ਮੁੰਬਈ (ਯੂ. ਐੱਨ. ਆਈ.)-ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਖਾਤਾਧਾਰਕਾਂ ਲਈ ਨਿਕਾਸੀ ਦੀ ਹੱਦ 40000 ਤੋਂ ਵਧਾ ਕੇ 50000 ਰੁਪਏ ਕਰ ਦਿੱਤੀ ਹੈ । ਕੇਂਦਰੀ ਬੈਂਕ ਨੇ ਦੱਸਿਆ ਕਿ ਪੀ. ਐੱਮ. ਸੀ. ਬੈਂਕ ਦੇ ਗਾਹਕ ਆਪਣੇ ਖਾਤਿਆਂ ’ਚ ਜਮ੍ਹਾ ਕੁਲ ਰਾਸ਼ੀ ’ਚੋਂ 50000 ਰੁਪਏ ਤੱਕ ਦੀ ਨਿਕਾਸੀ ਕਰ ਸਕਦੇ ਹਨ। ਉਹ ਇਹ ਰਾਸ਼ੀ ਸਿਰਫ ਪੀ. ਐੱਮ. ਸੀ. ਬੈਂਕ ਦੇ ਏ. ਟੀ. ਐੱਮ. ਤੋਂ ਹੀ ਕੱਢ ਸਕਣਗੇ। ਉਸ ਨੇ ਦੱਸਿਆ ਕਿ ਬੈਂਕ ਕੋਲ ਉਪਲੱਬਧ ਨਕਦੀ ਅਤੇ ਗਾਹਕਾਂ ਨੂੰ ਭੁਗਤਾਨ ਕਰਨ ਦੀ ਉਸ ਦੀ ਸਮਰੱਥਾ ਨੂੰ ਵੇਖਦੇ ਹੋਏ ਨਿਕਾਸੀ ਦੀ ਹੱਦ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਇਹ ਹੱਦ 25000 ਤੋਂ ਵਧਾ ਕੇ 40000 ਰੁਪਏ ਕੀਤੀ ਗਈ ਸੀ।
‘ਮੇਕ ਇਨ ਇੰਡੀਆ’ ਨੂੰ ਅਪਣਾਏਗੀ ਹੋਂਡਾ
NEXT STORY