ੁਰੂ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਚੂਨ ਮਹਿੰਗਾਈ ਦੇ ਉੱਚ ਪੱਧਰ 'ਤੇ ਹੋਣ ਕਾਰਨ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਜਾਏਗਾ। ਬੈਠਕ ਦੇ ਨਤੀਜਿਆਂ ਦਾ ਐਲਾਨ 4 ਦਸੰਬਰ ਨੂੰ ਹੋਵੇਗਾ।
ਰਿਜ਼ਰਵ ਬੈਂਕ ਦੀ ਅਕਤੂਬਰ ਦੀ ਪਿਛਲੀ ਬੈਠਕ 'ਚ ਵੀ ਉੱਚ ਮਹਿੰਗਾਈ ਕਾਰਨ ਵਿਆਜ ਦਰਾਂ 'ਚ ਬਦਲਾਅ ਨਹੀਂ ਕੀਤਾ ਗਿਆ ਸੀ। ਹਾਲ ਹੀ ਦੇ ਸਮੇਂ 'ਚ ਮਹਿੰਗਾਈ 6 ਫ਼ੀਸਦੀ ਤੋਂ ਪਾਰ ਨਿਕਲ ਗਈ ਹੈ।
ਰਿਜ਼ਰਵ ਬੈਂਕ ਦਾ ਅਨੁਮਾਨ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਚਾਲੂ ਵਿੱਤੀ ਸਾਲ 'ਚ ਭਾਰਤੀ ਅਰਥਵਿਵਸਥਾ 'ਚ 9.5 ਫੀਸਦੀ ਦੀ ਗਿਰਾਵਟ ਆਵੇਗੀ। ਕੇਂਦਰੀ ਬੈਂਕ ਇਸ ਸਾਲ ਫਰਵਰੀ ਤੋਂ ਨੀਤੀਗਤ ਦਰ ਯਾਨੀ ਰੇਪੋ ਦਰ 'ਚ 1.15 ਫ਼ੀਸਦੀ ਦੀ ਕਟੌਤੀ ਕਰ ਚੁੱਕਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਉੱਚ ਪੱਧਰ 'ਤੇ ਹੋਣ ਕਾਰਨ ਰਿਜ਼ਰਵ ਬੈਂਕ ਨੀਤੀਗਤ ਦਰਾਂ 'ਚ ਕਟੌਤੀ ਨਹੀਂ ਕਰੇਗਾ। ਯੈੱਸ ਸਿਕਿਓਰਿਟੀਜ਼ ਦੇ ਸੀਨੀਅਰ ਪ੍ਰਧਾਨ ਅਤੇ ਸੰਸਥਾਗਤ ਖੋਜ ਮੁਖੀ ਅਮਰ ਅੰਬਾਨੀ ਨੇ ਕਿਹਾ ਕਿ ਚੱਕਰੀ ਸੰਕੇਤਕ ਅਤੇ ਜੀ. ਡੀ. ਪੀ. ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਆਰਥਿਕ ਗਤੀਵਿਧੀਆਂ 'ਚ ਜ਼ਿਕਰਯੋਗ ਸੁਧਾਰ ਹੋਇਆ ਹੈ ਜਦੋਂ ਕਿ ਪ੍ਰਚੂਨ ਮਹਿੰਗਾਈ ਉੱਚ ਪੱਧਰ 'ਤੇ ਬਣੀ ਹੋਈ ਹੈ। ਅਜਿਹੇ 'ਚ ਸਾਡਾ ਮੰਨਣਾ ਹੈ ਕਿ ਦਸੰਬਰ ਦੀ ਮੁਦਰਾ ਸਮੀਖਿਆ 'ਚ ਨੀਤੀਗਤ ਦਰਾਂ 'ਚ ਕਟੌਤੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਫਰਵੀ 2021 ਦੀ ਮੁਦਰਾ ਸਮੀਖਿਆ 'ਚ ਵਿਆਜ ਦਰਾਂ 'ਚ 0.25 ਫ਼ੀਸਦੀ ਦੀ ਕਟੌਤੀ ਦੀ ਗੁੰਜਾਇਸ਼ ਵੀ ਹੁਣ ਧੁੰਦਲੀ ਹੋ ਰਹੀ ਹੈ। ਅੰਬਾਨੀ ਨੇ ਹਾਲਾਂਕਿ ਕਿਹਾ ਕਿ ਰਿਜ਼ਰਵ ਬੈਂਕ ਆਪਣੇ ਵਾਧੇ ਦੇ ਅਨੁਮਾਨ ਨੂੰ ਵਧਾ ਸਕਦਾ ਹੈ।
ਕੇਅਰ ਰੇਟਿੰਗਸ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਰਿਜ਼ਰਵ ਬੈਂਕ ਨੀਤੀਗਤ ਦਰ ਨੂੰ 4 ਫੀਸਦੀ 'ਤੇ ਕਾਇਮ ਰੱਖਦੇ ਹੋਏ ਆਪਣੇ ਨਰਮ ਰੁਖ ਨੂੰ ਜਾਰੀ ਰੱਖੇਗਾ। ਪੀਲ-ਵਰਕਸ ਪ੍ਰਾਈਵੇਟ ਲਿਮ. ਦੇ ਸੰਸਥਾਪਕ ਸਚਿਨ ਛਾਬੜਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਰਿਜ਼ਰਵ ਬੈਂਕ ਆਪਣਾ ਨਰਮ ਰੁਖ਼ ਜਾਰੀ ਰੱਖੇਗਾ।
ਮਿੱਲਾਂ ਵੱਲੋਂ ਛੇਤੀ ਪਿੜਾਈ ਸ਼ੁਰੂ ਹੋਣ ਨਾਲ ਉਤਪਾਦਨ ਦੁੱਗਣਾ, ਸਸਤੀ ਹੋਈ ਖੰਡ
NEXT STORY