ਨਵੀਂ ਦਿੱਲੀ (ਭਾਸ਼ਾ)– ਭਾਰਤੀ ਲਗਜ਼ਰੀ ਕਾਰ ਬਾਜ਼ਾਰ ਇਸ ਸਾਲ ਰਿਕਾਰਡ ਵਿਕਰੀ ਲਈ ਤਿਆਰ ਹੈ। ਇਸ ਦਾ ਇਕ ਵੱਡਾ ਕਾਰਣ ਇਹ ਹੈ ਕਿ ਮਰਸਿਡੀਜ਼-ਬੈਂਜ, ਬੀ. ਐੱਮ. ਡਬਲਯੂ. ਅਤੇ ਆਡੀ ਵਰਗੀਆਂ ਕੰਪਨੀਆਂ ਦਾ ਪ੍ਰਦਰਸ਼ਨ ਪਹਿਲੀ ਛਿਮਾਹੀ ’ਚ ਸ਼ਾਨਦਾਰ ਰਿਹਾ ਹੈ। ਇਸ ਸਾਲ ਜਨਵਰੀ-ਜੂਨ ਵਿਚ ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਮਰਸਿਡੀਜ਼ ਬੈਂਜ ਨੇ 8,528 ਇਕਾਈਆਂ ਦੇ ਨਾਲ ਭਾਰਤ ’ਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਛਿਮਾਹੀ ਵਿਕਰੀ ਦਰਜ ਕੀਤੀ।
ਇਹ ਵੀ ਪੜ੍ਹੋ : HDFC ਨੇ ਬੈਂਕ ਆਫ ਚਾਈਨਾ ਨੂੰ ਪਛਾੜਿਆ, ਇਸ ਮਾਮਲੇ 'ਚ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਬੈਂਕ ਬਣਿਆ
ਇਹ ਅੰਕੜਾ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 13 ਫ਼ੀਸਦੀ ਵੱਧ ਹੈ। ਸਮੀਖਿਆ ਅਧੀਨ ਮਿਆਦ ’ਚ ਬੀ. ਐੱਮ. ਡਬਲਯੂ. ਗਰੁੱਪ ਦੀ ਵਿਕਰੀ 5,867 ਇਕਾਈ ਰਹੀ, ਜੋ ਹੁਣ ਤੱਕ ਕਿਸੇ ਛਿਮਾਹੀ ’ਚ ਉਸ ਦੀ ਸਭ ਤੋਂ ਵੱਧ ਵਿਕਰੀ ਹੈ। ਜਰਮਨੀ ਦੀ ਇਕ ਹੋਰ ਲਗਜ਼ਰੀ ਕਾਰ ਨਿਰਮਾਤਾ ਆਡੀ ਨੇ 2023 ਦੀ ਪਹਿਲੀ ਛਿਮਾਹੀ ’ਚ ਸਾਲਾਨਾ ਆਧਾਰ ’ਤੇ 97 ਫ਼ੀਸਦੀ ਦੇ ਵਾਧੇ ਨਾਲ 3,474 ਵਾਹਨ ਵੇਚੇ।
ਇਹ ਵੀ ਪੜ੍ਹੋ : ਮਸਕ ਦੀ ਲੀਡਰਸ਼ਿਪ ’ਚ ਟਵਿੱਟਰ ’ਚੋਂ ਨਿਕਲਿਆ ਦਮ, ਰੈਵੇਨਿਊ ਅੱਧਾ ਹੋਣ ਨਾਲ ਚੜ੍ਹਿਆ ਭਾਰੀ ਕਰਜ਼ਾ
ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਡਾ ਅਨੁਮਾਨ ਹੈ ਕਿ ਪਹਿਲੇ ਛੇ ਮਹੀਨਿਆਂ (ਸਾਲ ਵਿਚ) ’ਚ ਲਗਜ਼ਰੀ ਕਾਰਾਂ ਸੈਗਮੈਂਟ ਵਿਚ ਲਗਭਗ 21,000 ਕਾਰਾਂ ਵੇਚੀਆਂ ਗਈਆਂ ਹਨ ਅਤੇ ਆਮ ਤੌਰ ’ਤੇ ਦੂਜੀ ਛਿਮਾਹੀ, ਪਹਿਲੀ ਛਿਮਾਹੀ ਤੋਂ ਬਿਹਤਰ ਰਹਿੰਦੀ ਹੈ। ਇਸ ਲਈ ਸਾਡਾ ਅਨੁਮਾਨ ਹੈ ਕਿ ਪੂਰੇ ਲਗਜ਼ਰੀ ਕਾਰ ਸੈਗਮੈਂਟ ’ਚ ਇਸ ਸਾਲ ਕਰੀਬ 46,000-47,000 ਕਾਰਾਂ ਵਿਕਣੀਆਂ ਚਾਹੀਦੀਆਂ ਹਨ, ਜੋ ਨਿਸ਼ਚਿਤ ਤੌਰ ’ਤੇ ਹੁਣ ਤੱਕ ਦਾ ਸਭ ਤੋਂ ਉੱਚ ਪੱਧਰ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ, ਭਾਰਤ ਸਣੇ 140 ਦੇਸ਼ ਮਲਟੀ ਨੈਸ਼ਨਲ ਕੰਪਨੀਆਂ ਲਈ ਗਲੋਬਲ ਟੈਕਸ ਸਮਝੌਤੇ ਦੇ ਕਰੀਬ
NEXT STORY